01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਖ਼ਰਬੂਜ਼ੇ ਦੀ ਫ਼ਸਲ 'ਤੇ ਝੁਲਸ ਰੋਗ ਦੇ ਹਮਲੇ ਨੇ ਕਿਸਾਨਾਂ ਦੀਆਂ ਆਸਾਂ 'ਤੇ ਫੇਰਿਆਂ ਪਾਣੀ <br/>

Ad Position 21
No active advertisement
ਨੇੜਲੇ ਪਿੰਡ ਜੰਗਪੁਰਾ ਵਿਖੇ ਕਿਸਾਨ ਆਪਣੇ ਖੇਤਾਂ ਵਿਚ ਖ਼ਰਬੂਜ਼ੇ ਦੀ ਫ਼ਸਲ 'ਤੇ ਹੋਏ ਝੁਲਸ ਰੋਗ ਸੰਬੰਧੀ ਜਾਣਕਾਰੀ ਦਿੰਦੇ ਹੋਏ | ਅਜੀਤ ਤਸਵੀਰ <br/> 09-05-2026
ਰਾਜਪੁਰਾ/ਬਨੂੜ 8 ਮਈ (ਰਣਜੀਤ ਸਿੰਘ, ਭੁਪਿੰਦਰ ਸਿੰਘ ਭਿੰਦਾ)-ਰਾਜਪੁਰਾ ਬਨੂੜ ਜੀ.ਟੀ. ਰੋਡ 'ਤੇ ਪੈਂਦੇ ਪਿੰਡ ਜੰਗਪੁਰਾ ਦੇ ਕਿਸਾਨਾਂ ਨੇ ਆਪਣੇ ਖੇਤਾਂ ਵਿਚ ਪੰਜਾਹ ਏਕੜ ਦੇ ਕਰੀਬ ਖ਼ਰਬੂਜ਼ੇ ਦੀ ਫ਼ਸਲ ਬੀਜੀ ਹੋਈ ਹੈ | ਇਸ ਫ਼ਸਲ 'ਤੇ ਝੁਲਸ ਰੋਗ ਨੇ ਹਮਲਾ ਕਰਕੇ ਕਿਸਾਨਾਂ ਦੀਆਂ ਆਸਾਂ ਦੇ ਪਾਣੀ ਫੇਰ ਦਿੱਤਾ ਹੈ ਅਤੇ ਜੰਗਪੁਰਾ ਦੇ ਕਿਸਾਨ ਇਕ ਤਰ੍ਹਾਂ ਨਾਲ ਝੁਲਸ ਰੋਗ ਅਤੇ ਸਰਕਾਰੀ ਬੇਰੁਖ਼ੀ ਦੇ ਖ਼ਿਲਾਫ਼ ਜੰਗ ਲੜਦੇ ਵਿਖਾਈ ਦੇ ਰਹੇ ਹਨ | ਲਗਾਤਾਰ ਘਾਟੇ ਦਾ ਸੌਦਾ ਸਾਬਤ ਹੋ ਰਹੀ ਫ਼ਸਲੀ ਵਿਭਿੰਨਤਾ ਨੂੰ ਛੱਡ ਕੇ ਕਿਸਾਨ ਮੁੜ ਤੋਂ ਝੋਨੇ ਅਤੇ ਕਣਕ ਦੀਆਂ ਫ਼ਸਲਾਂ ਵੱਲ ਮੋੜਾ ਕੱਟਦੇ ਨਜ਼ਰ ਆ ਰਹੇ ਹਨ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਕਿਸਾਨ ਸੁਖਦੇਵ ਸਿੰਘ, ਪਰਮਜੀਤ ਸਿੰਘ, ਰਵਿੰਦਰ ਸਿੰਘ ਅਤੇ ਹੋਰਨਾਂ ਕਿਸਾਨਾਂ ਦੇ ਦੱਸਿਆ ਕਿ ਉਨ੍ਹਾਂ ਨੇ ਖ਼ਰਬੂਜ਼ੇ ਦੀ ਫ਼ਸਲ ਬੀਜੀ ਸੀ ਪਰ ਇਸ ਫ਼ਸਲ 'ਤੇ ਝੁਲਸ ਰੋਗ ਨੇ ਹਮਲਾ ਕਰਕੇ ਖ਼ਰਬੂਜ਼ੇ ਦੀਆਂ ਵੇਲਾਂ ਨੂੰ ਸੁੱਕਾ ਦਿੱਤਾ ਹੈ | ਕਿਸਾਨਾਂ ਦਾ ਕਹਿਣਾ ਹੈ ਕਿ ਇਕ ਏਕੜ ਵਿਚ ਕਰੀਬ ਸੱਠ ਤੋਂ ਸੱਤਰ ਹਜ਼ਾਰ ਰੁਪਏ ਖ਼ਰਚ ਆ ਜਾਂਦਾ ਹੈ, ਜਿਸ ਵਿਚ ਮਹਿੰਗੇ ਮੁੱਲ ਦਾ ਬੀਜ, ਤੀਲ, ਸਪਰੇ, ਕੀਟਨਾਸ਼ਕ, ਵਾਹ-ਵਹਾਈ, ਖ਼ਰਬੂਜ਼ਿਆਂ ਦੀ ਤੁੜਾਈ ਅਤੇ ਹੋਰ ਖਰਚੇ ਪਾ ਕੇ ਉਨ੍ਹਾਂ ਦੇ ਪੱਲੇ ਸਿਰਫ ਵੀਹ ਤੋ ਪੱਚੀ ਹਜ਼ਾਰ ਰੁਪਏ ਪੈ ਰਹੇ ਹਨ | ਕਿਸਾਨਾਂ ਨੇ ਬਹੁਤ ਹੀ ਭਰੇ ਮਨ ਨਾਲ ਕਿਹਾ ਕਿ ਉਨ੍ਹਾਂ ਦਾ ਹਲਕਾ ਖ਼ਰਬੂਜ਼ਿਆਂ ਅਤੇ ਹਰੀਆਂ ਸਬਜ਼ੀਆਂ ਲਈ ਜਾਣਿਆਂ ਜਾਂਦਾ ਹੈ ਪਰ ਲਗਾਤਾਰ ਘਾਟੇ ਦਾ ਵਣਜ ਬਣਦਾ ਜਾ ਰਹੇ ਖ਼ਰਬੂਜ਼ਿਆਂ ਤੋਂ ਐਤਕੀਂ ਕੁੱਲ ਪੰਜਾਹ ਕੁ ਏਕੜ ਰਕਬੇ 'ਤੇ ਕਿਸਾਨਾਂ ਨੇ ਖ਼ਰਬੂਜ਼ੇ ਬੀਜੇ ਸਨ | ਉਨ੍ਹਾਂ ਨੇ ਕਿਹਾ ਕਿ ਅਗਲੇ ਸਾਲ ਇਸ ਤੋਂ ਵੀ ਘੱਟ ਰਕਬਾ ਖ਼ਰਬੂਜ਼ੇ ਹੇਠ ਰਹਿ ਜਾਵੇਗਾ | ਕਿਸਾਨਾਂ ਨੇ ਕਿਹਾ ਕਿ ਕਿਥੇ ਹੈ ਫ਼ਸਲੀ ਵਿਭਿੰਨਤਾ ਦਾ ਰਾਗ ਅਲਾਪਣ ਵਾਲੀ ਸਰਕਾਰ | ਉਨ੍ਹਾਂ ਨੇ ਕਿਹਾ ਕਿ ਸਰਕਾਰਾਂ ਸਟੇਜਾਂ ਤੋਂ ਕਿਸਾਨਾਂ ਨੂੰ ਫ਼ਸਲੀ ਵਿਭਿੰਨਤਾ ਦਾ ਰਾਗ ਤਾਂ ਅਲਾਪਦੀਆਂ ਹਨ ਅਤੇ ਪਾਣੀ ਦੀ ਬੱਚਤ ਲਈ ਹਰੀਆਂ ਸਬਜ਼ੀਆਂ ਬੀਜਣ ਦੀ ਸਲਾਹ ਦਿੰਦੀਆਂ ਹਨ ਪਰ ਹੁਣ ਜਦੋਂ ਇਹ ਸਾਰਾ ਕੁਝ ਘਾਟੇ ਦਾ ਪੰਡ ਬਣ ਗਿਆ ਤਾਂ ਕੋਈ ਵੀ ਸਾਰ ਨਹੀਂ ਲੈ ਰਿਹਾ ਹੈ | ਉਨ੍ਹਾਂ ਨੇ ਦੱਸਿਆ ਕਿ ਇਹੀ ਹਾਲ ਹਰੀਆਂ ਸਬਜ਼ੀਆਂ ਅਤੇ ਹਰੀਆਂ ਮਿਰਚਾਂ ਦਾ ਹੈ | ਮਿਰਚਾਂ ਦੀ ਤੁੜਾਈ ਵੀ ਕਿਸਾਨ ਦੇ ਪੱਲੇ ਨਹੀਂ ਪੈ ਰਹੀ | ਉਨ੍ਹਾਂ ਨੇ ਕਿਹਾ ਕਿ ਕਿਸਾਨ ਖੇਤਾਂ 'ਚ ਮਹੀਨਿਆਂ ਬੱਧੀ ਮਿਹਨਤ ਕਰਦਾ ਹੈ ਅਤੇ ਪੱਲੇ ਘਾਟੇ ਦੀ ਪੰਡ ਪੈਂਦੀ ਹੈ ਪਰ ਜਦੋਂ ਉਨ੍ਹਾਂ ਦੀ ਫ਼ਸਲ ਮੰਡੀ ਵਿਚ ਜਾਂਦੀ ਹੈ ਤਾਂ ਆੜ੍ਹਤੀ ਅਤੇ ਹੋਰ ਲਾਣਾ ਬਾਣਾ ਸਵੇਰ ਤੋਂ ਦੁਪਹਿਰ ਤੱਕ ਹਜ਼ਾਰਾਂ ਰੁਪਏ ਵੱਟ ਕੇ ਆਰਾਮ ਨਾਲ ਸੌ ਜਾਂਦਾ ਹੈ | ਉਨ੍ਹਾਂ ਨੇ ਕਿਹਾ ਕਿ ਜਦੋਂ ਤੱਕ ਐਮ.ਐੱਸ.ਪੀ. ਨਹੀਂ ਮਿਲਦੀ ਖੇਤੀ ਕਿਸਾਨ ਲਈ ਘਾਟੇ ਦਾ ਸੌਦਾ ਹੀ ਸਾਬਤ ਹੁੰਦੀ ਰਹੇਗੀ | ਸਰਕਾਰ ਅਤੇ ਖੇਤੀਬਾੜੀ ਵਿਭਾਗ ਨੂੰ ਕਿਸਾਨਾਂ ਦੀ ਸਾਰ ਲੈਣੀ ਚਾਹੀਦੀ ਹੈ |

Ad Position 22
No active advertisement
ਪਿਛਲੀ ਖ਼ਬਰ ਮੁੱਖ ਮੰਤਰੀ ਦੀ 'ਸ਼ੁਕਰਾਨਾ ਯਾਤਰਾ' ਨੂੰ ਲੈ ਕੇ ਪੁਲਿਸ ਵਲੋਂ ਕੀਤੇ ਸਖਤ ਸੁਰੱਖਿਆ ਪ੍ਰਬੰਧ <br/> ਅਗਲੀ ਖ਼ਬਰ ਦਿਆਨੰਦ ਹਸਪਤਾਲ ਵਿਖੇ 48 ਘੰਟਿਆਂ 'ਚ 2 ਸਫਲ ਕੈਡੇਵਰਿਕ ਲੀਵਰ ਕੀਤੇ ਟਰਾਂਸਪਲਾਂਟ <br/>
Ad Position 24