26-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਗਰੀਬਾਂ ਤੋਂ ਵੋਟਾਂ ਲੈਣ ਵਾਲੀਆਂ ਸਿਆਸੀ ਪਾਰਟੀਆਂ ਜਿੱਤਣ ਉਪਰੰਤ ਬਾਤ ਨਹੀਂ ਪੁੱਛਦੀਆਂ-ਰਕੇਸ਼ ਬੱਗਾ

Ad Position 21
No active advertisement
ਅਜੀਤ ਡੈਸਕ 10-06-2026
ਭੁੱਨਰਹੇੜੀ, 9 ਜੂਨ (ਧਨਵੰਤ ਸਿੰਘ)-ਵਿਧਾਨ ਸਭਾ ਹਲਕਾ ਸਨੌਰ ਤੋਂ ਅਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਦੀ ਤਿਆਰੀ ਕਰ ਰਹੇ ਰਾਕੇਸ਼ ਕੁਮਾਰ ਬੱਗਾ ਵਲੋਂ ਬਲਾਕ ਭੁੱਨਰਹੇੜੀ ਅਧੀਨ ਪੈਂਦੇ ਪਿੰਡ ਪੂੰਨੀਆ ਖਾਨਾਂ ਵਿਚ ਵਾਸੀਆਂ ਨਾਲ ਤਾਲਮੇਲ ਬਣਾਇਆ | ਇਸ ਦੌਰਾਨ ਵੱਖ ਵੱਖ ਪਰਿਵਾਰਾਂ ਵਲੋਂ ਉਨ੍ਹਾਂ ਨੂੰ ਪੂਰਾ ਸਾਥ ਦੇਣ ਦਾ ਭਰੋਸਾ ਦਿੱਤਾ ਗਿਆ | ਇਸ ਮੌਕੇ ਰਾਕੇਸ਼ ਬੱਗਾ ਨੇ ਕਿਹਾ ਕਿ ਹਲਕਾ ਸਨੌਰ ਵਿਚ ਸਭ ਤੋਂ ਪਹਿਲਾਂ ਗਰੀਬ ਪਰਿਵਾਰਾਂ ਦੀਆਂ ਮੁਸ਼ਕਲਾਂ ਨੂੰ ਹੱਲ ਕਰਵਾਇਆ ਜਾਵੇਗਾ | ਉਨ੍ਹਾਂ ਦੱਸਿਆ ਕਿ ਕਈ ਅਜਿਹੇ ਮਸਲੇ ਹਨ ਜਿਨ੍ਹਾਂ 'ਤੇ ਅਜੇ ਤੱਕ ਸਰਕਾਰਾਂ ਵਲੋਂ ਧਿਆਨ ਨਹੀਂ ਦਿੱਤਾ ਗਿਆ | ਉਨ੍ਹਾਂ ਕਿਹਾ ਕਿ ਕਈ ਗਰੀਬ ਪਰਿਵਾਰ ਬੈਂਕਾਂ ਤੋਂ ਲਿਆ ਕਰਜ਼ਾ ਵਾਪਸ ਕਰਨ ਵਿਚ ਅਸਮਰੱਥ ਹਨ, ਕਿਉਂਕਿ ਉਨ੍ਹਾਂ ਕੋਲ ਆਮਦਨ ਘੱਟ ਹੈ, ਉਹ ਸਿਰਫ਼ ਮਜ਼ਦੂਰੀ ਕਰਕੇ ਹੀ ਆਪਣਾ ਗੁਜ਼ਾਰਾ ਕਰਦੇ ਹਨ | ਉਨ੍ਹਾਂ ਨੇ ਇਹ ਵੀ ਆਖਿਆ ਕਿ ਰਹਿਣ ਲਈ ਮਕਾਨਾਂ ਦੀ ਘਾਟ ਵਰਗੇ ਮਸਲੇ ਹਨ | ਗਰੀਬ ਲੋਕ ਅਜੇ ਵੀ ਪੱਕੇ ਘਰਾਂ ਦੀ ਉਡੀਕ ਕਰ ਰਹੇ ਹਨ, ਜਦਕਿ ਸਰਪੰਚਾਂ ਅਤੇ ਪੰਚਾਂ ਦੇ ਕਰੀਬੀਆਂ ਤੱਕ ਸੀਮਤ ਰਹਿੰਦੇ ਹਨ | ਇਸ ਕਾਰਨ ਆਮ ਗਰੀਬ ਅਸਲ ਹੱਕਦਾਰ ਪਿੱਛੇ ਰਹਿ ਜਾਂਦੇ ਹਨ | ਇਸ ਮੌਕੇ ਰਾਕੇਸ਼ ਬੱਗਾ ਵਲੋਂ ਰਾਜਨੀਤਿਕ ਪਾਰਟੀਆਂ ਵੱਡੇ ਘਰਾਣਿਆਂ ਦੇ ਉਮੀਦਵਾਰਾਂ ਸਬਦਾਵਲੀ ਸਿਆਸੀ ਵਾਰ ਕੀਤੇ | ਉਨ੍ਹਾਂ ਨੇ ਕਿਹਾ ਕਿ ਭਾਵੇਂ ਆਮ ਆਦਮੀ ਪਾਰਟੀ ਆਪਣੇ ਆਪ ਨੂੰ ਆਮ ਲੋਕਾਂ ਦੀ ਪਾਰਟੀ ਕਹਿੰਦੀ ਹੈ, ਪਰ ਅਮਲ ਵਿੱਚ ਖਾਸ ਪਰਿਵਾਰਾਂ ਨੂੰ ਹੀ ਅੱਗੇ ਲਿਆ ਜਾਂਦਾ ਹੈ | ਇਸੇ ਕਰਕੇ ਉਹ ਆਜ਼ਾਦ ਉਮੀਦਵਾਰ ਵਜੋਂ ਚੋਣ ਮੈਦਾਨ ਵਿੱਚ ਉਤਰ ਰਹੇ ਹਨ | ਗਰੀਬਾਂ ਦੇ ਮਸਲੇ ਹੱਲ ਕਰਾਂਗਾ | ਇਸ ਮੌਕੇ ਨੈਬ ਸਿੰਘ, ਜੇਬਾਂ ਰਾਮ, ਦੇਸਾ ਰਾਮ, ਜਸਵੀਰ ਸਿੰਘ, ਜੱਗੀ ਸਿੰਘ ਅਤੇ ਹਾਕਮ ਸਿੰਘ ਸਮੇਤ ਹੋਰ ਪਿੰਡ ਵਾਸੀ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਕੈਮਿਸਟ ਐਸੋਸੀਏਸ਼ਨ ਨਾਭਾ ਵਲੋਂ ਨਗਰ ਕੌਂਸਲ ਦੀ ਚੋਣ ਜਿੱਤਣ ਵਾਲੇ ਕੌਂਸਲਰਾਂ ਦਾ ਕੀਤਾ ਸਨਮਾਨ ਅਗਲੀ ਖ਼ਬਰ ਬੂਥ ਪੱਧਰ 'ਤੇ ਸੰਗਠਨ ਨੂੰ ਮਜ਼ਬੂਤ ਕਰਨ ਲਈ ਟੀਮਾਂ ਦਾ ਗਠਨ
Ad Position 24