ਸੂਬੇ ਦੇ ਡਾਇਰੈਕਟਰ ਸਿਹਤ ਸੇਵਾਵਾਂ ਨੇ ਨਿੱਜੀ ਹਿੱਤਾਂ ਕਾਰਨ ਫਾਰਮੇਸੀ ਕਿੱਤੇ ਨਾਲ ਕੀਤਾ ਮਤਰੇਈ ਮਾਂ ਵਾਲਾ ਸਲੂਕ - ਨਰਿੰਦਰ ਮੋਹਣ ਸ਼ਰਮਾ
ਅਜੀਤ ਡੈਸਕ
08-03-2026
ਉਨ੍ਹਾਂ ਕਿਹਾ ਕਿ ਸਾਲ 2023 ਵਿਚ ਪੰਜਾਬ ਦੇ ਸਿਹਤ ਵਿਭਾਗ ਵਿੱਚ ਫਾਰਮੇਸੀ ਅਫਸਰਾਂ (ਫਾਰਮਾਸਿਸਟ) ਦੀਆ 350 ਪੋਸਟਾਂ ਭਰਨ ਲਈ ਪੰਜਾਬ ਸਰਕਾਰ ਨੇ ਮਨਜ਼ੂਰੀ ਦਿੱਤੀ ਸੀ ਪ੍ਰੰਤੂ ਜਦੋਂ ਤੋਂ ਸਿਹਤ ਵਿਭਾਗ ਦੇ ਮੰਤਰੀ ਵਜੋਂ ਡਾਕਟਰ ਬਲਬੀਰ ਸਿੰਘ ਨੇ ਅਹੁਦਾ ਸੰਭਾਲਿਆ ਉਦੋਂ ਤੋਂ ਹੀ ਸਿਹਤ ਮੰਤਰੀ ਫਾਰਮੇਸੀ ਕਿੱਤੇ ਨਾਲ ਮਤਰੇਈ ਮਾਂ ਵਾਲਾ ਸਲੂਕ ਕਰਦੇ ਆ ਰਹੇ ਹਨ | ਉਨ੍ਹਾਂ ਕਿਹਾ ਕਿ ਡਾ. ਬਲਬੀਰ ਸਿੰਘ ਦੇ ਸਮੇਂ 'ਚ ਨਾ ਤਾਂ ਲਗਭਗ 750 ਫਾਰਮੇਸੀ ਅਫਸਰ (ਫਾਰਮਾਸਿਸਟ) ਦੀਆਂ ਖਾਲੀ ਪੋਸਟਾਂ ਭਰੀਆਂ ਗਈਆਂ ਅਤੇ ਨਾ ਹੀ ਯੋਗਤਾ ਅਨੁਸਾਰ ਫਾਰਮੇਸੀ ਅਫ਼ਸਰਾਂ ਨੂੰ ਸਕੇਲ ਦਿੱਤੇ ਗਏ, ਬਲਕਿ ਯੋਗਤਾ ਹੀ ਘਟਾ ਦਿੱਤੀ ਗਈ ਹੈ | ਉਨ੍ਹਾਂ ਕਿਹਾ ਕਿ ਵਿਕਸਿਤ ਦੇਸ਼ਾਂ ਦੀ ਤਰਜ ਦੇ ਉੱਤੇ ਛੋਟੇ ਛੋਟੇ ਮੁਲਕਾਂ ਵਲੋਂ ਫਾਰਮਾਸਿਸਟ ਦੀ ਵਿੱਦਿਅਕ ਯੋਗਤਾ ਬੀ ਫਾਰਮੇਸੀ ਕੀਤੀ ਜਾ ਰਹੀ ਹੈ ਅਤੇ ਭਾਰਤ ਸਰਕਾਰ ਵੱਲੋਂ ਸਾਲ 2024 ਵਿਚ ਕੇਂਦਰ ਸਰਕਾਰ ਅਧੀਨ ਆਉਂਦੇ ਸਾਰੇ ਰਾਜਾਂ ਦੀਆਂ ਸੰਸਥਾਵਾਂ ਵਿਚ ਫਾਰਮਾਸਿਸਟ ਦੀ ਯੋਗਤਾ ਡਿਪਲੋਮਾ ਇਨ ਫਾਰਮੇਸੀ ਤੋਂ ਵਧਾ ਕੇ ਬੀ ਫਾਰਮੇਸੀ ਕਰ ਦਿੱਤੀ ਗਈ ਹੈ ਦੇ ਬਾਵਜੂਦ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਵੱਲੋਂ ਹਮੇਸ਼ਾ ਹੀ ਫਾਰਮਾਸਿਸਟਾਂ ਨਾਲ ਪੱਖਪਾਤੀ ਵਤੀਰਾ ਅਪਣਾਇਆ ਗਿਆ ਹੈ | ਉਨ੍ਹਾਂ ਕਿਹਾ ਕਿ ਆਮ ਆਦਮੀ ਕਲੀਨਿਕਾਂ ਵਿਚ ਮੈਡੀਕਲ ਅਫ਼ਸਰ ਤੋਂ ਲੈ ਕੇ ਮਰੀਜ਼ਾਂ ਤੱਕ ਨੂੰ ਏ.ਸੀ. ਲਗਵਾ ਕੇ ਦਿੱਤੇ ਗਏ ਪ੍ਰੰਤੂ ਫਾਰਮਾਸਿਸਟ/ ਫਾਰਮੇਸੀ ਅਫ਼ਸਰ ਦੇ ਕਮਰੇ ਵਿਚ ਏਸੀ ਵੀ ਨਹੀਂ ਲੱਗਣ ਦਿੱਤਾ ਗਿਆ, ਡਾਕਟਰ ਅਤੇ ਫਾਰਮਾਸਿਸਟ ਲਈ ਮਰੀਜ਼ ਦੇ ਇਨਸੈਂਟਿਵ ਵਿਚ ਵੀ ਬਹੁਤ ਵੱਡਾ ਫਾਸਲਾ ਰੱਖਿਆ ਗਿਆ ਜਦੋਂ ਕਿ ਤਨਖਾਹ ਸਕੇਲਾਂ ਅਨੁਸਾਰ ਜੇਕਰ ਡਾਕਟਰ ਨੂੰ 50 ਰੁਪਏ ਮਿਲਦੇ ਹਨ ਤਾਂ ਫਾਰਮਾਸਿਸਟ ਨੂੰ 30 ਰੁਪਏ ਮਿਲਣੇ ਚਾਹੀਦੇ ਹਨ | ਉਨ੍ਹਾਂ ਕਿਹਾ ਕਿ ਸਿਹਤ ਮੰਤਰੀ ਦੀ ਇਸ ਮਨਸ਼ਾ ਕਾਰਨ ਹੀ ਅੱਜ ਪੰਜਾਬ ਦੇ ਸਿਹਤ ਵਿਭਾਗ ਵਿਚ ਲਗਭਗ 750 ਤੋਂ ਵੱਧ ਫਾਰਮੇਸੀ ਅਫਸਰਾਂ ਫਾਰਮਾਸਿਸਟਾਂ ਦੀਆਂ ਪੋਸਟਾਂ ਖਾਲੀ ਪਈਆਂ ਹਨ, ਇਥੋਂ ਤੱਕ ਕਿ ਜੇਲਾਂ, ਸਿਵਿਲ ਹਸਪਤਾਲਾਂ, ਸੀ ਐਚ ਸੀਜ ਦੇ ਮੇਨ ਸਟੋਰਾਂ 'ਤੇ ਵੀ ਰੂਰਲ ਫਾਰਮੇਸੀ ਅਫਸਰਾਂ ਨੂੰ ਚਾਰਜ ਦਿੱਤਾ ਗਿਆ ਹੈ, ਨੌਬਤ ਤਾਂ ਇਥੋਂ ਤੱਕ ਆ ਗਈ ਕਿ ਸਿਹਤ ਅਧਿਕਾਰੀਆਂ ਵਲੋਂ ਬੀਤੇ ਸਮੇਂ ਵਿਚ ਫਾਰਮਾਸਿਸਟ ਦਾ ਚਾਰਜ ਨਰਸਿੰਗ ਸਟਾਫ ਨੂੰ ਦਿੱਤਾ ਗਿਆ ਜੋ ਕਿ ਫਾਰਮੇਸੀ ਐਕਟ ਦੀ ਉਲੰਘਣਾ ਹੈ ਜਿਸ ਵਿਚ ਫਾਰਮਾਸਿਸਟ ਤੋਂ ਬਿਨਾਂ ਦਵਾਈ ਵੰਡਣ ਵਾਲੇ ਨੂੰ ਛੇ ਮਹੀਨੇ ਦੀ ਸਜ਼ਾ ਅਤੇ 1000 ਦਾ ਜੁਰਮਾਨਾ ਕੀਤਾ ਜਾ ਸਕਦਾ ਹੈ | ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਦੇ ਡਾਇਰੈਕਟਰ ਡਾਕਟਰ ਹਰਤਿੰਦਰ ਕੌਰ ਵਲੋਂ ਤਰੱਕੀਆਂ ਦੇ ਮਸਲੇ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ | ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਦੇ ਡਾਇਰੈਕਟਰ ਵਲੋਂ ਪਿਛਲੇ ਸਮੇਂ ਵਿਚ ਕਦੇ ਵੀ ਫਾਰਮੇਸੀ ਅਫਸਰਾਂ ਅਤੇ ਸੀਨੀਅਰ ਫਾਰਮੇਸੀ ਅਫਸਰਾਂ ਦੀਆਂ ਤਰੱਕੀਆਂ ਸਮੇਂ ਸਿਰ ਨਹੀਂ ਕੀਤੀਆਂ ਗਈਆਂ, ਜਿਸ ਕਾਰਨ ਕਈ ਲੋਕ ਇਨ੍ਹਾਂ ਦੀ ਮਾੜੀ ਕਾਰਗੁਜ਼ਾਰੀ ਕਾਰਨ ਪਿੱਛਲੇ ਸਮੇਂ ਵਿਚ ਬਿਨਾ ਤਰੱਕੀ ਸੇਵਾ ਮੁਕਤ ਹੋਏ ਹਨ ਅਤੇ ਹੁਣ ਵੀ ਜੋ ਤਰੱਕੀ ਦੇ ਕੇਸ ਦਸੰਬਰ ਮਹੀਨੇ ਵਿਚ ਮੰਗੇ ਗਏ ਸਨ ਅੱਜ 7 ਮਾਰਚ ਦਾ ਸਮਾਂ ਬੀਤ ਜਾਣ ਤੱਕ ਵੀ