ਸਿਹਤ ਯੋਜਨਾ ਤਹਿਤ 3 ਮਹੀਨਿਆਂ 'ਚ 3 ਕਰੋੜ ਰੁਪਏ ਦਾ ਮੁਫ਼ਤ ਇਲਾਜ ਮੁਹੱਈਆ ਕਰਵਾਇਆ ਗਿਆ-ਸਿਹਤ ਮੰਤਰੀ ਡਾ. ਬਲਬੀਰ ਸਿੰਘ
ਅਜੀਤ ਡੈਸਕ
12-04-2026
ਉਨ੍ਹਾਂ ਕਿਹਾ ਕਿ ਇਹ ਯੋਜਨਾ ਆਪਣੀ ਕਿਸਮ ਦੀ ਪਹਿਲੀ ਸਕੀਮ ਹੈ, ਜਿਸ ਵਰਗੀ ਸਕੀਮ ਦੇਸ਼ ਦੇ ਕਿਸੇ ਹੋਰ ਸੂਬੇ ਤੇ ਦੁਨੀਆਂ ਵਿੱਚ ਕਿਤੇ ਨਹੀਂ ਹੈ¢ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿਹਤ ਮੰਤਰੀ ਤੇ ਬਲਤੇਜ ਪੰਨੂ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਸਿਹਤ ਕਾਰਡ ਬਣਵਾ ਕੇ ਰਾਜ ਦੇ ਲੋਕਾਂ ਨੂੰ ਵੱਡੀ ਰਾਹਤ ਪ੍ਰਦਾਨ ਕੀਤੀ ਹੈ¢ ਉਨ੍ਹਾਂ ਨੇ ਐਡਵੋਕੇਟ ਹਰਪਾਲ ਜੁਨੇਜਾ ਵੱਲੋਂ ਲਗਵਾਏ ਗਏ ਇਸ ਕੈਂਪ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਕਲੱਬ ਨੇ ਪਹਿਲਾਂ ਆਪਣੇ ਕਾਮਿਆਂ ਦੇ ਕਾਰਡ ਬਣਵਾਏ ਤੇ ਹੁਣ ਮੈਂਬਰ ਆਪਣੇ ਕਾਰਡ ਹੁੰਮ-ਹੁੰਮਾ ਕੇ ਬਣਵਾ ਰਹੇ ਹਨ ਤੇ ਖੁਸ਼ੀ ਦੀ ਗੱਲ ਹੈ ਕਿ ਇੱਥੇ 300 ਤੋਂ ਜਿਆਦਾ ਕਾਰਡ ਬਣ ਚੁੱਕੇ ਹਨ¢ ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਪੰਜਾਬ ਵਿੱਚ ਇਸ ਯੋਜਨਾ ਤਹਿਤ 3 ਕਰੋੜ ਲੋਕਾਂ ਦੇ ਕਾਰਡ ਬਣਵਾਉਣੇ ਹਨ ਅਤੇ ਹੁਣ ਤੱਕ 40 ਲੱਖ ਸਿਹਤ ਬਣ ਚੁੱਕੇ ਹਨ ਅਤੇ ਉਹ ਸਭ ਨੂੰ ਅਪੀਲ ਕਰਦੇ ਹਨ ਤਾਂ ਕਿ ਸਾਰੇ ਪੰਜਾਬੀ ਇਸ ਸਕੀਮ ਦਾ ਵੱਧ ਤੋੱ ਵੱਧ ਲਾਭ ਲੈਣ¢ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਕÏਮੀ ਕਨਵੀਨਰ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਸਿਹਤ, ਸਿੱਖਿਆ ਤੇ ਰੋਜ਼ਗਾਰ ਨੂੰ ਲੈਕੇ ਅੱਗੇ ਵੱਧ ਰਹੀ ਹੈ ਤਾਂ ਕਿ ਸੂਬੇ ਨੂੰ ਰੰਗਲਾ ਪੰਜਾਬ ਬਣਾਇਆ ਜਾ ਸਕੇ¢ ਆਪ ਦੇ ਜਨਰਲ ਸਕੱਤਰ ਬਲਤੇਜ ਪੰਨੂ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ, ਵਿਸਾਖੀ ਦੇ ਦਿਹਾੜੇ ਮÏਕੇ ਜੋ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਟੇਟ ਦਾ ਬਿੱਲ ਹੈ, ਇਸ ਵਿੱਚ ਸੋਧ ਕਰਕੇ ਸਖ਼ਤ ਧਾਰਾਵਾਂ ਤੇ ਤਜਵੀਜਾਂ ਲਿਆ ਰਹੀ ਹੈ ਤਾਂ ਕਿ ਕੋਈ ਵਿਅਕਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਬਾਰੇ ਸੋਚੇ ਵੀ ਨਾਂ¢ਉਨ੍ਹਾਂ ਕਿਹਾ ਕਿ ਇਸ ਬਿੱਲ ਦਾ ਖਰੜਾ ਕਾਨੂੰਨੀ ਮਾਹਰਾਂ ਤੇ ਸਿੱਖ ਵਿਦਵਾਨਾਂ ਸਮੇਤ ਬੁੱਧੀਜੀਵੀਆਂ ਤੇ ਧਾਰਮਿਕ ਸੰਤਾਂ, ਮਹਾਂਪੁਰਸ਼ਾਂ ਦੀ ਸਲਾਹ ਨਾਲ ਤਿਆਰ ਕੀਤਾ ਗਿਆ ਹੈ, ਜੋ ਕਿ 13 ਅਪ੍ਰੈਲ ਨੂੰ ਸਭ ਦੇ ਸਾਹਮਣੇ ਆ ਜਾਵੇਗਾ¢ ਇਸ ਮÏਕੇ ਐਡਵੋਕੇਟ ਹਰਪਾਲ ਜੁਨੇਜਾ ਨੇ ਰਜਿੰਦਰਾ ਜਿੰਮਖਾਨਾ ਕਲੱਬ ਦੇ ਪ੍ਰਧਾਨ ਸ਼ੇਰਬੀਰ ਸਿੰਘ ਤੇ ਸਕੱਤਰ ਹਰਪ੍ਰੀਤ ਸੰਧੂ, ਖ਼ਜ਼ਾਨਚੀ ਮੋਹਿਤ ਡੋਡੀ ਤੇ ਕਾਰਜਕਾਰੀ ਮੈਂਬਰਾਂ ਰਾਹੁਲ ਮਹਿਤ, ਸਾਹਿਲ ਖੰਨਾ ਸਮੇਤ ਡਾ. ਮਨਮੋਹਨ ਸਿੰਘ ਤੇ ਦੀਪਕ ਕੰਪਾਨੀ ਦਾ ਧੰਨਵਾਦ ਕੀਤਾ¢ ਉਨ੍ਹਾਂ ਦੱਸਿਆ ਕਿ ਪੀ.ਆਰ.ਟੀ.ਸੀ. ਦੇ ਸਾਰੇ ਡਿਪੂਆਂ ਵਿੱਚ ਮੁੱਖ ਮੰਤਰੀ ਸਿਹਤ ਯੋਜਨਾ ਦੇ ਕੈਂਪ ਲਗਾਏ ਜਾਣਗੇ ¢ ਇਸ ਦÏਰਾਨ ਓਐਸਡੀ ਗੁਰਵਿੰਦਰ ਸਿੰਘ, ਜ਼ਿਲ੍ਹਾ ਮੀਡੀਆ ਇੰਚਾਰਜ ਰਵਿੰਦਰਪਾਲ ਸਿੰਘ ਪਿ੍ੰਸ ਲਾਂਬਾ, ਯੁਵਰਾਜ ਜੁਨੇਜਾ, ਸਿਮਰਨ ਗਰੇਵਾਲ, ਮਨਦੀਪ ਸਿੰਘ ਰਾਜਾ, ਮÏਾਟੀ ਗਰੋਵਰ, ਨਵਨੀਤ ਵਾਲੀਆ, ਹਰਸ਼ ਮਦਾਨ ਸਮੇਤ ਹੋਰ ਪਤਵੰਤੇ ਤੇ ਕਲੱਬ ਦੇ ਮੈਂਬਰ ਮÏਜੂਦ ਸਨ¢