26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਧੁੱਪ 'ਚ ਬੇਜ਼ੁਬਾਨ ਪਸ਼ੂ-ਪੰਛੀਆਂ ਲਈ ਪਾਣੀ ਰੱਖਣਾ ਇਨਸਾਨੀਅਤ ਦੀ ਪਛਾਣ- ਐੱਸ.ਡੀ.ਐਮ.

Ad Position 21
No active advertisement
ਅਜੀਤ ਡੈਸਕ 14-06-2026
ਨਾਭਾ 13 ਜੂਨ (ਵਰਿੰਦਰ ਵਰਮਾ)-ਮਈ, ਜੂਨ ਦੀ ਤਪਦੀ ਧੁੱਪ ਵਿਚ ਜਦੋਂ ਪਾਰਾ 45 ਡਿਗਰੀ ਦੇ ਪਾਰ ਜਾ ਰਿਹਾ ਹੈ ਅਤੇ ਲੂ ਦੇ ਥਪੇੜੇ ਇਨਸਾਨ ਨੂੰ ਘਰ ਤੋਂ ਬਾਹਰ ਨਿਕਲਣ ਤੋਂ ਰੋਕ ਰਹੇ ਹਨ, ਉਦੋਂ ਇਕ ਸਵਾਲ ਜੋ ਸਾਨੂੰ ਖ਼ੁਦ ਨੂੰ ਪੁੱਛਣਾ ਚਾਹੀਦਾ ਹੈ ਉਹ ਇਹ ਹੈ ਕਿ ਉਨ੍ਹਾਂ ਬੇਜ਼ੁਬਾਨ ਪਸ਼ੂ-ਪੰਛੀਆਂ ਦਾ ਕੀ ਜੋ ਖੁੱਲ੍ਹੇ ਅਸਮਾਨ ਹੇਠ ਤਪਦੀ ਧਰਤੀ 'ਤੇ ਪਾਣੀ ਦੀ ਇਕ ਬੂੰਦ ਲਈ ਭਟਕਦੇ ਹਨ ਅਤੇ ਤਰਸਦੇ ਹਨ, ਜਿਸ ਨੂੰ ਵੇਖਦੇ ਹੋਏ ਐਨ.ਐੱਸ.ਓ. ਨਾਭਾ ਤੋਂ ਵਿਸ਼ਾਲ ਵਾਲੀਆ ਵਲੋਂ ਪੰਛੀਆਂ ਲਈ ਵਿਸ਼ੇਸ਼ ਤੌਰ 'ਤੇ ਪਾਣੀ ਪੀਣ ਲਈ ਕਟੋਰੇ ਭੇਂਟ ਕੀਤੇ ਗਏ | ਇਸ ਮੌਕੇ ਐਸ.ਡੀ.ਐਮ. ਨਾਭਾ ਅਰਵਿੰਦਰ ਪਾਲ ਸਿੰਘ ਸੋਮਲ ਨੇ ਸ਼ਿਰਕਤ ਕੀਤੀ | ਉਨ੍ਹਾਂ ਨੇ ਇਸੇ ਸੰਵੇਦਨਸ਼ੀਲ ਮੁੱਦੇ 'ਤੇ ਲੋਕਾਂ ਨੂੰ ਜਾਗਰੂਕ ਕਰਦਿਆਂ ਇਕ ਭਾਵੁਕ ਅਪੀਲ ਕੀਤੀ ਹੈ ਕਿ ਵਧਦੇ ਤਾਪਮਾਨ ਨੇ ਜਿੱਥੇ ਇਨਸਾਨਾਂ ਦੇ ਜੀਵਨ ਨੂੰ ਪ੍ਰਭਾਵਿਤ ਕੀਤਾ ਹੈ, ਉੱਥੇ ਹੀ ਖੁੱਲ੍ਹੇ ਅਸਮਾਨ ਹੇਠ ਰਹਿਣ ਵਾਲੇ ਪਸ਼ੂ-ਪੰਛੀਆਂ ਦੀ ਹਾਲਤ ਬੇਹਦ ਤਰਸਯੋਗ ਹੋ ਗਈ ਹੈ | ਇਨਸਾਨ ਤਾਂ ਕੂਲਰ, ਪੱਖੇ ਤੇ ਏਅਰ ਕੰਡੀਸ਼ਨਰ ਦਾ ਸਹਾਰਾ ਲੈ ਲੈਂਦਾ ਹੈ ਪਰ ਬੇਜ਼ੁਬਾਨ ਜੀਵ ਝੁਲਸਾਉਣ ਵਾਲੀ ਵਾਲੀ ਧੁੱਪ 'ਚ ਪਾਣੀ ਦੀ ਭਾਲ 'ਚ ਭਟਕਦੇ ਰਹਿੰਦੇ ਹਨ | ਉਨ੍ਹਾਂ ਨੇ ਅਪੀਲ ਕੀਤੀ ਕਿ ਪਾਣੀ ਦੇ ਬਰਤਨਾਂ ਨੂੰ ਸਵੇਰੇ ਤੇ ਸ਼ਾਮ ਸਾਫ਼ ਕਰ ਕੇ ਉਨ੍ਹਾਂ 'ਚ ਤਾਜ਼ਾ ਪਾਣੀ ਭਰਿਆ ਜਾਵੇ | ਇਸ ਮੌਕੇ ਵਣ ਰੇਂਜ ਅਫ਼ਸਰ ਨਾਭਾ ਸਤਵਿੰਦਰ ਸਿੰਘ, ਬਲਾਕ ਅਫ਼ਸਰ ਅਵਤਾਰ ਸਿੰਘ, ਬਲਾਕ ਅਫ਼ਸਰ ਲਖਵੀਰ ਸਿੰਘ, ਬੀਟ ਇੰਚਾਰਜ ਬੰਟੀ ਸਿੰਘ, ਲੀਨੂੰ ਮੰਗੋ, ਜਗਤਾਰ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਟਰੇਡ ਕਮਿਸ਼ਨ ਪਟਿਆਲਾ ਦੇ ਹਰ ਵਪਾਰੀ ਦੀ ਸਮੱਸਿਆ ਹੱਲ ਕਰਨ ਲਈ ਵਚਨਬੱਧ-ਐਡਵੋਕੇਟ ਵਿਨੋਦ ਕੁਮਾਰ ਸਿੰਗਲਾ ਅਗਲੀ ਖ਼ਬਰ ਵਿਧਾਇਕ ਦੇਵ ਮਾਨ ਨੇ ਪਿੰਡ ਤੁੰਗਾਂ ਵਿਖੇ ਕੀਤੀ ਲੋਕ ਮਿਲਣੀ
Ad Position 24