20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

'ਨਾਰੀ ਸ਼ਕਤੀ ਵੰਦਨ ਅਧਿਨਿਯਮ' ਕਰੋੜਾਂ ਧੀਆਂ ਦੇ ਸੁਪਨਿਆਂ ਲਈ ਨਵੀਂ ਉਡਾਣ: ਜੈ ਇੰਦਰ ਕÏਰ, ਪ੍ਰਨੀਤ ਕÏਰ

Ad Position 21
No active advertisement
ਅਜੀਤ ਡੈਸਕ 12-04-2026
ਪਟਿਆਲਾ, 11 ਅਪ੍ਰੈਲ (ਅ. ਸ. ਆਹਲੂਵਾਲੀਆ)-ਪੰਜਾਬ ਭਾਜਪਾ ਮਹਿਲਾ ਮੋਰਚਾ ਦੀ ਪ੍ਰਧਾਨ ਜੈ ਇੰਦਰ ਕÏਰ ਨੇ 'ਨਾਰੀ ਸ਼ਕਤੀ ਵੰਦਨ ਅਧਿਨਿਯਮ' ਨੂੰ ਦੇਸ਼ ਦੀਆਂ ਮਹਿਲਾਵਾਂ ਲਈ 'ਸੁਨਹਿਰੀ ਯੁੱਗ' ਦੀ ਸ਼ੁਰੂਆਤ ਦੱਸਿਆ ਹੈ¢ ਉਨ੍ਹਾਂ ਕਿਹਾ ਇਹ ਅਧਿਨਿਯਮ ਮਹਿਜ਼ ਇੱਕ ਕਾਨੂੰਨ ਨਹੀਂ, ਸਗੋਂ ਦੇਸ਼ ਦੀਆਂ ਕਰੋੜਾਂ ਧੀਆਂ ਦੇ ਸੁਪਨਿਆਂ ਨੂੰ ਹਕੀਕਤ 'ਚ ਬਦਲਣ ਅਤੇ ਉਨ੍ਹਾਂ ਦੇ ਸਨਮਾਨ ਨੂੰ ਬਹਾਲ ਕਰਨ ਦਾ ਇਕ ਮਹੱਤਵਪੂਰਨ ਸਫ਼ਰ ਹੈ¢ ਇਸ ਕਾਨੂੰਨ ਦੇ ਤਹਿਤ ਭਾਰਤ ਦੀ ਲੋਕ ਸਭਾ ਅਤੇ ਰਾਜਾਂ ਦੀਆਂ ਵਿਧਾਨ ਸਭਾਵਾਂ ਵਿਚ ਅÏਰਤਾਂ ਲਈ 33 ਫੀਸਦੀ ਸੀਟਾਂ ਰਾਖਵੀਆਂ ਰੱਖਣ ਦਾ ਇਤਿਹਾਸਕ ਫੈਸਲਾ ਲਿਆ ਗਿਆ ਹੈ¢ 2023 ਵਿਚ ਪਾਸ ਹੋਇਆ ਇਹ ਅਧਿਨਿਯਮ ਹੁਣ ਲਾਗੂ ਹੋਣ ਦੀ ਦਿਸ਼ਾ ਵਿਚ ਤੇਜ਼ੀ ਨਾਲ ਵੱਧ ਰਿਹਾ ਹੈ ਅਤੇ ਮੋਦੀ ਸਰਕਾਰ ਨੇ ਇਸ ਦੇ ਰਾਹ ਵਿਚ ਆਉਣ ਵਾਲੀਆਂ ਤਕਨੀਕੀ ਰੁਕਾਵਟਾਂ ਨੂੰ ਦੂਰ ਕਰ ਦਿੱਤਾ ਹੈ, ਤਾਂ ਜੋ ਅÏਰਤਾਂ ਨੂੰ ਜਲਦ ਤੋਂ ਜਲਦ ਸੱਤਾ ਵਿਚ ਬਣਦਾ ਹੱਕ ਮਿਲ ਸਕੇ¢ ਸਾਬਕਾ ਸੰਸਦ ਪ੍ਰਨੀਤ ਕÏਰ ਨੇ ਕਿਹਾ, ਇਹ ਸਿਰਫ਼ ਇੱਕ ਸਿਆਸੀ ਵਾਅਦਾ ਨਹੀਂ ਹੈ, ਸਗੋਂ ਅÏਰਤਾਂ ਦੀ ਸੁਰੱਖਿਆ, ਸਨਮਾਨ ਅਤੇ ਸੱਤਾ ਵਿੱਚ ਬਰਾਬਰ ਦੀ ਭਾਗੀਦਾਰੀ ਦੀ ਗਾਰੰਟੀ ਹੈ¢ ਵਿਕਸਿਤ ਭਾਰਤ ਦੇ ਸੰਕਲਪ ਨੂੰ ਪੂਰਾ ਕਰਨ ਲਈ ਹੁਣ ਦੇਸ਼ ਦੀ ਕਮਾਨ ਮਹਿਲਾਵਾਂ ਦੇ ਹੱਥ ਵਿਚ ਹੋਵੇਗੀ, ਜੋ ਨਵੇਂ ਭਾਰਤ ਦੀ ਨਵੀਂ ਅਤੇ ਅਗਾਂਹਵਧੂ ਸੋਚ ਦਾ ਪ੍ਰਤੀਕ ਹੈ¢
Ad Position 22
No active advertisement
ਪਿਛਲੀ ਖ਼ਬਰ ਇਕ ਕਿੱਲੋ ਅਫੀਮ ਸਮੇਤ ਵਿਅਕਤੀ ਕਾਬੂ ਅਗਲੀ ਖ਼ਬਰ ਟੈੱਟ ਦਾ ਮੁੱਦਾ ਲੋਕ ਸਭਾ ਵਿਚ ਚੁੱਕਣਗੇ ਡਾਕਟਰ ਧਰਮਵੀਰ ਗਾਂਧੀ-ਅਧਿਆਪਕ ਜਥੇਬੰਦੀਆਂ
Ad Position 24