20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਕੁੱਲ ਹਿੰਦ ਕਿਸਾਨ ਸਭਾ ਦਾ ਸਥਾਪਨਾ ਦਿਵਸ ਮਨਾਇਆ

Ad Position 21
No active advertisement
ਅਜੀਤ ਡੈਸਕ 12-04-2026
ਬਨੂੜ, 11 ਅਪ੍ਰੈਲ (ਪ. ਪ.)-ਕੁੱਲ ਹਿੰਦ ਕਿਸਾਨ ਸਭਾ ਵਲੋਂ ਅੱਜ ਬਨੂੜ ਅਤੇ ਮਨੌਲੀ ਸੂਰਤ ਵਿਖੇ ਆਪਣਾ 90ਵਾਂ ਸਥਾਪਨਾ ਦਿਵਸ ਮਨਾਇਆ ਗਿਆ ਅਤੇ ਦੋਵੇਂ ਥਾਵਾਂ 'ਤੇ ਕਿਸਾਨ ਸਭਾ ਦੇ ਸੂਬਾ ਸਕੱਤਰ ਗੁਰਦਰਸ਼ਨ ਸਿੰਘ ਖਾਸਪੁਰ ਨੇ ਸਭਾ ਦਾ ਦਾਤੀ ਹਥੌੜੇ ਦੇ ਨਿਸ਼ਾਨ ਵਾਲਾ ਲਾਲ ਝੰਡਾ ਲਹਿਰਾਇਆ | ਇਸ ਮੌਕੇ ਸਭਾ ਦੇ ਸ਼ਾਨਾਮੱਤੇ ਇਤਿਹਾਸ 'ਤੇ ਜ਼ਿਕਰ ਕਰਦਿਆਂ ਗੁਰਦਰਸ਼ਨ ਸਿੰਘ ਖਾਸਪੁਰ ਨੇ ਕਿਹਾ ਕਿ ਕਿਸਾਨ ਸਭਾ ਦੀ ਸਥਾਪਨਾ ਲਖਨਊ ਵਿਖੇ 1936 ਵਿਚ ਉਦੋਂ ਹੋਈ, ਜਦੋਂ ਆਜ਼ਾਦੀ ਦੀ ਲੜਾਈ ਸਿਖਰ 'ਤੇ ਸੀ ਅਤੇ ਬਿ੍ਟਿਸ਼ ਹਕੂਮਤ ਵਲੋਂ ਕਿਸਾਨਾਂ ਸਮੇਤ ਭਾਰਤੀ ਲੋਕਾਂ ਤੇ ਜੁਲਮ ਕੀਤਾ ਜਾ ਰਿਹਾ ਸੀ | ਜਿਸ ਦੇ ਝੰਡੇ ਹੇਠ ਜ਼ਿਮੀਂਦਾਰ ਪ੍ਰਥਾ ਖ਼ਤਮ ਕਰਨ ਅਤੇ ਕਿਸਾਨਾਂ ਦੇ ਕਰਜ਼ੇ ਮਾਫ਼ ਕਰਨ ਸਮੇਤ ਅਨੇਕਾਂ ਘੋਲ ਲੜੇ ਗਏ | ਸਭਾ ਦੇ ਕਈ ਆਗੂਆਂ ਨੇ ਸ਼ਹੀਦੀਆਂ ਦਿੱਤੀਆਂ ਜਾਂ ਜੇਲ੍ਹਾਂ ਵਿਚ ਡੱਕੇ ਗਏ | ਕਿਸਾਨਾਂ ਦੇ ਖੂਨ ਨਾਲ ਰੰਗਿਆ ਇਹ ਲਾਲ ਝੰਡਾ ਜਿੱਥੇ ਕਿਸਾਨਾਂ ਦੀ ਅਗਵਾਈ ਕਰਦਾ ਹੈ, ਉੱਥੇ ਝੰਡੇ ਵਿਚਲੇ ਚਿੰਨ੍ਹ ਦਾਤੀ ਹਥੌੜਾ ਮਜ਼ਦੂਰ ਦੀ ਰਹਿਨੁਮਾਈ ਕਰਦਾ ਹੈ | ਉਨ੍ਹਾਂ ਕਿਹਾ ਕਿ ਕਿਸਾਨ ਸਭਾ ਦੇਸ਼ ਦੀ ਸਭ ਤੋਂ ਵੱਡੀ ਜਥੇਬੰਦੀ ਹੈ | ਜਿਸ ਦੀ ਅਗਵਾਈ ਹੇਠ ਦੇਸ਼ ਦੀ ਆਜ਼ਾਦੀ ਤੋਂ ਬਾਅਦ ਖੁਸ਼ਹਿਤੈਸ਼ੀ ਮੋਰਚਾ, ਤੇਲਗਾਨਾਂ ਲਹਿਰ, ਕਰਜ਼ਾ ਮਾਫ਼ੀ, ਤਿੰਨ ਕਾਲੇ ਕਾਨੂੰਨਾਂ ਖ਼ਿਲਾਫ਼ ਮੋਰਚੇ ਲਾਏ ਤੇ ਫਤਹਿ ਕੀਤੇ | ਉਨ੍ਹਾਂ ਕਿਹਾ ਕਿ ਅੱਜ ਵੀ ਕਿਸਾਨ ਸਭਾ ਦਾ ਅੰਦੋਲਨ ਜਾਰੀ ਹੈ ਅਤੇ ਇਸ ਅੰਦੋਲਨ ਨੂੰ ਹੋਰ ਵਿਸ਼ਾਲ ਕਰਨ ਲਈ ਕਿਸਾਨ ਸਭਾ ਨਾਲ ਜੁੜਨ ਦਾ ਸੱਦਾ ਦਿੱਤਾ | ਇਸ ਮੌਕੇ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਸਤਪਾਲ ਸਿੰਘ ਰਾਜੋਮਾਜਰਾ, ਕਿਸਾਨ ਆਗੂ ਸੋਢੀ, ਜਗੀਰ ਸਿੰਘ ਹੰਸ਼ਾਲਾ, ਹਰਮਿੰਦਰ ਸਿੰਘ ਮਨੌਲੀ ਸੂਰਤ, ਪਾਲ ਰਾਮ, ਦੇਬ ਸਿੰਘ, ਸਲੀਮ ਭੱਟੋ, ਹਰਦੀਪ ਸਿੰਘ ਬੂਟਾ ਸਿੰਘ ਵਾਲਾ, ਹਰੀ ਚੰਦ, ਮਾਸਟਰ ਨਰਿੰਦਰ ਸ਼ਰਮਾ, ਸ਼ਮਸ਼ੇਰ ਸਿੰਘ, ਨਿਸ਼ੀ ਕਾਂਤ, ਸੁਖਬੀਰ ਸਿੰਘ ਦੀਦਾਰ ਸਿੰਘ, ਪਿਆਰਾ ਸਿੰਘ, ਗੁਰਮੁਖ ਸਿੰਘ ਹੁੰਬੜਾ, ਦਲੇਰ ਸਿੰਘ, ਨਿਮੈਲ ਸਿੰਘ, ਗਿਆਨ ਸਿੰਘ, ਗਿਰਧਾਰੀ ਲਾਲ, ਧਰਮ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਬੇਕਸੂਰ ਘਰ ਖਰੀਦਦਾਰ ਹੁਣ ਰੀਅਲ ਅਸਟੇਟ ਡਿਵੈਲਪਰਾਂ ਵਲੋਂ ਕੀਤੀਆਂ ਉਲੰਘਣਾਵਾਂ ਦਾ ਖਾਮਿਆਜ਼ਾ ਨਹੀਂ ਭੁਗਤਣਗੇ : ਰੀਨਾ ਗੁ... ਅਗਲੀ ਖ਼ਬਰ ਅਨਾਜ ਮੰਡੀ ਸਨÏਰ ਦੇ ਖ਼ਰਾਬ ਰਸਤੇ ਬਣੇ ਕਿਸਾਨਾਂ ਲਈ ਮੁਸੀਬਤ-ਚੰਦੂਮਾਜਰਾ
Ad Position 24