01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਜੰਗਲਾਤ ਵਿਭਾਗ ਦੀ ਲਾਪਰਵਾਹੀ ਸੈਂਕੜੇ ਬੂਟੇ ਤੇ ਦਰੱਖਤ ਚੜੇ੍ਹ ਅੱਗ ਦੀ ਭੇਟ <br/>

Ad Position 21
No active advertisement
ਅਜੀਤ ਡੈਸਕ 09-05-2026
ਭੁੱਨਰਹੇੜੀ, 8 ਮਈ (ਧਨਵੰਤ ਸਿੰਘ)-ਦੇਵੀਗੜ੍ਹ-ਪਿਹੋਵਾ ਮੁੱਖ ਮਾਰਗ ਕੰਢੇ ਜੰਗਲਾਤ ਵਿਭਾਗ ਦੀ ਰਾਖਵੀਂ ਜਗ੍ਹਾ ਵਿਚ ਲੱਗੀ ਅੱਗ ਕਾਰਨ ਸੈਂਕੜੇ ਬੂਟੇ ਤੇ ਦਰਖਤ ਸੜ ਗਏ, ਜਿਸ ਨਾਲ ਇਲਾਕੇ ਦੀ ਹਰਿਆਵਲ ਨੂੰ ਵੱਡਾ ਨੁਕਸਾਨ ਪਹੁੰਚਿਆ ਹੈ | ਵਾਤਾਵਰਣ ਨੂੰ ਸ਼ੁੱਧ ਰੱਖਣ ਲਈ ਲਗਾਏ ਗਏ, ਇਹ ਦਰਖਤ ਵਿਭਾਗ ਦੀ ਅਣਦੇਖੀ ਕਾਰਨ ਸੁਰੱਖਿਅਤ ਨਹੀਂ ਰਹਿ ਸਕੇ | ਅੱਗ ਦੀ ਭੇਟ ਚੜ ਗਏ | ਭਾਵੇਂ ਜੰਗਲਾਤ ਵਿਭਾਗ ਵਲੋਂ ਇਨ੍ਹਾਂ ਦਰਖਤਾਂ ਦੀ ਦੇਖਭਾਲ ਲਈ ਵਣ ਕਰਮਚਾਰੀ ਅਤੇ ਅਧਿਕਾਰੀ ਤੈਨਾਤ ਹਨ, ਪਰ ਇਸ ਦੇ ਬਾਵਜੂਦ ਵਖ ਵੱਖ ਥਾਵਾਂ 'ਤੇ ਅੱਗ ਲੱਗਣ ਦੇ ਮਾਮਲੇ ਸਾਹਮਣੇ ਆ ਰਹੇ ਹਨ | ਸੜਕ ਕੰਢੇ ਦਰਖਤ ਲੰਮੇ ਸਮੇਂ ਤੱਕ ਅੱਗ ਵਿਚ ਸੜਦੇ ਰਹੇ, ਪਰ ਕਿਸੇ ਅਧਿਕਾਰੀ ਵਲੋਂ ਅੱਗ ਤੇ ਕਾਬੂ ਪਾਉਣ ਲਈ ਪੁਹੰਚਿਆਂ | ਵਾਤਾਵਰਨ ਨੂੰ ਸੰਭਾਲਣ ਲਈ ਸਰਕਾਰ ਵਲੋਂ ਹਰਿਆਵਲ ਵਧਾਉਣ ਲਈ ਕਰੋੜਾਂ ਰੁਪਏ ਖਰਚ ਕਰਕੇ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ, ਪਰ ਜੰਗਲਾਤ ਵਿਭਾਗ ਦੀ ਲਾਪਰਵਾਹੀ ਕਾਰਨ ਇਹ ਯਤਨ ਬੇਅਸਰ ਹੋ ਰਹੇ ਹਨ |

Ad Position 22
No active advertisement
ਪਿਛਲੀ ਖ਼ਬਰ ਕੋਆਪਰੇਟਿਵ ਬੈਂਕਾਂ ਵਲੋਂ ਲਿਮਟਾਂ ਜਾਮ ਕਰਨ ਖ਼ਿਲਾਫ਼ ਭਾਕਿਯੂ ਡਕੌਂਦਾ ਦਾ ਰੋਸ ਪ੍ਰਦਰਸ਼ਨ <br/> ਅਗਲੀ ਖ਼ਬਰ ਡਾ. ਬਲਬੀਰ ਸਿੰਘ ਨੇ 10 ਕਰੋੜ ਰੁਪਏ ਨਾਲ ਬਣੇ ਹੋਸਟਲ ਦਾ ਕੀਤਾ ਉਦਘਾਟਨ <br/>
Ad Position 24