20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਉੱਤਰੀ ਰੇਲਵੇ ਮਜ਼ਦੂਰ ਯੂਨੀਅਨ ਵਲੋਂ ਗੇਟ ਮੀਟਿੰਗਾਂ-ਕੀਤਾ ਰੋਸ ਪ੍ਰਦਰਸ਼ਨ

Ad Position 21
No active advertisement
ਅਜੀਤ ਡੈਸਕ 12-04-2026
ਪਟਿਆਲਾ, 11 ਅਪ੍ਰੈਲ (ਗੁਰਵਿੰਦਰ ਸਿੰਘ ਔਲਖ)-ਉਤਰੀ ਰੇਲਵੇ ਮਜ਼ਦੂਰ ਯੂਨੀਅਨ ਵਲੋਂ ਪਟਿਆਲਾ ਸ਼ਾਖਾ ਦੇ ਰੇਲਵੇ ਕਰਮਚਾਰੀਆਂ ਦੁਆਰਾ ਸਰਕਾਰ ਦੀਆਂ ਮਜ਼ਦੂਰ ਵਿਰੋਧੀ ਨੀਤੀਆਂ ਦੇ ਖ਼ਿਲਾਫ਼ ਗੇਟ ਮੀਟਿੰਗਾਂ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ | ਯੂਨੀਅਨ ਦਾ ਦੋਸ਼ ਹੈ ਕਿ ਸਰਕਾਰ ਰੇਲਵੇ ਦੇ ਵੱਖ-ਵੱਖ ਮਹੱਤਵਪੂਰਨ ਕੰਮਾਂ ਨੂੰ ਨਿੱਜੀ ਹੱਥਾ ਵਿਚ ਦੇ ਕੇ ਰੇਲਵੇ ਦੇ ਨਿੱਜੀ ਕਰਨ ਨੂੰ ਤਰਜੀਹ ਦੇ ਰਹੀ ਹੈ | ਜਿਸ ਵਿਚ ਰੇਲਵੇ ਸਟੇਸ਼ਨਾਂ, ਕੋਚ ਐਂਟੀਨੈਂਸ, ਇੰਜਨ ਅਤੇ ਕੋਰ ਦੀ ਰਿਪੇਅਰ, ਬੁਕਿੰਗ ਆਦਿ ਵਰਗੇ ਮਹੱਤਵਪੂਰਨ ਕੰਮ ਠੇਕੇਦਾਰਾਂ ਨੂੰ ਦਿੱਤੇ ਜਾ ਰਹੇ ਹਨ | ਜਿਸ ਨਾਲ ਕਿ ਵਧੇਰੇ ਗਿਣਤੀ 'ਚ ਮੁਲਾਜ਼ਮ ਪ੍ਰਭਾਵਿਤ ਹੋ ਰਹੇ ਹਨ | ਯੂਨੀਅਨ ਦੁਆਰਾ ਕਰਮਚਾਰੀਆਂ ਨੂੰ ਪ੍ਰਮੁੱਖ ਮੰਗਾਂ ਨੂੰ ਪੇਸ਼ ਕੀਤਾ ਗਿਆ | ਜਿਸ ਵਿਚ ਪੁਰਾਣੀ ਪੈਨਸ਼ਨ ਸਕੀਮ ਨੂੰ ਮੁੜ ਲਾਗੂ ਕਰਨਾ, ਕਰੋਨਾ ਕਾਲ ਵਿਚ ਰੋਕੀਆਂ ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਜਾਰੀ ਕਰਨਾ, ਖਾਲੀ ਪਈਆ ਅਸਾਮੀਆਂ ਨੂੰ ਭਰਨਾ ਅਤੇ ਠੇਕੇਦਾਰੀ ਪ੍ਰਥਾ ਨੂੰ ਖ਼ਤਮ ਕਰਨਾ ਹੈ | ਇਸ ਤੋਂ ਇਲਾਵਾ 8ਵਾਂ ਪੇਅ ਕਮਿਸ਼ਨ ਜਲਦੀ ਲਾਗੂ ਕਰਨਾ, ਰੇਲਵੇ ਕਰਮਚਾਰੀਆਂ ਨੂੰ ਯੂਨੀਫ਼ਾਰਮ ਭੱਤਾ ਦੇਣਾ, ਕੱਚੇ ਕਰਮੀਆਂ ਨੂੰ ਪੱਕਾ ਕਰਨਾ, ਲਾਰਜਸ ਸਕੀਮ ਨੂੰ ਮੁੜ ਬਹਾਲ ਕਰਨ ਅਤੇ ਨਾਲ ਹੀ ਰੇਲਵੇ ਕੁਆਟਰਾਂ ਦੀ ਸਥਿਤੀ ਨੂੰ ਸਹੀ ਕਰਨ ਦੀਆ ਮੰਗਾ ਨੂੰ ਪੇਸ਼ ਕੀਤਾ ਹੈ | ਯੂਨੀਅਨ ਵਲੋਂ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਸਰਕਾਰ ਵਲੋਂ ਉਨ੍ਹਾਂ ਦੀਆਂ ਮੰਗਾਂ ਨੂੰ ਪੂਰਾ ਨਹੀਂ ਕੀਤਾ ਜਾਦਾ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ | ਹਫ਼ਤਾਵਾਰੀ ਰੋਸ ਪ੍ਰਦਰਸ਼ਨ ਵਿਚ ਕੇਸਵ ਸਤਿਆਵੀਰ ਸਿੰਘ, ਭਲਿੰਦਰ ਸਿੰਘ, ਸੁਧੀਰ ਕੁਮਾਰ, ਕਮਲਪ੍ਰੀਤ ਸ਼ਰਮਾ, ਸੁਨੀਲ ਕੁਮਾਰ, ਰੋਹਿਤ ਪ੍ਰਜਾਪਤ, ਯਸਵੀਰ ਸਿੰਘ, ਸੁਜੀਤ ਡਾ. ਦੇਵ ਰਾਜ, ਰਵਿੰਦਰ, ਬਹਾਦਰ, ਮਨਪ੍ਰੀਤ, ਹਰੀ ਸਿੰਘ, ਰਵਿਤ, ਸੰਜੂ, ਨਵੀਨ, ਗੁਰਪ੍ਰੀਤ, ਕੁਲਦੀਪ, ਗੁਰਮੁਖ, ਰਵੀ, ਨੀਲਮ, ਜਸਵੰਤ ਸਿੰਘ ਸਮੇਤ ਰੇਲਵੇ ਦੇ ਹੋਰ ਕਰਮਚਾਰੀ ਵੀ ਸ਼ਾਮਿਲ ਹੋਏ |
Ad Position 22
No active advertisement
ਪਿਛਲੀ ਖ਼ਬਰ ਭਾਈ ਰਾਮ ਕਿਸ਼ਨ ਗੁਰਮਤਿ ਪਬਲਿਕ ਸਕੂਲ ਦਾ ਨਤੀਜਾ ਸ਼ਾਨਦਾਰ ਰਿਹਾ ਅਗਲੀ ਖ਼ਬਰ ਬੇਕਸੂਰ ਘਰ ਖਰੀਦਦਾਰ ਹੁਣ ਰੀਅਲ ਅਸਟੇਟ ਡਿਵੈਲਪਰਾਂ ਵਲੋਂ ਕੀਤੀਆਂ ਉਲੰਘਣਾਵਾਂ ਦਾ ਖਾਮਿਆਜ਼ਾ ਨਹੀਂ ਭੁਗਤਣਗੇ : ਰੀਨਾ ਗੁ...
Ad Position 24