20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਪੰਜਾਬ ਮੰਡੀ ਬੋਰਡ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਨੂੰ ਦਿੰਦਾ ਹੈ ਆਰਥਿਕ ਸਹਾਇਤਾ-ਚੇਅਰਮੈਨ ਦੀਪਕ ਸੂਦ

Ad Position 21
No active advertisement
ਅਜੀਤ ਡੈਸਕ 12-04-2026
ਰਾਜਪੁਰਾ, 11 ਅਪ੍ਰੈਲ (ਰਣਜੀਤ ਸਿੰਘ)-ਪੰਜਾਬ ਸਰਕਾਰ ਦੇ ਖੇਤੀਬਾੜੀ ਨਾਲ ਸੰਬੰਧਿਤ ਅਦਾਰੇ ਪੰਜਾਬ ਮੰਡੀ ਬੋਰਡ ਵਲੋਂ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਜਾਂ ਮੰਡੀਆਂ ਵਿਚ ਕੰਮ ਕਰਦੇ ਮਜ਼ਦੂਰਾਂ ਨੂੰ ਹਾਦਸਿਆਂ ਦੀ ਸੂਰਤ ਵਿਚ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ | ਇਹ ਜਾਣਕਾਰੀ ਮਾਰਕੀਟ ਕਮੇਟੀ ਰਾਜਪੁਰਾ ਦੇ ਚੇਅਰਮੈਨ ਅਤੇ ਆਪ ਦੇ ਉੱਘੇ ਆਗੂ ਦੀਪਕ ਸੂਦ ਵਲੋਂ ਇਕ ਪ੍ਰੈੱਸ ਬਿਆਨ ਰਾਹੀਂ ਦਿੱਤੀ ਗਈ¢ਉਨ੍ਹਾਂ ਨੇ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਜਾਣਕਾਰੀ ਦਿੱਤੀ ਕਿ ਪੰਜਾਬ ਮੰਡੀ ਬੋਰਡ ਵਲੋਂ ਕਿਸੇ ਕਿਸਾਨ ਜਾਂ ਮਜ਼ਦੂਰ ਦੀ ਖੇਤੀਬਾੜੀ ਨਾਲ ਸੰਬੰਧਿਤ ਹਾਦਸੇ ਵਿਚ ਮÏਤ ਹੋਣ ਦੀ ਸੂਰਤ ਵਿੱਚ 3 ਲੱਖ ਰੁਪਏ, ਚਾਰ ਉਂਗਲਾਂ ਕੱਟੇ ਜਾਣ ਤੇ 48,000 ਰੁਪਏ,ਦੋ ਅੰਗ ਕੱਟੇ ਜਾਣ ਤੇ 72,000, ਰੁਪਏ ਅਤੇ ਇਕ ਉਂਗਲ ਜਾਂ ਇੱਕ ਅੰਗੂਠਾ ਕੱਟਿਆ ਜਾਣ ਤੇ 12,000 ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ¢ ਇਸੇ ਪ੍ਰਕਾਰ ਜੇ ਕੋਈ ਵੀ ਕਿਸਾਨ ਜਾਂ ਮਜ਼ਦੂਰ ਖੇਤੀਬਾੜੀ ਨਾਲ ਸੰਬੰਧਿਤ ਹਾਦਸੇ ਵਿਚ 25 ਤੋਂ 50 ਫੀਸਦੀ ਤੱਕ ਸਰੀਰਕ ਨਕਾਰੇਪਣ ਦਾ ਸ਼ਿਕਾਰ ਹੋ ਜਾਂਦਾ ਹੈ ਹੈ ਤਾਂ ਉਸ ਨੂੰ 60000 ਰੁਪਏ, 51 ਤੋਂ 75 ਫੀਸਦੀ ਤੱਕ 90,000 ਅਤੇ 76 ਤੋਂ 100 ਫੀਸਦੀ ਨਕਾਰੇਪਣ ਵਾਲੇ ਵਿਅਕਤੀ ਨੂੰ 1,20000 ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ¢ ਸ੍ਰੀ ਸੂਦ ਨੇ ਕਿਹਾ ਕਿ ਬਹੁਤੇ ਕਿਸਾਨ ਭਰਾਵਾਂ ਅਤੇ ਮਜ਼ਦੂਰਾਂ ਨੂੰ ਪੰਜਾਬ ਸਰਕਾਰ ਅਤੇ ਪੰਜਾਬ ਮੰਡੀ ਬੋਰਡ ਵੱਲੋਂ ਉਹਨਾਂ ਦੀ ਭਲਾਈ ਲਈ ਚਲਾਈਆਂ ਜਾਂਦੀਆਂ ਯੋਜਨਾਵਾਂ ਦਾ ਪਤਾ ਹੀ ਨਹੀਂ ਹੈ,ਇਸ ਕਾਰਨ ਉਹ ਖੇਤੀਬਾੜੀ ਨਾਲ ਸੰਬੰਧਿਤ ਹਾਦਸਿਆਂ ਵਿਚ ਅੰਗ ਗਵਾਉਣ ਦੇ ਬਾਵਜੂਦ ਸਰਕਾਰ ਵਲੋਂ ਦਿੱਤੀ ਜਾਂਦੀ ਸਹਾਇਤਾ ਲੈਣ ਤੋਂ ਵਾਂਝੇ ਰਹਿ ਜਾਂਦੇ ਹਨ¢
Ad Position 22
No active advertisement
ਪਿਛਲੀ ਖ਼ਬਰ ਵਿਸ਼ਵਕਰਮਾ ਚੈਰੀਟੇਬਲ ਐਜੂਕੇਸ਼ਨ ਅਤੇ ਵੈੱਲਫੇਅਰ ਟਰੱਸਟ ਨੇ ਸਟੇਸ਼ਨਰੀ ਵੰਡੀ ਅਗਲੀ ਖ਼ਬਰ ਵਿਸਾਖੀ ਕਾਨਫਰੰਸ ਲਈ 'ਵਾਰਿਸ ਪੰਜਾਬ ਦੇ' ਵਰਕਰਾਂ ਦਾ ਜਥਾ 14 ਨੂੰ ਦਮਦਮਾ ਸਾਹਿਬ ਲਈ ਹੋਵੇਗਾ ਰਵਾਨਾ
Ad Position 24