22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2026

ਸ਼੍ਰੋਮਣੀ ਅਕਾਲੀ ਦਲ ਹਲਕਾ ਇੰਚਾਰਜ ਮੱਖਣ ਸਿੰਘ ਲਾਲਕਾ ਨੇ ਨਗਰ ਕੌਂਸਲ ਦੀਆਂ ਚੋਣਾਂ ਲੜਨ ਵਾਲੇ ਉਮੀਦਵਾਰਾਂ ਨੂੰ ਸਿਰੋਪਾਓ ਪਾ ਕੇ ਕੀਤਾ ਸਨਮਾਨਿਤ

Ad Position 21
No active advertisement
ਸ਼੍ਰੋਮਣੀ ਅਕਾਲੀ ਦਲ ਹਲਕਾ ਇੰਚਾਰਜ ਮੱਖਣ ਸਿੰਘ ਲਾਲਕਾ ਨਗਰ ਕੌਂਸਲ ਦੀਆਂ ਚੋਣਾਂ ਲੜਨ ਵਾਲੇ ਉਮੀਦਵਾਰਾਂ ਨੂੰ ਸਨਮਾਨਿਤ ਕਰਦੇ ਹੋਏ ਅਤੇ ਸਭ ਤੋਂ ਵੱਧ ਲੀਡ ਨਾਲ ਜਿੱਤ ਪ੍ਰਾਪਤ ਕਰਨ ਵਾਲੇ ਉਮੀਦਵਾਰ ਗੁਰਸੇਵਕ ਸਿੰਘ ਗੋਲੂ ਨੂੰ ਫੁੱਲਾਂ ਦਾ ਗੁਲਦਸਤਾ ਭੇਟ ਕਰਦੇ ਹੋਏ | ਤਸਵੀਰ : ਵਰਿੰਦਰ ਵਰਮਾ <br/> 01-06-2026
ਨਾਭਾ, 31 ਮਈ (ਵਰਿੰਦਰ ਵਰਮਾ)-ਨਗਰ ਕੌਂਸਲ ਨਾਭਾ ਦੀਆਂ ਚੋਣਾਂ ਲੜਨ ਵਾਲੇ ਉਮੀਦਵਾਰਾਂ ਦਾ ਸ਼੍ਰੋਮਣੀ ਅਕਾਲੀ ਦਲ ਹਲਕਾ ਇੰਚਾਰਜ ਮੱਖਣ ਸਿੰਘ ਲਾਲਕਾ ਵਲੋਂ ਸਿਰੋਪਾ ਪਾ ਕੇ ਸਨਮਾਨਿਤ ਕੀਤਾ ਗਿਆ | ਸਨਮਾਨਿਤ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੱਖਣ ਸਿੰਘ ਲਾਲਕਾ ਨੇ ਕਿਹਾ ਕਿ ਵਾਰਡ ਨੰਬਰ 02 ਤੋਂ ਗੁਰਸੇਵਕ ਸਿੰਘ ਗੋਲੂ 1144 ਵੋਟਾਂ ਨਾਲ ਵਿਰੋਧੀ ਧਿਰ ਨੂੰ ਹਰਾ ਕੇ ਜੇਤੂ ਰਹੇ ਹਨ, ਇਹ ਨਾਭਾ ਹਲਕੇ ਵਿਚ ਸਾਰਿਆਂ ਨਾਲੋਂ ਵੱਡ ਲੀਡ ਨਾਲ ਜਿੱਤੇ ਹਨ | ਉਨ੍ਹਾਂ ਕਿਹਾ ਕਿ ਵਾਰਡ ਨੰਬਰ 14 ਵਿਚ ਦੀਪਕ ਇੰਦੌਰਾ ਨੇ 364 ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ ਹੈ | ਇਨ੍ਹਾਂ ਦੋਵੇਂ ਜੇਤੂ ਉਮੀਦਵਾਰਾਂ ਨੂੰ ਸਿਰੋਪਾ ਦੇ ਕੇ ਸਨਮਾਨਿਤ ਕੀਤਾ ਗਿਆ ਹੈ ਅਤੇ ਜੋ ਬਾਕੀ ਵਾਰਡਾਂ ਵਿਚ ਉਮੀਦਵਾਰਾ ਨੇ ਨਗਰ ਕੌਂਸਲ ਦੀ ਚੋਣ ਲੜੀ ਸੀ ਉਨ੍ਹਾਂ ਨੂੰ ਵੀ ਸਨਮਾਨਿਤ ਕੀਤਾ ਗਿਆ ਹੈ | ਲਾਲਕਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਸਾਡੇ ਉਮੀਦਵਾਰਾਂ ਨੂੰ ਲਗਾਤਾਰ ਡਰਾਇਆ ਤੇ ਧਮਕਾਇਆ ਜਾ ਰਿਹਾ ਸੀ, ਜਿਸ ਤੋਂ ਡਰ ਕੇ ਵਾਰਡ ਵਾਸੀ ਸ਼੍ਰੋਮਣੀ ਅਕਾਲੀ ਦਲ ਪਾਰਟੀ ਨੂੰ ਵੋਟਾਂ ਪਾਉਣ ਤੋਂ ਡਰ ਰਹੇ ਸਨ | ਲਾਲਕਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਧੱਕੇਸ਼ਾਹੀ ਕਦੇ ਵੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ | ਉਨ੍ਹਾਂ ਚੋਣ ਲੜਨ ਵਾਲੇ ਉਮੀਦਵਾਰਾਂ ਨੂੰ ਅਪੀਲ ਕੀਤੀ ਕਿ ਪਾਰਟੀ ਦੀ ਮਜਬੂਤੀ ਲਈ ਬੂਥ ਪੱਧਰ 'ਤੇ ਮਿਹਨਤ ਨਾਲ ਕੰਮ ਕਰਨ ਤਾਂ ਕਿ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਦੀ ਪਕੜ ਹੋਰ ਮਜ਼ਬੂਤ ਹੋ ਸਕੇ | ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਜੇਤੂ ਕੌਂਸਲਰ ਗੁਰਸੇਵਕ ਸਿੰਘ ਗੋਲੂ ਅਤੇ ਦੀਪਕ ਇੰਦੌਰਾ ਕਿਹਾ ਕਿ ਉਹ ਆਪਣੇ ਵਾਰਡਾਂ ਦੇ ਸਮੂਹ ਸਪੋਟਰਾਂ ਦੇ ਧੰਨਵਾਦੀ ਹਨ ਜਿਨਾਂ ਨੇ ਸੁਖਬੀਰ ਸਿੰਘ ਬਾਦਲ ਦੀਆਂ ਨੀਤੀਆਂ ਤੇ ਭਰੋਸਾ ਜਿਤਾਉਂਦਿਆਂ ਉਨ੍ਹਾਂ ਨੂੰ ਜਿੱਤ ਹਾਸਿਲ ਕਰਵਾਈ ਹੈ | ਉਨਾਂ ਕਿਹਾ ਕਿ ਉਹ ਵਾਰਡ ਦੇ ਵਿਕਾਸ ਵੱਲ ਵਿਸ਼ੇਸ਼ ਧਿਆਨ ਦੇ ਕੇ ਰਹਿੰਦੇ ਸਾਰੇ ਕੰਮ ਜਲਦ ਤੋਂ ਜਲਦ ਪੂਰਾ ਕਰਵਾਉਣਗੇ | ਇਸ ਮੌਕੇ ਪਰਮਜੀਤ ਸਿੰਘ ਠੇਕੇਦਾਰ, ਬੱਬੂ ਵੈਦ, ਲਖਬੀਰ ਸਿੰਘ ਲੱਖਾ, ਇਰਫਾਨ ਬਬਲੂ, ਸੁਖਵਿੰਦਰ ਸਿੰਘ, ਕਰਮ ਸਿੰਘ ਮਾਂਗੇਵਾਲ, ਸੁਰਿੰਦਰ ਸਿੰਘ ਜਿੰਦਲਪੁਰ, ਬਲਵਿੰਦਰ ਸਿੰਘ ਧਾਰਨੀ, ਗੁਰਪ੍ਰੀਤ ਸਿੰਘ ਟੋਡਰਵਾਲ, ਡਾ. ਲਖਵਿੰਦਰ ਸਿੰਘ ਕਵੇਲੀ, ਮੋਹਨ ਸਿੰਘ ਰਾਮਗੜ੍ਹ, ਬਿੰਦੀ ਕਵੇਲੀ, ਸੁਖਚੈਨ ਸਿੰਘ ਬਿਸ਼ਨਪੁਰਾ, ਕਾਹਲਾ ਸਿੰਘ ਨਾਭਾ, ਸੁਰਿੰਦਰਜੀਤ ਸਿੰਘ ਚੌਹਾਨ, ਦਵਿੰਦਰ ਸਿੰਘ, ਪੰਕਜ ਜਿੰਦਲ,
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਸ਼੍ਰੋਮਣੀ ਭਗਤ ਰਵਿਦਾਸ ਜੀ ਪਿੰਡ ਸਮੀਰੋਵਾਲ ਵਿਖੇ ਲੈਂਟਰ ਪਾਇਆ <br/> ਅਗਲੀ ਖ਼ਬਰ ਅਕਾਲੀ ਦਲ ਪੁਨਰ ਸੁਰਜੀਤ ਵਲੋਂ ਅੱਜ ਡੀ.ਸੀ. ਦਫ਼ਤਰਾਂ 'ਚ ਸੌਂਪੇ ਜਾਣਗੇ ਮੰਗ ਪੱਤਰ-ਪ੍ਰੋ. ਚੰਦੂਮਾਜਰਾ
Ad Position 24