06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-06-2026

ਪੇਂਟ, ਪਲਾਈ ਤੇ ਹਾਰਡਵੇਅਰ ਡੀਲਰਜ਼ ਐਸੋਸੀਏਸ਼ਨ ਦੀ ਮੀਟਿੰਗ ਹੋਈ

Ad Position 21
No active advertisement
ਅਜੀਤ ਡੈਸਕ 23-06-2026
ਪਟਿਆਲਾ, 22 ਜੂਨ (ਧਰਮਿੰਦਰ ਸਿੰਘ ਸਿੱਧੂ)-ਪਟਿਆਲਾ ਪੇਂਟ, ਪਲਾਈ ਅਤੇ ਹਾਰਡਵੇਅਰ ਡੀਲਰਜ਼ ਐਸੋਸੀਏਸ਼ਨ ਦੀ ਜਨਰਲ ਬਾਡੀ ਦੀ ਮੀਟਿੰਗ ਹੋਈ। ਇਸ ਮੀਟਿੰਗ ਵਿਚ 26, 27 ਅਤੇ 28 ਜੂਨ ਨੂੰ ਗਰਮੀ ਦੀਆਂ ਛੁੱਟੀਆਂ ਦੇ ਕਾਰਨ ਆਪਣੇ-ਆਪਣੇ ਕਾਰੋਬਾਰ, ਦੁਕਾਨਾਂ, ਫ਼ੈਕਟਰੀਆਂ ਬੰਦ ਰੱਖਣ ਦਾ ਫ਼ੈਸਲਾ ਲਿਆ ਗਿਆ। ਇਹ ਫ਼ੈਸਲਾ ਸਾਰੇ ਮੈਂਬਰਾਂ ਦੀ ਸਹਿਮਤੀ ਨਾਲ ਪ੍ਰਧਾਨ ਰਾਕੇਸ਼ ਗੁਪਤਾ ਨੇ ਇਨ੍ਹਾਂ ਤਿੰਨ ਦਿਨਾਂ ਨੂੰ ਪਿਛਲੇ ਸਾਲਾ ਦੀ ਤਰ੍ਹਾਂ ਇਸ ਸਾਲ ਵੀ ਛੁੱਟੀਆਂ ਕਰਨ ਦਾ ਐਲਾਨ ਕੀਤਾ। ਇਸ ਮੌਕੇ ਰਾਜਨ ਸਿੰਗਲਾ ਨੇ ਦੱਸਿਆ ਕਿ ਪਟਿਆਲਾ ਪੇਂਟ, ਪਲਾਈ ਅਤੇ ਹਾਰਡਵੇਅਰ ਡੀਲਰਜ਼ ਐਸੋਸੀਏਸ਼ਨ ਪਿਛਲੇ ਤਕਰੀਬਨ 20 ਸਾਲਾ ਤੋਂ ਬਣੀ ਹੋਈ ਹੈ ਅਤੇ ਇਸ ਦੇ ਤਕਰੀਬਨ 240 ਮੈਂਬਰ ਹਨ ਜੋ ਕਿ ਹਮੇਸ਼ਾ ਇਕੱਠੇ ਰਹਿੰਦੇ ਹਨ ਅਤੇ ਹਰ ਕੰਮ ਲਈ ਸਲਾਹ ਨਾਲ ਫ਼ੈਸਲਾ ਕਰਦੇ ਹਨ ਅਤੇ ਖ਼ਾਸ ਗੱਲ ਇਹ ਹੈ ਕਿ ਇਸ ਦੀ ਪ੍ਰਧਾਨਗੀ ਸ਼ੁਰੂ ਤੋਂ ਹੀ ਰਾਕੇਸ਼ ਗੁਪਤਾ ਸਰਬਸੰਮਤੀ ਨਾਲ ਕਰਦੇ ਆ ਰਹੇ ਹਨ। ਰਾਕੇਸ਼ ਗੁਪਤਾ ਨੇ ਸਾਰੇ ਵਪਾਰੀਆਂ ਨੂੰ ਵਪਾਰ ਮੰਡਲ ਨਾਲ ਜੁੜਨ ਦੀ ਅਪੀਲ ਕੀਤੀ ਅਤੇ ਤਿੰਨ ਦਿਨ ਆਪਣੇ ਕਾਰੋਬਾਰ ਬੰਦ ਰੱਖਣ ਦੀ ਅਪੀਲ ਵੀ ਕੀਤੀ। ਇਸ ਮੌਕੇ ਧਰਮਪਾਲ ਗਰਗ, ਆਸ਼ੂ ਬਾਂਸਲ, ਅਮਨਦੀਪ ਸਿੰਗਲਾ, ਰਾਜਨ ਜੈਨ, ਕੈਲਾਸ਼ ਗੁਪਤਾ, ਮਨੋਜ ਗੁਪਤਾ, ਸੁਨੀਲ, ਸਤਪਾਲ ਗੋਇਲ, ਰੋਹਿਤ, ਰਾਹੁਲ ਸਿੰਗਲਾ ਤੇ ਅਸ਼ੋਕ ਕੁਮਾਰ ਆਦਿ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਕਾਂਗਰਸ ਦੀ ਸਹਿ-ਇੰਚਾਰਜ ਵਲੋਂ ਨਾਭਾ ਬਲਾਕ ਦੇ ਅਹੁਦੇਦਾਰਾਂ ਨਾਲ ਮੀਟਿੰਗ ਅਗਲੀ ਖ਼ਬਰ ਕੌਮਾਂਤਰੀ ਯੋਗਾ ਦਿਵਸ ਨੂੰ ਸਮਰਪਿਤ ਯੋਗਾ ਕੈਂਪ ਲਗਾਇਆ
Ad Position 24
No active advertisement