ਪਟਿਆਲਾ, 11 ਜੁਲਾਈ (ਅ. ਸ. ਆਹਲੂਵਾਲੀਆ)-ਅੱਜ ਦੁਪਹਿਰੇ ਤਕਰੀਬਨ ਡੇਢ ਵਜੇ ਦੇ ਕਰੀਬ ਐਸ. ਐਸ. ਟੀ. ਨਗਰ ਕੋਲ ਇਕ ਸਿਮਰ ਨਾਂਅ ਦੇ ਨੌਜਵਾਨ ਜੋ ਜਿੰਮ ਤੋਂ ਆਪਣੀ ਵਾਪਸ ਆ ਰਿਹਾ ਸੀ, ਉਪਰ ਅਣਪਛਾਤੇ ਵਿਅਕਤੀਆਂ ਵਲੋਂ ਗੋਲੀ ਚਲਾ ਦਿੱਤੀ ਗਈ। ਨੌਜਵਾਨ ਦੇ ਦੱਸਣ ਮੁਤਾਬਿਕ ਉਹ ਗੋਲੀ ਉਸ ਦੀ ਕਾਰ ਵਿਚ ਵੱਜੀ, ਇਸ ਤੋਂ ਪਹਿਲਾਂ ਤਿੰਨ ਹੋਰ ਗੋਲੀਆਂ ਚਲਾਈਆਂ ਗਈਆਂ ਅਤੇ ਦੋ ਵਾਰ ਉਸ ਦੀ ਕਾਰ ਨੂੰ ਟੱਕਰ ਮਾਰੀ ਗਈ ਜਿਸ ਕਾਰਨ ਉਸ ਦੀ ਕਾਰ ਇਕ ਖੰਭੇ ਨਾਲ ਜਾ ਟਕਰਾਈ। ਜਿਸ ਤੋਂ ਬਾਅਦ ਯੂ. ਪੀ. ਨੰਬਰ ਚਿੱਟੇ ਰੰਗ ਦੇ ਫਾਰਚੂਨਰ ਗੱਡੀ ਵਿਚੋਂ ਪੁਲਿਸ ਦੀ ਵਰਦੀ ਵਿਚ ਉਤਰੇ ਵਿਅਕਤੀਆਂ ਵਲੋਂ ਉਸ ਵੱਲ ਬੰਦੂਕਾਂ ਤਾਣ ਲਈਆਂ ਗਈਆਂ ਤੇ ਉਸ ਨੂੰ ਜਦੋਂ ਗੱਡੀ ਵਿਚੋਂ ਬਾਹਰ ਕੱਢਿਆ ਤਾਂ ਇਹ ਉਹ ਵਿਅਕਤੀ ਨਹੀਂ ਹੈ। ਜਿਸ ਤੋਂ ਬਾਅਦ ਉਹ ਲੋਕ ਫਾਰਚੂਨਰ ਗੱਡੀ ਵਿਚ ਸਵਾਰ ਹੋ ਕੇ ਚਲੇ ਗਏ। ਇਸ ਤੋਂ ਬਾਅਦ ਮੌਕੇ ’ਤੇ ਪਹੁੰਚੇ ਇੰਸ. ਸੌਰਵ ਸੱਭਰਵਾਲ ਨੇ ਦੱਸਿਆ ਕਿ ਹਾਲੇ ਨੌਜਵਾਨ ਦੇ ਲਿਖਤੀ ਤੌਰ ’ਤੇ ਬਿਆਨ ਲਏ ਜਾਣਗੇ ਮੌਕੇ ’ਤੇ ਫੌਰੈਂਸਿਕ ਦੀ ਟੀਮ ਨੂੰ ਬੁਲਾ ਲਿਆ ਗਿਆ ਹੈ। ਮਾਮਲੇ ਦੀ ਡੂੰਘਾਈ ਨਾਲ ਜਾਂਚ ਪੜਤਾਲ ਕਰਕੇ ਹੀ ਅਗਲੇਰੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।