ਰਾਜਪੁਰਾ, 14 ਜੁਲਾਈ (ਰਣਜੀਤ ਸਿੰਘ)-ਸਿਵਲ ਕੋਰਟਸ ਵਿਚ ਤਾਇਨਾਤ ਜੱਜ ਸਾਹਿਬ ਨੇ ਅਸਲੇ੍ਹ ਸਮੇਤ ਕਾਬੂ ਕੀਤੇ ਨੋਜਵਾਨਾਂ ਨੂੰ ਪੁਲਿਸ ਰਿਮਾਂਡ ਤੇ ਭੇਜ਼ ਦਿੱਤਾ ਹੈ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੁੱਖੀ ਸਦਰ ਇੰਸ. ਕ੍ਰਿਪਾਲ ਸਿੰਘ ਮੋਹੀ ਨੇ ਦੱਸਿਆ ਕਿ ਸੀਨੀਅਰ ਅਫਸਰਾਂ ਦੀ ਰਹਿਨੁਮਾਈ ਹੇਠ ਪੁਲਿਸ ਪਾਰਟੀ ਨੇ ਸਰਹਿੰਦ ਰੋਡ ਤੇ ਏ.ਜੀ.ਐਮ. ਨੇੜੇ ਰਿਜੋਰਟ ਨਾਕਾਬੰਦੀ ਕੀਤੀ ਹੋਈ ਸੀ, ਇਹ ਸਾਰੇ ਵਿਆਕਤੀ ਪੈਦਲ ਆ ਰਹੇ ਸੀ। ਐਸ.ਐਚ. ਨੇ ਮੋਹੀ ਨੇ ਅੱਗੇ ਦੱਸਿਆ ਕਿ ਹੋ ਸਕਦਾ ਹੈ ਕਿ ਇਹ ਕਿਸੇ ਵਾਹਨ ਵਿਚ ਸਵਾਰ ਹੋ ਕੇ ਆ ਰਹੇ ਹੋਣ ਜਦੋਂ ਇਨ੍ਹਾਂ ਨੇ ਵੇਖਿਆ ਕਿ ਅੱਗੇ ਨਾਕਾਬੰਦੀ ਕੀਤੀ ਹੋਈ ਹੈ ਤਾਂ ਇਹ ਪੁਲਿਸ ਤੋਂ ਬਚਣ ਲਈ ਪੈਦਲ ਤੁਰਨ ਲੱਗ ਪਏ,ਪੁਲਿਸ ਨੇ ਜਦੋ ਇਹਨਾਂ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਇਹਨਾਂ ਦੇ ਕਬਜੇ ਵਿਚੋ ਪੁਲਿਸ ਨੂੰ 5 ਪਿਸਟਲ ਅਤੇ ਮੈਗਜਿਨ ਬਰਾਮਦ ਹੋਏ।ਇਸ ਤੋਂ ਬਾਅਦ ਪੁਲਿਸ ਨੇ ਜਦੋ ਪੁਛ ਗਿਛ ਕੀਤੀ ਤਾਂ ਇਨ੍ਹਾਂ ਕੋਲੋਂ 10 ਪਿਸਟਲ ਹੋਰ ਬਰਾਮਦ ਹੋਏ। ਇੰਸ. ਮੋਹੀ ਨੇ ਅੱਗੇ ਦੱਸਿਆ ਕਿ ਇਹ ਬਹੁਤ ਹੀ ਸ਼ਾਤਰ ਕਿਸਮ ਦੇ ਵਿਆਕਤੀ ਹਨ ਅਤੇ ਪੁਲਿਸ ਅਤੇ ਹੋਰ ਲੋਕਾਂ ਦੀਆਂ ਨਜਰਾਂ ਤੋਂ ਬਚਣ ਲਈ ਨਾਮੀ ਕੰਪਨੀ ਦੀ ਵਰਦੀ ਪਾ ਕੇ ਨਿਕਲਦੇ ਸਨ। ਇਨ੍ਹਾਂ ਦਾ ਕੰਮ ਵੱਖ ਵੱਖ ਥਾਵਾਂ ’ਤੇ ਹਥਿਆਰਾਂ ਦੀ ਸਪਲਾਈ ਕਰਨਾ ਸੀ। ਪੁਲਿਸ ਨੂੰ ਇਨ੍ਹਾਂ ਦੀ ਆਪਣੀ ਪਹਿਚਾਣ ਸੁਭਾਸ਼, ਬਾਦਲ, ਜਿੰਦਰ ਅਤੇ ਵਿਸ਼ਾਲ ਵਜੋਂ ਹੋਈ ਹੈ। ਪੁਲਿਸ ਨੇ ਇਨ੍ਹਾਂ ਦੇ ਖਿਲਾਫ ਕੇਸ ਦਰਜ ਕਰਕੇ ਅੱਜ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਜਿਥੋਂ ਜੱਜ ਨੇ ਇਨ੍ਹਾਂ ਨੂੰ ਤਿੰਨ ਦਿਨਾਂ ਦੇ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ ਹੈ। ਐਸ.ਐਚ.ਓ. ਮੋਹੀ ਨੇ ਦੱਸਿਆ ਕਿ ਇਨ੍ਹਾਂ ਕੋਲੋਂ ਹੋਰ ਗੁੱਝੇ ਭੇਣ ਖੁਲਣ ਦੀ ਸੰਭਾਵਨਾ ਹੈ।