28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਬਜ਼ੁਰਗ ਜੋੜੇ ਦੇ ਘਰੋਂ ਚੋਰੀ ਹੋਈ 5 ਲੱਖ ਦੀ ਨਕਦੀ ਤੇ ਗਹਿਣੇ ਬਰਾਮਦ

Ad Position 21
No active advertisement
ਐੱਸ. ਐੱਸ. ਪੀ. ਪਟਿਆਲਾ ਵਰੁਣ ਸ਼ਰਮਾ ਫੜੇ ਗਏ ਚੋਰਾਂ ਸੰਬੰਧੀ ਜਾਣਕਾਰੀ ਦਿੰਦੇ ਹੋਏ ਨਾਲ ਬੈਠੇ ਹਨ ਸੀ. ਆਈ. ਏ. ਮੁਖੀ ਪ੍ਰਦੀਪ ਸਿੰਘ ਬਾਜਵਾ | ਤਸਵੀਰ : ਪ੍ਰਭਨੂਰ ਸਿੰਘ <br/> 18-04-2026
ਪਟਿਆਲਾ, 17 ਅਪ੍ਰੈਲ (ਮਨਦੀਪ ਸਿੰਘ ਖਰੌੜ)-ਸਥਾਨਕ ਮਾਡਲ ਟਾਊਨ 'ਚੋਂ 3 ਅਪ੍ਰੈਲ ਦੀ ਰਾਤ ਨੂੰ ਬਜ਼ੁਰਗ ਜੋੜੇ ਦੇ ਘਰੋਂ 3 ਮੁਲਜ਼ਮਾਂ ਨੇ ਉਨ੍ਹਾਂ ਨੂੰ ਬੰਦੀ ਬਣਾ ਕੇ ਉਨ੍ਹਾਂ ਦੇ ਘਰੋਂ 5 ਲੱਖ ਦੀ ਨਕਦੀ ਅਤੇ ਸੋਨੇ ਚਾਂਦੀ ਦੇ ਗਹਿਣੇ ਲੁੱਟ ਕੇ ਫ਼ਰਾਰ ਹੋ ਗਏ ਸੀ | ਜਿਨ੍ਹਾਂ ਦੀ ਪੈੜ ਨੱਪਦਿਆਂ ਸੀ. ਆਈ. ਏ. ਪਟਿਆਲਾ ਦੇ ਮੁਖੀ ਪ੍ਰਦੀਪ ਸਿੰਘ ਬਾਜਵਾ ਦੀ ਟੀਮ ਨੇ ਤਿੰਨਾਂ ਮੁਲਜ਼ਮਾਂ ਨੂੰ ਗਿ੍ਫ਼ਤਾਰ ਕਰ ਕੇ ਉਨ੍ਹਾਂ ਤੋਂ ਚੋਰੀ ਦੀ ਰਕਮ 5 ਲੱਖ ਰੁਪਏ, 8 ਤੋਲੇ ਸੋਨਾ, 2 ਕਿੱਲੋ ਚਾਂਦੀ ਦੇ ਗਹਿਣੇ ਬਰਾਮਦ ਕਰ ਲਏ ਹਨ | ਇਸ ਸੰਬੰਧੀ ਐੱਸ.ਐੱਸ.ਪੀ. ਵਰੁਣ ਸ਼ਰਮਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਕਾਬੂ ਕੀਤੇ ਗਏ ਮੁਲਜ਼ਮਾਂ ਦੀ ਪਹਿਚਾਣ ਸੌਰਵ ਛਾਬੜਾ ਵਾਸੀ ਸੰਗਰੂਰ, ਗੁੱਡੂ ਕੁਮਾਰ ਤੇ ਵਿਸ਼ਾਲ ਕੁਮਾਰ ਵਾਸੀ ਲੁਧਿਆਣਾ ਵਜੋਂ ਹੋਈ ਹੈ | ਐੱਸ. ਐੱਸ. ਪੀ. ਸ਼ਰਮਾ ਨੇ ਦੱਸਿਆ ਕਿ ਵਾਰਦਾਤ ਤੋਂ ਬਾਅਦ ਪੁਲਿਸ ਟੀਮਾਂ ਵਲੋਂ 25 ਕਿੱਲੋਮੀਟਰ ਤੱਕ ਦੇ ਕੈਮਰੇ ਚੈੱਕ ਕਰ ਕੇ ਫ਼ੋਟੋਆਂ ਦੀ ਛਾਣਬੀਣ ਕਰਨ ਤੋਂ ਬਾਅਦ ਇਹ ਮੁਲਜ਼ਮ ਗਿ੍ਫ਼ਤਾਰ ਕੀਤੇ ਗਏ ਹਨ | ਇਹ ਪਹਿਲਾਂ ਤੋਂ ਹੀ ਚੋਰੀਆਂ ਦੇ ਆਦੀ ਹਨ ਫ਼ਿਲਹਾਲ ਪੁਲਿਸ ਪੜਤਾਲ ਕਰ ਰਹੀ ਹੈ ਕਿ ਇਨ੍ਹਾਂ ਨੇ ਹੋਰ ਕਿਥੇ-ਕਿਥੇ ਚੋਰੀਆਂ ਕੀਤੀਆਂ ਹਨ | ਇਨ੍ਹਾਂ ਦੀ ਗਿ੍ਫ਼ਤਾਰੀ ਤੋਂ ਬਾਅਦ ਪੰਜਾਬ 'ਚ ਹੋਰ ਚੋਰੀਆਂ ਦੀਆਂ ਵਾਰਦਾਤਾਂ ਦੇ ਹੱਲ ਹੋਣ ਦੀ ਵੀ ਉਮੀਦ ਹੈ | ਦੱਸਣਯੋਗ ਹੈ ਕਿ 3 ਅਪ੍ਰੈਲ ਦੀ ਰਾਤ ਨੂੰ ਉਕਤ ਤਿੰਨੋਂ ਮੁਲਜ਼ਮ ਮਾਡਲ ਟਾਊਨ 'ਚ ਰਹਿੰਦੇ ਬਜ਼ੁਰਗ ਜੋੜੇ ਦੇ ਘਰ ਰਾਤੀਂ 2 ਵਜੇ ਦੇ ਕਰੀਬ ਦਾਖ਼ਲ ਹੋਏ ਤੇ ਜਦੋਂ ਆਵਾਜ਼ ਸੁਣ ਕੇ ਜਦੋਂ ਬਜ਼ੁਰਗ ਜੋੜਾ ਉੱਠਿਆ ਤਾਂ ਉਨ੍ਹਾਂ ਦੇ ਸਿਰ 'ਤੇ ਸੱਟਾਂ ਮਾਰ ਕੇ ਨਕਦੀ ਅਤੇ ਗਹਿਣੇ ਲੈ ਕੇ ਫ਼ਰਾਰ ਹੋ ਗਏ ਸੀ |
Ad Position 22
No active advertisement
ਪਿਛਲੀ ਖ਼ਬਰ ਨੌਜਵਾਨ ਨਸ਼ਿਆਂ ਤੋਂ ਦੂਰ ਰਹਿ ਕੇ ਨਰੋਆ ਸਮਾਜ ਸਿਰਜਣ ਲਈ ਅੱਗੇ ਆਉਣ-ਤਰੁਨਪ੍ਰੀਤ ਸਿੰਘ ਸੌਂਦ • ਸਵਾਮੀ ਵਿਵੇਕਾਨੰਦ ਇੰ... ਅਗਲੀ ਖ਼ਬਰ ਮੁੱਖ ਮੰਤਰੀ ਨੇ ਗੰਭੀਰ ਮਸਲੇ ਨੂੰ ਅਣਡਿੱਠਾ ਕੀਤਾ, ਸਿਆਸੀ ਸਮਾਗਮਾਂ 'ਚ ਰਹੇ ਵਿਅਸਤ : ਸਾਬਕਾ ਵਿਧਾਇਕ ਚੰਦੂਮਾਜਰਾ
Ad Position 24