27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਵਿਦਿਆਰਥੀਆਂ ਤੋਂ ਨਾਜਾਇਜ਼ ਢੰਗ ਨਾਲ ਪੈਸੇ ਵਸੂਲਣ ਤੇ ਨਿੱਜੀ ਸਟਾਫ਼ ਰੱਖਣ ਦੇ ਦੋਸ਼

Ad Position 21
No active advertisement
ਅਜੀਤ ਡੈਸਕ 10-06-2026
ਪਟਿਆਲਾ, 9 ਜੂਨ (ਧਰਮਿੰਦਰ ਸਿੰਘ ਸਿੱਧੂ)-ਸਰਕਾਰੀ ਹਾਈ ਸਕੂਲ ਕਰੀਮ ਨਗਰ ਚਿਚੜਵਾਲ ਵਿਖੇ ਵਿਦਿਆਰਥੀਆਂ ਤੋਂ ਪੀ.ਏ.ਟੀ. ਫ਼ੰਡ ਤੇ ਹੋਰ ਫ਼ੰਡਾਂ ਦੇ ਨਾਮ 'ਤੇ ਪੈਸੇ ਵਸੂਲੇ ਜਾ ਰਹੇ ਹਨ ਤੇ ਸਕੂਲ ਵਿਚ ਗੈਰ ਕਾਨੂੰਨੀ ਢੰਗ ਨਾਲ ਦੋ ਪ੍ਰਾਈਵੇਟ ਟੀਚਰ ਤੇ ਇਕ ਸਫ਼ਾਈ ਕਰਮਚਾਰੀ ਵੀ ਰੱਖਿਆ ਗਿਆ ਹੈ | ਇਹ ਦੋਸ਼ ਸਮਾਜ ਸੇਵੀ ਡਾ. ਗੁਰਚਰਨ ਰਾਮ ਨੇ ਲਗਾਏ ਹਨ | ਅੱਜ ਇੱਥੇ ਪਟਿਆਲਾ ਮੀਡੀਆ ਕਲੱਬ ਵਿਚ ਇਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਡਾ. ਗੁਰਚਰਨ ਰਾਮ ਤੇ ਉਨ੍ਹਾਂ ਦੇ ਸਾਥੀਆਂ ਨੇ ਦਾਅਵਾ ਕੀਤਾ ਕਿ ਕੀਤਾ ਕਿ ਸਕੂਲ ਵਿਚ ਛੇਵੀਂ ਤੋਂ ਅੱਠਵੀਂ ਕਲਾਸ ਦੇ ਵਿਦਿਆਰਥੀਆਂ ਤੱਕ ਪ੍ਰਤੀ ਵਿਦਿਆਰਥੀ 600 ਤੋਂ 800 ਰੁਪਏ ਵਸੂਲੇ ਜਾ ਰਹੇ ਹਨ, ਜਦੋਂ ਕਿ ਨੌਵੀਂ ਜਮਾਤ ਦੇ ਵਿਦਿਆਰਥੀਆਂ ਤੋਂ 600 ਤੋਂ 1500 ਰੁਪਏ ਤੱਕ ਵਸੂਲੇ ਗਏ | ਉਨ੍ਹਾਂ ਦਾਅਵਾ ਕੀਤਾ ਕਿ ਸਾਰੀ ਰਾਸ਼ੀ ਨਗਦ ਹੀ ਵਸੂਲੀ ਗਈ ਹੈ ਤੇ ਕਿਸੇ ਨੂੰ ਕੋਈ ਰਸੀਦ ਨਹੀਂ ਦਿੱਤੀ ਗਈ | ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਨੇ ਜਦੋਂ ਆਰ.ਟੀ.ਆਈ. ਰਾਹੀਂ ਸਿੱਖਿਆ ਵਿਭਾਗ ਤੋਂ ਜਾਣਕਾਰੀ ਹਾਸਲ ਕਰਨ ਦਾ ਯਤਨ ਕੀਤਾ ਤਾਂ ਪਤਾ ਲੱਗਾ ਕਿ ਛੇਵੀਂ ਤੋਂ ਅੱਠਵੀਂ ਤੱਕ ਕੋਈ ਫ਼ੰਡ ਨਹੀਂ ਲਿਆ ਜਾ ਸਕਦਾ ਤੇ ਉਪਰਲੀਆਂ ਕਲਾਸਾਂ ਵਾਸਤੇ ਸਿਰਫ ਬੋਰਡ ਫ਼ੀਸ ਤੇ 600 ਰੁਪਏ ਸਾਲਾਨਾ ਤੱਕ ਵੱਖ-ਵੱਖ ਫ਼ੰਡ ਲਏ ਜਾ ਸਕਦੇ ਹਨ | ਉਨ੍ਹਾਂ ਕਿਹਾ ਕਿ ਜਦੋਂ ਸਾਰੇ ਮਾਮਲੇ ਦੀ ਪੋਲ ਖੁੱਲ੍ਹੀ ਤਾਂ ਨਿੱਜੀ ਰੱਖੇ ਅਧਿਆਪਕ ਹਟਾ ਦਿੱਤੇ ਗਏ ਹਨ | ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਮਾਮਲੇ ਦੀ ਸ਼ਿਕਾਇਤ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਕੀਤੀ ਤਾਂ ਉਨ੍ਹਾਂ ਨੇ ਜਾਂਚ ਕਮੇਟੀ ਬਿਠਾ ਦਿੱਤੀ ਪਰ ਅੱਜ ਤੱਕ ਜਾਂਚ ਨਹੀਂ ਹੋਈ | ਉਨ੍ਹਾਂ ਦੱਸਿਆ ਕਿ ਹੁਣ ਉਨ੍ਹਾਂ ਨੇ ਡੀ.ਪੀ.ਆਈ. ਨੂੰ ਸ਼ਿਕਾਇਤ ਭੇਜੀ ਹੈ ਤੇ ਜੇਕਰ ਡੀ.ਪੀ.ਆਈ. ਦਫ਼ਤਰ ਵਿਚ ਵੀ ਕਾਰਵਾਈ ਨਾ ਹੋਈ ਤਾਂ ਉਹ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਬੂਹਾ ਖੜਕਾਉਣਗੇ |
ਸੋਸ਼ਲ ਮੀਡੀਆ ਸਟਾਰ ਬਣਨਾ ਚਾਹੁੰਦੈ ਡਾ. ਗੁਰਚਰਨ ਰਾਮ-ਪਿ੍ੰਸੀਪਲ
ਇਸ ਮਾਮਲੇ ਵਿਚ ਸੰਪਰਕ ਕਰਨ 'ਤੇ ਪਿ੍ੰਸੀਪਲ ਜਸਵੰਤ ਸਿੰਘ ਨੇ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਡਾ. ਗੁਰਚਰਨ ਰਾਮ ਸੋਸ਼ਲ ਮੀਡੀਆ ਸਟਾਰ ਬਣਨਾ ਚਾਹੁੰਦੇ ਹਨ | ਉਨ੍ਹਾਂ ਕਿਹਾ ਕਿ ਸਾਰੇ ਦੋਸ਼ ਬੇਤੁਕੇ ਤੇ ਆਧਾਰਹੀਣ ਹਨ | ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਤੋਂ ਜੋ ਵੀ ਫ਼ੀਸਾਂ ਲਈਆਂ ਹਨ ਸਭ ਰਿਕਾਰਡ ਦਾ ਹਿੱਸਾ ਹਨ | ਉਨ੍ਹਾਂ ਕਿਹਾ ਕਿ ਜੋ ਅਧਿਆਪਕ ਰੱਖੇ ਗਏ ਉਹ ਐੱਸ.ਐਮ.ਸੀ. ਤੇ ਪੰਚਾਇਤ ਨੇ ਰੱਖੇ ਹਨ ਕਿਉਂਕਿ ਸਕੂਲ ਵਿਚ ਅਧਿਆਪਕਾਂ ਦੀ ਘਾਟ ਸੀ ਤੇ ਕਿਸੇ ਵੀ ਨਿਯਮ ਦੀ ਉਲੰਘਣਾ ਨਹੀਂ ਕੀਤੀ ਗਈ |
ਮੈਂ ਤਾਂ ਬਹੁਤ ਪਹਿਲਾਂ ਹੀ ਜਾਂਚ ਤੋਂ ਇਨਕਾਰ ਕਰ ਦਿੱਤਾ ਸੀ-ਜਾਂਚ ਅਫ਼ਸਰ
ਇਸ ਮਾਮਲੇ ਵਿਚ ਸੰਪਰਕ ਕਰਨ 'ਤੇ ਗਾਜੇਵਾਸ ਸਕੂਲ ਦੇ ਪਿ੍ੰਸੀਪਲ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਮਾਮਲੇ ਵਿਚ ਪੜਤਾਲੀਆ ਅਫ਼ਸਰ ਨਿਯੁਕਤ ਕੀਤਾ ਗਿਆ ਸੀ ਪਰ ਮਈ ਮਹੀਨੇ ਦੇ ਸ਼ੁਰੂ ਵਿਚ ਹੀ ਉਨ੍ਹਾਂ ਨੇ ਸਿੱਖਿਆ ਵਿਭਾਗ ਨੂੰ ਲਿਖ ਕੇ ਦੇ ਦਿੱਤਾ ਸੀ ਕਿ ਉਨ੍ਹਾਂ ਕੋਲ ਚੋਣਾਂ ਦੀ ਡਿਊਟੀ ਆ ਗਈ ਹੈ, ਇਸ ਵਾਸਤੇ ਉਹ ਜਾਂਚ ਨਹੀਂ ਕਰ ਸਕਦੇ ਤੇ ਇਹ ਜ਼ਿੰਮੇਵਾਰੀ ਕਿਸੇ ਹੋਰ ਨੂੰ ਸੌਂਪੀ ਜਾਵੇ |
Ad Position 22
No active advertisement
ਪਿਛਲੀ ਖ਼ਬਰ ਬਾਗੜੀਆ ਦੇ ਨੌਜਵਾਨ 'ਤੇ ਕੀਤਾ ਹਮਲਾ, 6 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਅਗਲੀ ਖ਼ਬਰ ਦੌਲਤਪੁਰ ਵਿਖੇ ਛਬੀਲ ਲਗਾਈ
Ad Position 24