26-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਡੀ. ਸੀ. ਡਬਲਿਊ. ਪੁਲ 'ਤੇ ਦੋ ਗੱਡੀਆਂ ਟਕਰਾਈਆਂ, ਨੌਜਵਾਨ ਦੀ ਮੌਤ

Ad Position 21
No active advertisement
ਅਜੀਤ ਡੈਸਕ 10-06-2026
ਪਟਿਆਲਾ, 9 ਜੂਨ (ਮਨਦੀਪ ਸਿੰਘ ਖਰੌੜ)-ਰਾਤੀਂ 9 ਵਜੇ ਦੇ ਕਰੀਬ ਰਾਜਪੁਰਾ-ਸਰਹਿੰਦ ਬਾਈਪਾਸ ਦੇ ਪੁਲ 'ਤੇ ਦੋ ਗੱਡੀਆਂ ਵਿਚਕਾਰ ਟੱਕਰ ਹੋ ਗਈ, ਇਸ ਹਾਦਸੇ 'ਚ ਇਕ ਨੌਜਵਾਨ ਦੀ ਮੌਤ ਦੀ ਦੁਖਦਾਈ ਘਟਨਾ ਵਾਪਰੀ ਹੈ | ਮਿ੍ਤਕ ਦੀ ਪਹਿਚਾਣ ਹਰਜੀਤ ਇੰਦਰ ਸਿੰਘ ਵਾਸੀ ਪਟਿਆਲਾ ਵਜੋਂ ਹੋਈ ਹੈ | ਇਸ ਕੇਸ ਦੀ ਪੜਤਾਲ ਕਰ ਰਹੇ ਥਾਣਾ ਅਨਾਜ ਮੰਡੀ ਦੇ ਥਾਣੇਦਾਰ ਗੁਰਭੇਜ ਸਿੰਘ ਨੇ ਦੱਸਿਆ ਕਿ ਰਾਤੀਂ 9 ਵਜੇ ਦੇ ਕਰੀਬ ਉਨਾਂ ਨੂੰ ਸੂਚਨਾ ਮਿਲੀ ਸੀ ਕਿ ਦੋ ਗੱਡੀਆਂ ਡੀ.ਸੀ.ਡਬਲਿਊ. ਪੁਲ 'ਤੇ ਟਕਰਾ ਗਈਆਂ ਹਨ | ਉਨਾਂ ਕਿਹਾ ਕਿ ਪਟਿਆਲਾ ਦਾ ਰਹਿਣ ਵਾਲਾ ਨੌਜਵਾਨ ਹੌਂਡਾ ਇਮੇਜ ਕਾਰ 'ਚ ਸੀ ਤੇ ਦੂਜੀ ਕਾਰ ਸਕਾਰਪਿਓ ਦਸੀ ਜਾ ਰਹੀ ਜਿਸ ਨਾਲ ਉਸ ਦੀ ਟੱਕਰ ਹੋ ਗਈ | ਹਾਦਸਾ ਬਹੁਤ ਭਿਆਨਕ ਹੋਣ ਕਾਰਨ ਇਮੇਜ 'ਚ ਸਵਾਰ ਨੌਜਵਾਨ ਦੀ ਮੌਤ ਹੋ ਗਈ ਜਦੋਂ ਕਿ ਦੂਸਰੀ ਗੱਡੀ ਵਾਲੇ ਮੌਕੇ ਤੋਂ ਫ਼ਰਾਰ ਹੋ ਗਏ ਹਨ | ਫ਼ਿਲਹਾਲ ਪੁਲਿਸ ਫ਼ਰਾਰ ਹੋਏ ਗੱਡੀ ਚਾਲਕਾਂ ਦੀ ਭਾਲ ਕਰ ਰਹੀ ਹੈ | ਉਨਾਂ ਦੀ ਗਿ੍ਫ਼ਤਾਰੀ ਤੋਂ ਬਾਅਦ ਹੀ ਮਾਮਲੇ 'ਚ ਅਗਲੇਰੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ |

Ad Position 22
No active advertisement
ਪਿਛਲੀ ਖ਼ਬਰ ਡਿਪਟੀ ਕਮਿਸ਼ਨਰ ਵਲੋਂ ਡੇਂਗੂ ਤੇ ਮੱਛਰਾਂ ਤੋਂ ਹੋਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਅਤੇ ਜਾਗਰੂਕਤਾ ਮੁਹਿੰਮ ਤੇਜ਼ ਕਰਨ ਦ... ਅਗਲੀ ਖ਼ਬਰ ਰਤਨ ਨਗਰ ਮੰਡਲ ਦੀ ਮੀਟਿੰਗ ਅਤੇ ਦਫ਼ਤਰ ਦਾ ਉਦਘਾਟਨ
Ad Position 24