ਰਾਜਪੁਰਾ, 4 ਅਪ੍ਰੈਲ (ਜੀ.ਪੀ. ਸਿੰਘ)-ਸੇਵਾ ਭਰਤੀ ਰਾਜਪੁਰਾ ਵਲੋਂ ਸਾਲ 2026-2029 ਦੇ ਲਈ ਨਵੀਂ ਕਾਰਜਕਾਰਨੀ ਦਾ ਗਠਨ ਕਰਨ ਦੇ ਲਈ ਸੰਸਥਾ ਦੇ ਦਫ਼ਤਰ ਪਿੰਡ ਧਮੋਲੀ ਵਿਖੇ ਸੇਵਾ ਭਾਰਤੀ ਪੰਜਾਬ ਦੇ ਪ੍ਰਧਾਨ ਪ੍ਰਦੀਪ ਵੈਸ਼ਨਵ ਦੇ ਅਗਵਾਈ 'ਚ ਇਕ ਬੈਠਕ ਹੋਈ | ਜਿਸ ਵਿਚ ਸੇਵਾ ਭਾਰਤੀ ਵਾਈਸ ਪ੍ਰਧਾਨ ਨਰੇਸ਼ ਗੁਪਤਾ, ਜ਼ਿਲ੍ਹਾ ਪਟਿਆਲਾ ਦੇ ਆਗੂ ਐਡਵੋਕੇਟ ਨਵਦੀਪ ਅਰੋੜਾ, ਜ਼ਿਲ੍ਹਾ ਪਟਿਆਲਾ ਦੇ ਸਕੱਤਰ ਭਾਰਤ ਭੂਸ਼ਣ ਕਮਰਾ ਨੇ ਸ਼ਿਰਕਤ ਕੀਤੀ | ਸੰਸਥਾ ਦੇ ਸੀਨੀਅਰ ਅਹੁਦੇਦਾਰਾਂ ਦੀ ਹਾਜਰੀ ਦੇ ਵਿਚ ਸਾਲ 2026 ਤੋਂ 2029 ਦੇ ਲਈ ਰਵੀ ਅਹੂਜਾ ਨੂੰ ਪ੍ਰਧਾਨ ਨਿਯੁਕਤ ਕੀਤਾ ਗਿਆ ਅਤੇ ਉਨ੍ਹਾਂ ਨੂੰ ਆਪਣੀ ਨਵੀਂ ਕਾਰਜਕਾਰਨੀ ਬਣਾਉਣ ਦੇ ਅਧਿਕਾਰ ਦਿੱਤੇ ਗਏ | ਇਸ ਬੈਠਕ ਦੀ ਸ਼ੁਰੂਆਤ ਦੌਰਾਨ ਭਾਰਤ ਮਾਤਾ ਦੀ ਫੋਟੋ ਅੱਗੇ ਦੀਪ ਜਗਾ ਕੇ ਅਤੇ ਪ੍ਰਾਰਥਨਾ ਕਰਕੇ ਕੀਤੀ ਗਈ | ਇਸ ਮੌਕੇ ਨਰੇਸ਼ ਗੁਪਤਾ ਨੇ ਆਪਣੇ ਵਿਚਾਰ ਰੱਖੇ ਅਤੇ ਸੇਵਾ ਭਾਰਤੀ ਵਲੋਂ ਕੀਤੇ ਜਾ ਰਹੇ ਕੰਮਾਂ ਸਬੰਧੀ ਵਿਸਥਾਰਪੁਰਵਕ ਜਾਣਕਾਰੀ ਦਿੱਤੀ | ਸੇਵਾ ਭਾਰਤੀ ਦੇ ਸੰਸਥਾਪਕ ਐਡਵੋਕੇਟ ਨਵਦੀਪ ਅਰੋੜਾ ਨੇ ਪੁਰਾਣੀ ਕਾਰਜਕਾਰੀ ਨੂੰ ਭੰਗ ਕਰਦਿਆਂ ਹੋਇਆ ਸਾਰਿਆਂ ਦਾ ਧੰਨਵਾਦ ਕੀਤਾ ਅਤੇ ਨਵੀਂ ਚੁਣੀ ਗਈ ਕਾਰਜ ਕਰਨੀ ਮੈਂਬਰਾਂ ਨੂੰ ਜੀ ਆਇਆ ਆਖਿਆ ਗਿਆ | ਜਿਸ ਵਿਚ ਸਰਪ੍ਰਸਤ ਓ.ਪੀ. ਗੋਂਗੀਆ, ਵਾਈਸ ਪ੍ਰਧਾਨ ਓ.ਪੀ. ਅਰੋੜਾ ਅਤੇ ਰਜਿੰਦਰ ਪਾਸੀ, ਜਨਰਲ ਸਕੱਤਰ ਗੁਰਜੇਸ਼ ਕੁਮਾਰ ਅਤੇ ਕੈਸ਼ੀਅਰ ਸਤੀਸ਼ ਕੁਮਾਰ ਨੂੰ ਚੁਣਿਆ ਗਿਆ | ਇਸ ਮੌਕੇ ਸਟੇਜ ਵਰਮਾ ਅਤੇ ਮਿਥੁਨ ਚਾਵਲਾ ਨੂੰ ਸਕੱਤਰ, ਭੋਜਨ ਸੇਵਾ ਦਾ ਮੁਖੀ ਅਤੇ ਲਾਲ ਚੰਦ ਨੂੰ ਸਹਾਇਕ ਭੋਜਨ ਸੇਵਾ ਮੁਖੀ, ਭੁਵਨੇਸ਼ ਸ਼ਰਮਾ ਨੂੰ ਖੂਨਦਾਨੀ ਪ੍ਰੋਗਰਾਮ ਦਾ ਮੁਖੀ, ਗਾਇਤਰੀ ਨੂੰ ਸੰਸਕਾਰ ਕੇਂਦਰ ਦਾ ਮੁਖੀ ਅਤੇ ਪੰਡਿਤ ਪਵਨ ਕੁਮਾਰ ਨੂੰ ਪ੍ਰਚਾਰ ਪ੍ਰਮੁੱਖ ਬਣਾਇਆ ਗਿਆ | ਅਖੀਰ ਸਾਰੇ ਨਵੇਂ ਚੁਣੇ ਗਏ ਅਹੁਦੇਦਾਰਾਂ ਦਾ ਸਨਮਾਨ ਕੀਤਾ ਗਿਆ |