ਰਾਜਪੁਰਾ, 5 ਅਪ੍ਰੈਲ (ਰਣਜੀਤ ਸਿੰਘ)-ਰਾਜਪੁਰਾ ਸ਼ਹਿਰ ਨੂੰ ਪੰਜਾਬ ਦਾ ਪ੍ਰਵੇਸ਼ ਦੁਆਰ ਹੋਣ ਦਾ ਮਾਣ ਹਾਸਲ ਹੈ | ਸ਼ਹਿਰ ਵਿਚ ਇਹੋ ਜਿਹੀ ਕੋਈ ਗੱਲ ਕੋਈ ਰਾਹ ਨਜ਼ਰ ਨਹੀ ਆ ਰਿਹਾ ਜਿਹੜਾ ਉਂਗਲ ਫੜ ਕੇ ਪ੍ਰਵੇਸ਼ ਦੁਆਰ ਵੱਲ ਲੈ ਕੇ ਜਾਂਦਾ ਹੋਵੇ | ਸ਼ਹਿਰ ਵਿਚ ਮਾੜਾ ਜਿਹਾ ਮੀਂਹ ਪੈ ਜਾਵੇ ਤਾਂ ਇੱਥੋਂ ਦੇ ਅੰਡਰ ਬਿ੍ਜ ਵਿਚ ਗੋਡੇ ਗੋਡੇ ਪਾਣੀ ਖੜ੍ਹਾ ਹੋ ਜਾਂਦਾ ਹੈ | ਇਸ ਕਾਰਨ ਰਾਹਗੀਰਾਂ ਨੂੰ ਲੰਘਣ ਵਿਚ ਕਈ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਅੰਬਰ ਬਿ੍ਜ ਵਿਚ ਪਾਣੀ ਕਈ ਕਈ ਦਿਨ ਖੜ੍ਹਾ ਰਹਿਣ ਕਾਰਨ ਮੁਸ਼ਕ ਮਾਰਨੀ ਸ਼ੁਰੂ ਹੋ ਜਾਂਦੀ ਹੈ | ਇਸ ਤਰ੍ਹਾਂ ਨਾਲ ਕੋਈ ਬਿਮਾਰੀ ਵੀ ਸ਼ਹਿਰ ਵਾਸੀਆਂ ਦੇ ਹੱਲਾ ਬੋਲ ਸਕਦੀ ਹੈ | ਇਸ ਲਈ ਪ੍ਰਸ਼ਾਸਨ ਨੰੂ ਕੰੁਭਕਰਨੀ ਨੀਂਦ ਤੋਂ ਜਾਗ ਕੇ ਰਾਹਗੀਰਾਂ ਦੀ ਜਾਨ ਨਾਲ ਰਾਜਨੀਤਿਕ ਜੂਏਬਾਜ਼ੀ ਦੀ ਖੇਡ ਬੰਦ ਕਰਨੀ ਚਾਹੀਦੀ ਹੈ ਅਤੇ ਅੰਬਰ ਬਿ੍ਜ ਵਿਚੋਂ ਬਰਸਾਤੀ ਪਾਣੀ ਦੀ ਨਿਕਾਸੀ ਦਾ ਪੁਖ਼ਤਾ ਪ੍ਰਬੰਧ ਕਰਨਾ ਚਾਹੀਦਾ ਹੈ | ਜਾਣਕਾਰੀ ਮੁਤਾਬਿਕ ਸ਼ਹਿਰ ਵਿਚ ਰਾਹਗੀਰਾਂ ਦੀ ਸਹੂਲਤ ਲਈ ਦੋ ਅੰਡਰ ਬਿ੍ਜ ਬਣੇ ਹੋਏ ਹਨ, ਪਰ ਜਦੋਂ ਵੀ ਮਾੜੀ ਜਿਹੀ ਬਰਸਾਤ ਹੁੰਦੀ ਹੈ ਤਾਂ ਅੰਬਰ ਬਿ੍ਜ ਵਿਚ ਪਾਣੀ ਖੜਾ ਹੋ ਜਾਂਦਾ ਹੈ | ਇਸ ਨਾਲ ਰਾਹਗੀਰਾਂ ਨੂੰ ਕਈ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਖ਼ਾਸ ਤੌਰ 'ਤੇ ਬਾਈਕ ਅਤੇ ਸਕੂਟਰਾਂ ਵਾਲਿਆਂ ਲਈ ਤਾਂ ਇਕ ਤਰ੍ਹਾਂ ਨਾਲ ਅੰਬਰ ਬਿ੍ਜ ਦਾ ਰਾਹ ਬੰਦ ਹੀ ਹੋ ਜਾਂਦਾ ਹੈ | ਇਹ ਅੰਡਰ ਇਕਲੌਤੇ ਰਸਤੇ ਹਨ ਜਿਨ੍ਹਾਂ ਵਿਚੋਂ ਦੀ ਲੰਘ ਕੇ ਅੰਬਾਲਾ ਸਾਈਡ ਰਾਹਗੀਰ ਆ ਜਾ ਸਕਦੇ ਹਨ | ਇੱਥੋਂ ਦੀ ਦਰਜਨਾਂ ਹੀ ਪਿੰਡਾਂ ਦੇ ਬੱਚੇ ਸਕੂਲਾਂ ਕਾਲਜਾਂ ਵਿਚ ਪੜ੍ਹਨ ਲਈ ਆਉਂਦੇ ਹਨ | ਇਸ ਦੇ ਨਾਲ ਹੀ ਕਈ ਵਾਰ ਐਮਬੁੂਾੈਸ ਵੀ ਅੰਡਰ ਬਿ੍ਜ ਵਿਚ ਖੜੇ੍ਹ ਪਾਣੀ ਖੜੀ ਵੇਖੀ ਜਾਂਦੀ ਹੈ ਜਦ ਕਿ ਸੀਰੀਅਸ ਮਰੀਜ ਲਈ ਕਈ ਵਾਰ ਇਕ ਇਕ ਮਿੰਟ ਵੀ ਕੀਮਤੀ ਹੁੰਦਾ ਹੈ | ਇਸ ਲਈ ਆਮ ਲੋਕਾਂ ਦੀ ਮੰਗ ਹੈ ਵਿਕਾਸ ਦੀਆਂ ਕਾਗ਼ਜ਼ੀ ਬਾਤਾਂ ਕਰਨੀਆਂ ਛੱਡ ਕੇ ਸਹੀ ਅਰਥਾਂ ਵਿਚ ਕੰਮ ਕੀਤਾ ਜਾਵੇ | ਲੋਕਾਂ ਦਾ ਕਹਿਣਾ ਹੈ ਕਿ ਮਾੜੀ ਜਿਹੀ ਬਰਸਾਤ ਕਾਰਨ ਅੰਡਰ ਬਿ੍ਜ ਵਿਚ ਖੜਾ ਪਾਣੀ ਵਿਕਾਸ ਦੇ ਦਾਅਵਿਆਂ ਦੀ ਫੂਕ ਕੱਢ ਕੇ ਰੱਖ ਦਿੰਦਾ ਹੈ | ਇਸ ਸੰਬੰਧੀ ਨਗਰ ਕੌਂਸਲ ਦੇ ਪ੍ਰਧਾਨ ਨਰਿੰਦਰ ਸ਼ਾਸਤਰੀ ਨਾਲ ਸੰਪਰਕ ਕਰਨ 'ਤੇ ਦੱਸਿਆ ਕਿ ਅੰਡਰ ਬਿ੍ਜ ਵਿਚ ਪਾਣੀ ਦੀ ਨਿਕਾਸੀ ਲਈ ਬਿਜਲੀ ਦੀ ਮੋਟਰ ਲਾਈ ਹੋਈ ਸੀ ਉਹ ਚੋਰੀ ਹੋ ਗਈ ਹੈ | ਉਨ੍ਹਾਂ ਨੇ ਕਿਹਾ ਕਿ ਹੁਣ ਨਹੀ ਮੋਟਰ ਲਾਈ ਜਾਵੇਗੀ |