21-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-04-2026

ਭਗਵੰਤ ਮਾਨ ਨੂੰ ਨੈਤਿਕਤਾ ਦੇ ਆਧਾਰ 'ਤੇ ਅਸਤੀਫ਼ਾ ਦੇਣਾ ਚਾਹੀਦਾ ਹੈ-ਹਰਦਿਆਲ ਸਿੰਘ ਕੰਬੋਜ

Ad Position 21
No active advertisement
ਅਜੀਤ ਡੈਸਕ 28-04-2026
ਸਮਾਣਾ, 27 ਅਪ੍ਰੈਲ (ਪ੍ਰੀਤਮ ਸਿੰਘ ਨਾਗੀ)-ਜਿਸ ਪਾਰਟੀ ਦੇ ਵਿਧਾਇਕ ਤੇ ਰਾਜ ਸਭਾ ਮੈਂਬਰ ਹੀ ਆਪਣੀ ਪਾਰਟੀ ਤੋਂ ਸੰਤੁਸ਼ਟ ਨਹੀਂ, ਆਮ ਜਨਤਾ ਦਾ ਸੰਤੁਸ਼ਟ ਹੋਣਾ ਦੂਰ ਦੀ ਗੱਲ ਹੈ | ਇਹ ਵਿਚਾਰ ਕਾਂਗਰਸ ਪਾਰਟੀ ਦੇ ਸੀਨੀਅਰ ਲੀਡਰ ਤੇ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਅੱਜ ਇਥੇ ਪੱਤਰਕਾਰਾਂ ਨਾਲ ਹੋਈ ਮੁਲਾਕਾਤ ਸਮੇਂ ਪ੍ਰਗਟ ਕੀਤੇ | ਉਹ ਇਕ ਨਿੱਜੀ ਸਮਾਗਮ ਵਿਚ ਸ਼ਾਮਲ ਹੋਣ ਤੋਂ ਬਾਅਦ ਪੱਤਰਕਾਰਾਂ ਨੂੰ ਮਿਲਣ ਲਈ ਪਹੁੰਚੇ, ਉਨ੍ਹਾਂ ਕਿਹਾ ਕਿ ਭਗਵੰਤ ਮਾਨ ਨੂੰ ਅਜਿਹੇ ਹਾਲਾਤਾਂ ਵਿਚ ਮੁੱਖ ਮੰਤਰੀ ਰਹਿਣ ਦਾ ਕੋਈ ਹੱਕ ਨਹੀਂ, ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਭਵਾਨੀਗੜ੍ਹ ਵਿਖੇ ਟਰੱਕ ਯੂਨੀਅਨ ਦੀ ਚੋਣ ਸਮੇਂ ਜੋ ਹੰਗਾਮਾ ਹੋਇਆ ਉਸ 'ਤੇ ਮੌਜੂਦਾ ਵਿਧਾਇਕ ਭਰਾਜ ਵੀ ਸੰਤੁਸ਼ਟ ਨਹੀਂ ਤੇ ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੇ ਉਨ੍ਹਾਂ ਨਾਲ ਧੋਖਾ ਕੀਤਾ ਹੈ | ਵਿਕਾਸ ਬਾਰੇ ਬੋਲਦਿਆਂ ਸ. ਕੰਬੋਜ ਨੇ ਕਿਹਾ ਕਿ ਮੁੱਖ ਮੰਤਰੀ ਮਾਨ ਦੇ ਧਿਆਨ ਵਿਕਾਸ ਵੱਲ ਨਹੀਂ ਕੇਵਲ ਵੱਡੇ ਵੱਡੇ ਬੋਰਡ ਆਪਣੀ ਫੋਟੋ ਵਾਲੇ ਲਾਉਣ ਵਿਚ ਧਿਆਨ ਹੈ | ਇੰਜ ਫੋਕੇ ਤੇ ਝੂਠੇ ਪ੍ਰਚਾਰ ਨਾਲ ਲੋਕਾਂ ਦਾ ਪੈਸਾ ਬਰਬਾਦ ਕਰ ਰਹੇ ਹਨ ਵੀ.ਆਈ.ਪੀ. ਕਲਚਰ ਖ਼ਤਮ ਕਰਨ ਦੇ ਵਾਅਦੇ ਕਰਨ ਵਾਲੀ ਸਰਕਾਰ ਨੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਹਨ ਮੁੱਖ ਮੰਤਰੀ ਦੇ ਦੌਰ ਸਮੇਂ ਸਾਰੇ ਹੀ ਰਸਤੇ ਤੇ ਬਾਜਾਰ ਬੰਦ ਕਰ ਦਿੱਤੇ ਜਾਂਦੇ ਹਨ ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਵਿਚ ਆਉਣ ਵਾਲੀ ਸਰਕਾਰ ਕਾਂਗਰਸ ਦੀ ਹੀ ਬਣੇਗੀ |
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ 29 ਨੂੰ ਅਗਲੀ ਖ਼ਬਰ ਵਿਰੋਧੀ ਪਾਰਟੀਆਂ ਦੀ ਔਰਤਾਂ ਖ਼ਿਲਾਫ਼ ਸੋਚ ਹੋਈ ਜੱਗ ਜ਼ਾਹਿਰ-ਟਿਵਾਣਾ
Ad Position 24