07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-07-2026

ਛੁੱਟੀ ਵਾਲੇ ਦਿਨ ਸਕੂਲ ਬੁਲਾਉਣ ’ਤੇ ਭੜਕੇ ਅਧਿਆਪਕ

Ad Position 21
No active advertisement
ਅਜੀਤ ਡੈਸਕ 12-07-2026
ਸਮਾਣਾ, 11 ਜੁਲਾਈ (ਪ੍ਰੀਤਮ ਸਿੰਘ ਨਾਗੀ)-ਅਧਿਆਪਕ ਜੱਥੇਬੰਦੀਆਂ ਵਲੋਂ ਦਿੱਤੇ ਸੱਦੇ ਤਹਿਤ ਸਮਾਣਾ ਦੇ ਵੱਖ ਵੱਖ ਸਕੂਲਾਂ ’ਚ ਐੱਸ. ਆਈ. ਆਰ. ਦੇ ਕੰਮ ਲਈ ਅਧਿਆਪਕਾਂ ਨੂੰ ਸਨਿਚਰਵਾਰ ਤੇ ਐਤਵਾਰ ਨੂੰ ਸਕੂਲ ਬਲਾਉਣ ਦੇ ਵਿਰੋਧ ਵਿਚ ਅਧਿਆਪਕਾਂ ਵਲੋਂ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜੀਆਂ ਗਈਆਂ। ਇਸ ਮੌਕੇ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਇਕਾਈ ਜ਼ਿਲ੍ਹਾ ਪਟਿਆਲਾ ਦੇ ਪ੍ਰਧਾਨ ਜਸਵਿੰਦਰ ਸਿੰਘ ਸਮਾਣਾ, ਪਰਮਜੀਤ ਸਿੰਘ ਪਟਿਆਲਾ ਗੁਰਪ੍ਰੀਤ ਸਿੰਘ ਸਿੱਧੂ, ਗੁਰਵਿੰਦਰ ਸਿੰਘ ਖੰਗੂੜਾ, ਸਪਿੰਦਰਜੀਤ ਸ਼ਰਮਾ, ਡੈਮੋਕਰੇਟਿਕ ਟੀਚਰ ਫਰੰਟ ਤੋਂ ਰਜਿੰਦਰ ਸਿੰਘ, ਹਰਵਿੰਦਰ ਸਿੰਘ ਬੇਲੂ ਮਾਜਰਾ ਨੇ ਦੱਸਿਆ ਕਿ ਐੱਸ. ਆਈ. ਆਰ. ਦੇ ਕੰਮ ਲਈ ਜਿਥੇ 25000 ਅਧਿਆਪਕ ਪਹਿਲਾਂ ਹੀ ਬੀ. ਐੱਲ. ਓ. ਤੇ ਸੁਪਰਵਾਈਜ਼ਰ ਦੀ ਡਿਊਟੀ ਤਹਿਤ ਸਕੂਲਾਂ ਤੋਂ ਬਾਹਰ ਹਨ, ਉਥੇ ਹੁਣ ਸਿੱਖਿਆ ਵਿਭਾਗ ਨੇ ਇਕ ਹੋਰ ਨਾਦਰਸ਼ਾਹੀ ਫੁਰਮਾਨ ਜਾਰੀ ਕੀਤਾ ਹੈ ਅਤੇ ਇਹ ਪਹਿਲੀ ਵਾਰ ਹੋਇਆ ਹੈ ਕਿ ਸਮੂਹ ਅਧਿਆਪਕਾਂ ਨੂੰ ਐੱਸ. ਆਈ. ਆਰ. ਜਿਹੇ ਗੈਰ-ਵਿਦਿਅਕ ਕੰਮ ਲਈ ਸਨਿਚਰਵਾਰ ਅਤੇ ਐਤਵਾਰ ਨੂੰ ਛੁੱਟੀ ਵਾਲੇ ਦਿਨ ਸਕੂਲ ਬੁਲਾਇਆ ਗਿਆ ਹੈ, ਜਦਕਿ ਇਸ ਕੰਮ ਲਈ ਅਧਿਆਪਕਾਂ ਦੀ ਕੋਈ ਟਰੇਨਿੰਗ ਵੀ ਨਹੀਂ ਹੋਈ।
ਇਸ ਮੌਕੇ ਕਮਲ ਨੈਨ, ਹਰਪ੍ਰੀਤ ਸਿੰਘ ਉੱਪਲ, ਦੀਦਾਰ ਸਿੰਘ ਪਟਿਆਲਾ, ਜਗਪ੍ਰੀਤ ਸਿੰਘ ਭਾਟੀਆ, ਹਰਦੀਪ ਪਟਿਆਲਾ ਸਤਪਾਲ ਸਮਾਣਵੀ ਤੇ ਗੁਰਵਿੰਦਰ ਖੱਟੜਾ ਨੇ ਕਿਹਾ ਕਿ ਜੇਕਰ ਬੀ. ਐੱਲ. ਓ. ਦੀ ਸਹਾਇਤਾ ਲਈ ਕੁਝ ਅਧਿਆਪਕਾਂ ਦੀ ਲੋੜ ਸੀ, ਤਾਂ ਹਰ ਸਕੂਲ ਵਿਚੋਂ ਇਕ ਦੋ ਅਧਿਆਪਕਾਂ ਦੀ ਡਿਊਟੀ ਲਗਾਈ ਜਾ ਸਕਦੀ ਸੀ ਪਰ ਸਮੂਹ ਅਧਿਆਪਕਾਂ ਨੂੰ ਛੁੱਟੀ ਵਾਲੇ ਦਿਨ ਸਕੂਲ ਬੁਲਾਉਣਾ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ। ਸਿੱਖਿਆ ਵਿਭਾਗ ਅਜਿਹੇ ਨਾਦਰਸ਼ਾਹੀ ਤੇ ਗੈਰ-ਵਿਵਹਾਰਕ ਹੁਕਮ ਤੁਰੰਤ ਵਾਪਸ ਲਵੇ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਦੇ ਬੀ. ਐੱਲ. ਓ. ਅਧਿਆਪਕਾਂ ਦੀਆਂ ਪ੍ਰੇਸ਼ਾਨੀਆਂ ’ਤੇ ਗੌਰ ਕਰੇ ਸਰਕਾਰ-ਜਤਿੰਦਰ ਸਿੰਘ ਰਾਜੂ ਅਗਲੀ ਖ਼ਬਰ ਮਨੁੱਖੀ ਅਧਿਕਾਰ ਕਮਿਸ਼ਨ ਦੇ ਮੈਂਬਰ ਜਤਿੰਦਰ ਸਿੰਘ ਸ਼ੰਟੀ ਨੇ ਖੁੱਲ੍ਹਾ ਸੁਣਵਾਈ ਕੈਂਪ ਲਗਾਇਆ
Ad Position 24