19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-06-2026

ਗੜ੍ਹੀ ਸਾਹਿਬ ਵਿਖੇ ਐਨ.ਆਰ.ਆਈ. ਭਰਾਵਾਂ ਨੇ ਕਰਵਾਇਆ ਕਿ੍ਕਟ ਟੂਰਨਾਮੈਂਟ

Ad Position 21
No active advertisement
ਅਜੀਤ ਡੈਸਕ 09-06-2026
ਸਮਾਣਾ, 8 ਜੂਨ (ਹਰਵਿੰਦਰ ਸਿੰਘ ਟੋਨੀ)-ਬੀਤੇ ਦਿਨ ਗੜ੍ਹੀ ਸਾਹਿਬ ਦੀ ਇਤਿਹਾਸਿਕ ਧਰਤੀ 'ਤੇ ਐਨ.ਆਰ.ਆਈ. ਭਰਾਵਾਂ ਤੇ ਸਮੂਹ ਜ਼ੈਲਦਾਰ ਪਰਿਵਾਰ ਵਲੋਂ ਕਿ੍ਕਟ ਟੂਰਨਾਮੈਂਟ ਕਰਵਾਇਆ ਗਿਆ ਤੇ ਅੱਵਲ ਆਈਆਂ ਟੀਮਾਂ ਨੂੰ ਨਗਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਅਨੋਖੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਦਲ ਦੇ ਮੁੱਖ ਸੇਵਾਦਾਰ ਜਥੇਦਾਰ ਦਲਜੀਤ ਸਿੰਘ ਰਿੰਪਲ ਪੰਜਰਥ ਵਲੋਂ ਦਲ ਦੇ ਅਹੁਦੇਦਾਰਾਂ ਨੇ ਹਾਜ਼ਰੀ ਲਗਵਾਈ | ਇਸ ਮੌਕੇ ਰਿੰਪਲ ਪੰਜਰਥ ਨੇ ਭੇਜੇ ਸੁਨੇਹੇ 'ਚ ਆਖਿਆ ਕਿ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਖੇਡਾਂ ਵੱਲ ਲਿਆਉਣਾ ਚਾਹੀਦਾ ਹੈ | ਟੂਰਨਾਮੈਂਟ ਪ੍ਰਬੰਧਕਾਂ ਵਲੋਂ ਜਥੇਦਾਰ ਪੰਜਰਥ ਦਾ ਸਨਮਾਨ ਚਿੰਨ੍ਹ ਤੇ ਸਿਰਪਾਉ ਉਨ੍ਹਾਂ ਦੇ ਗ੍ਰਹਿ ਵਿਖੇ ਮਾਤਾ ਜਸਪਾਲ ਕੌਰ ਨੂੰ ਸੌਂਪਿਆ ਗਿਆ ਤੇ ਉਨ੍ਹਾਂ ਦੇ ਭਰਾ ਜਗਦੀਪ ਸਿੰਘ ਪੰਜਰਥ ਦਾ ਵੀ ਸਨਮਾਨ ਕੀਤਾ ਗਿਆ | ਇਸ ਮੌਕੇ ਹਰਜਿੰਦਰ ਸਿੰਘ ਜ਼ੈਲਦਾਰ, ਅਨਮੋਲ ਸਿੰਘ, ਬੰਨਦੀਪ ਸਿੰਘ ਰਾਜਲਾ, ਰਣਜੀਤ ਸਿੰਘ ਖੇੜਕੀ, ਜੁਗਰਾਜ ਸਿੰਘ ਤੇ ਹੋਰ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਲਾਈਨਮੈਨਾਂ 'ਤੇ ਲਾਠੀਚਾਰਜ ਲੋਕਤੰਤਰ 'ਤੇ ਹਮਲਾ, ਦੋਸ਼ੀ ਅਧਿਕਾਰੀਆਂ ਨੂੰ ਤੁਰੰਤ ਬਰਖ਼ਾਸਤ ਕੀਤਾ ਜਾਵੇ-ਡਕੌਂਦਾ ਅਗਲੀ ਖ਼ਬਰ ਬ੍ਰਹਿਮਾਕੁਮਾਰੀ ਆਸ਼ਰਮ ਵਲੋਂ ਸ਼ਹਿਰ 'ਚ 4 ਦਰਜਨ ਤੋਂ ਵੱਧ ਆਲ੍ਹਣੇ ਲਗਾਏ
Ad Position 24