ਭਾਦਸੋਂ, 12 ਅਪ੍ਰੈਲ (ਪ੍ਰਦੀਪ ਦੰਦਰਾਲਾ)-ਸ਼੍ਰੋਮਣੀ ਅਕਾਲੀ ਦਲ (ਅ) ਦੀ ਮੀਟਿੰਗ ਭੁਪਿੰਦਰ ਸਿੰਘ ਯੂਥ ਪ੍ਰਧਾਨ ਹਲਕਾ ਪਟਿਆਲਾ ਦਿਹਾਤੀ ਦੇ ਗ੍ਰਹਿ ਵਿਖੇ ਹੋਈ | ਇਸ ਮੌਕੇ ਖ਼ਾਲਸਾ ਸਾਜਨਾ ਦਿਵਸ ਮੌਕੇ ਮੀਰੀ ਪੀਰੀ ਵਿਸਾਖੀ ਕਾਨਫਰੰਸ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਹਿਬ ਬਾਰੇ ਅਤੇ ਪਾਰਟੀ ਦੀਆਂ ਗਤੀਵਿਧੀਆਂ ਬਾਰੇ ਵਿਸਥਾਰ ਪੂਰਵਕ ਵਿਚਾਰਾਂ ਕੀਤੀਆਂ ਗਈਆਂ | ਇੰਜੀ. ਅੰਮਿ੍ਤਬੀਰ ਸਿੰਘ ਭੱਲਮਾਜਰਾ ਨੇ ਆਖਿਆ ਕਿ ਵਿਸਾਖੀ ਕਾਨਫਰੰਸ ਇਤਿਹਾਸਕ ਹੋਵੇਗੀ | ਇਸ ਮੌਕੇ ਹਲਕਾ ਨਾਭਾ ਦੇ ਪ੍ਰਧਾਨ ਸੋਨੀ ਧਾਲੀਵਾਲ, ਅਮਰੀਕ ਸਿੰਘ ਸਾਬਕਾ ਸਰਪੰਚ ਅਜਨੌਦਾ ਕਲਾਂ, ਗੁਰਵਿੰਦਰ ਸਿੰਘ ਜਨਰਲ ਸਕੱਤਰ ਪਟਿਆਲਾ ਦਿਹਾਤੀ, ਅਵਤਾਰ ਸਿੰਘ, ਬੇਅੰਤ ਸਿੰਘ, ਬਾਈ ਗੋਲਡੀ, ਸੁਖਪਾਲ ਸਿੰਘ, ਸੋਢੀ ਭੱਲਮਾਜਰਾ ਆਦਿ ਹਾਜ਼ਰ ਹੋਏ |