31-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-03-2026

ਸ਼ਹਿਰ 'ਚ ਪੁਲਿਸ ਪ੍ਰਸ਼ਾਸਨ ਨਰਮ, ਝਪਟਮਾਰ ਗਰੋਹ ਸਰਗਰਮ

Ad Position 21
No active advertisement
ਅਜੀਤ ਡੈਸਕ 10-03-2026
ਰਾਜਪੁਰਾ, 9 ਮਾਰਚ (ਰਣਜੀਤ ਸਿੰਘ)-ਸਥਾਨਿਕ ਸ਼ਹਿਰ 'ਚ ਦਿਨ ਦਿਹਾੜੇ ਝਪਟਮਾਰਾਂ ਨੇ ਗੋਬਿੰਦ ਕਾਲੋਨੀ 'ਚ ਇਕ ਔਰਤ ਦੇ ਕੰਨਾਂ 'ਚੋਂ ਵਾਲੀਆਂ ਝਪਟਣ ਦੀ ਕੋਸ਼ਿਸ਼ ਕੀਤੀ | ਔਰਤ ਨੇ ਹੌਸਲਾ ਕਰਕੇ ਰੌਲਾ ਪਾ ਦਿੱਤਾ | ਇਸ ਰੌਲ਼ੇ ਕਾਰਨ ਲੋਕ ਇਕੱਠੇ ਹੋ ਗਏ ਅਤੇ ਝਪਟਮਾਰ ਮੌਕੇ ਤੋਂ ਫ਼ਰਾਰ ਹੋ ਗਏ ਭਾਵੇਂ ਝਪਟਮਾਰਾਂ ਦਾ ਦਾਅ ਨਹੀਂ ਲੱਗਾ ਪਰ ਉਨ੍ਹਾਂ ਨੇ ਚਿੱਟੇ ਦਿਨ ਹੌਸਲਾ ਕੀਤਾ | ਝਪਟਮਾਰਾਂ ਦੇ ਹੌਸਲੇ ਇੰਨੇ ਜ਼ਿਆਦਾ ਬੁਲੰਦ ਹੋਏ ਪਏ ਹਨ ਕਿ ਇਨ੍ਹਾਂ ਦੀ ਕਾਰਗੁਜਾਰੀ ਦੇ ਮੂਹਰੇ ਪੁਲਿਸ ਪ੍ਰਸ਼ਾਸਨ ਦੀ ਕਾਰ ਗੁਜ਼ਾਰੀ ਫ਼ੇਲ੍ਹ ਪਰ ਝਪਟਮਾਰਾਂ ਦਾ ਕਾਰਨਾਮਾ ਪਾਸ ਵਿਖਾਈ ਦੇ ਰਿਹਾ ਹੈ | ਜਾਣਕਾਰੀ ਮੁਤਾਬਿਕ ਰਾਜਪੁਰਾ ਟਾਊਨ ਵਾਸੀ ਕਿਰਨ ਆਪਣੇ ਬੱਚੇ ਨੂੰ ਸਕੂਲ ਛੱਡ ਕੇ ਘਰ ਨੂੰ ਵਾਪਸ ਜਾ ਰਹੀ ਸੀ | ਕਿਰਨ ਆਪਣੇ ਬੱਚੇ ਨੂੰ ਸਕੂਲ ਛੱਡ ਕੇ ਥੋੜੀ ਜਿਹੀ ਦੂਰੀ 'ਤੇ ਆਈ ਹੋਵੇਗੀ ਤਾਂ ਉਸ ਨੂੰ ਮੋਟਰ ਸਾਈਕਲ ਸਵਾਰਾਂ ਨੇ ਘੇਰ ਲਿਆ | ਉਨ੍ਹਾਂ ਝਪਟਮਾਰਾਂ ਨੇ ਕਿਰਨ ਦੇ ਕੰਨਾਂ 'ਚ ਪਾਈਆਂ ਹੋਈਆਂ ਵਾਲੀਆਂ ਅਤੇ ਚੈਨੀ ਵਗ਼ੈਰਾ ਝਪਟਣ ਦੀ ਕੋਸ਼ਿਸ਼ ਕੀਤੀ | ਇਸ 'ਤੇ ਹੌਸਲਾ ਕਰਕੇ ਕਿਰਨ ਨੇ ਸ਼ੋਰ ਪਾ ਦਿੱਤਾ ਅਤੇ ਝਪਟਮਾਰ ਮੌਕੇ ਤੋਂ ਫ਼ਰਾਰ ਹੋ ਗਏ | ਇਸ ਸੰਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ | ਇਸ ਸੰਬੰਧੀ ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਝਪਟਮਾਰਾਂ ਦੇ ਸਾਹਮਣੇ ਪੁਲਿਸ ਪ੍ਰਸ਼ਾਸਨ ਬੇਵੱਸ ਜਿਹਾ ਨਜ਼ਰੀ ਆ ਰਿਹਾ ਹੈ | ਸ਼ਹਿਰ ਵਿਚ ਇਕ ਤਰ੍ਹਾਂ ਨਾਲ ਪੁਲਿਸ ਨਰਮ ਅਤੇ ਝਪਟਮਾਰ ਸਰਗਰਮ ਹੋਏ ਵਿਖਾਈ ਦੇ ਰਹੇ ਹਨ | ਲੋਕਾਂ ਨੇ ਮੰਗ ਕੀਤੀ ਹੈ ਕਿ ਸ਼ਹਿਰ ਵਿਚ ਸੀਸੀਟੀਵੀ ਕੈਮਰੇ ਲਾਏ ਜਾਣੇ ਚਾਹੀਦੇ ਹਨ | ਲੋਕ ਦਿਨੇ ਵੀ ਘਰੋਂ ਬਾਹਰ ਪੈਣ ਪੁੱਟਣ ਤੋਂ ਡਰਨ ਲੱਗ ਪਏ ਹਨ | ਝਪਟਮਾਰਾਂ ਦਾ ਕਾਰਨਾਮਾ ਨੇੜੇ ਲੱਗੇ ਸੀਸੀਟੀਵੀ ਕੈਮਰੇ
Ad Position 22
No active advertisement
ਪਿਛਲੀ ਖ਼ਬਰ ਸ਼ਹਿਰ 'ਚ ਪੁਲਿਸ ਪ੍ਰਸ਼ਾਸਨ ਨਰਮ, ਝਪਟਮਾਰ ਗਰੋਹ ਸਰਗਰਮ ਅਗਲੀ ਖ਼ਬਰ ਦੇਸ਼ ਭਰ 'ਚ ਪੰਜਾਬ ਬਣਿਆ ਮੋਹਰੀ ਸੂਬਾ-ਰਣਜੋਧ ਸਿੰਘ ਹਡਾਣਾ
Ad Position 24