10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-07-2026

ਕਦੇ ਨਗਰ ਕੌਂਸਲ ਸਨੌਰ ਤੇ ਕਦੇ ਪੁਲਿਸ ਥਾਣਾ ਸਨੌਰ, ਪ੍ਰੰਤੂ ਫਿਰ ਵੀ ਨਹੀਂ ਹੋ ਰਿਹਾ ਸ਼ਿਕਾਇਤ ਦਾ ਹੱਲ - ਕਾਲੋਨੀ ਵਾਸੀ

Ad Position 21
No active advertisement
ਅਜੀਤ ਡੈਸਕ 15-07-2026
ਸਨੌਰ, 14 ਜੁਲਾਈ (ਸੋਖਲ)-ਸਨੌਰ ਦੀ ਬਾਬਾ ਦੀਪ ਸਿੰਘ ਕਲੋਨੀ, ਬੋਲੜ ਰੋਡ ਵਿਖੇ ਇੱਕ ਗਲੀ ਵਿਚ ਕਥਿਤ ਤੌਰ ’ਤੇ ਨਾਜਾਇਜ਼ ਗੇਟ ਲਗਾਏ ਜਾਣ ਨੂੰ ਲੈ ਕੇ ਵਿਵਾਦ ਸਾਹਮਣੇ ਆਇਆ ਹੈ। ਕਲੋਨੀ ਵਾਸੀਆਂ ਨੇ ਇਸ ਦਾ ਵਿਰੋਧ ਕਰਦਿਆਂ ਦੋਸ਼ ਲਗਾਇਆ ਹੈ ਕਿ ਗਲੀ ਨੂੰ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਨਾਲ ਆਮ ਆਵਾਜਾਈ ਪ੍ਰਭਾਵਿਤ ਹੋਵੇਗੀ ਅਤੇ ਲੋਕਾਂ ਨੂੰ ਆਉਣ-ਜਾਣ ਵਿਚ ਦਿੱਕਤਾਂ ਦਾ ਸਾਹਮਣਾ ਕਰਨਾ ਪਵੇਗਾ। ਸਨੀ ਪਾਲ, ਸੰਜੀਵ ਸਿੰਘ, ਪਰਮਜੀਤ ਸਿੰਘ, ਪ੍ਰੀਤਮ ਸਿੰਘ, ਲਖਵੀਰ ਸਿੰਘ, ਛਿੰਦਾ ਸਿੰਘ, ਬੇਅੰਤ ਕੌਰ ਸਮੇਤ ਹੋਰ ਕਾਲੋਨੀ ਵਾਸੀਆਂ ਨੇ ਦੱਸਿਆ ਕਿ ਇਸ ਸਬੰਧੀ ਕਰੀਬ ਦੋ ਮਹੀਨੇ ਪਹਿਲਾਂ ਨਗਰ ਕੌਂਸਲ ਸਨੌਰ ਦੇ ਕਾਰਜ ਸਾਧਕ ਅਫ਼ਸਰ ਨੂੰ ਲਿਖਤੀ ਸ਼ਿਕਾਇਤ ਦਿੱਤੀ ਗਈ ਸੀ, ਪਰ ਅਜੇ ਤੱਕ ਕੋਈ ਢੁੱਕਵੀਂ ਕਾਰਵਾਈ ਨਹੀਂ ਹੋਈ। ਵਾਸੀਆਂ ਦਾ ਕਹਿਣਾ ਹੈ ਕਿ ਨਗਰ ਕੌਂਸਲ ਨੇ ਮਾਮਲਾ ਥਾਣਾ ਸਨੌਰ ਨੂੰ ਭੇਜ ਦਿੱਤਾ, ਜਦਕਿ ਥਾਣਾ ਸਨੌਰ ਵਲੋਂ ਕਿਹਾ ਗਿਆ ਕਿ ਨਕਸ਼ੇ ਅਤੇ ਉਸਾਰੀ ਸੰਬੰਧੀ ਕਾਰਵਾਈ ਨਗਰ ਕੌਂਸਲ ਦੇ ਅਧਿਕਾਰ ਖੇਤਰ ਵਿਚ ਆਉਂਦੀ ਹੈ ਅਤੇ ਪੁਲਿਸ ਲੋੜ ਪੈਣ ‘ਤੇ ਸਿਰਫ਼ ਕਾਨੂੰਨ-ਵਿਵਸਥਾ ਬਣਾਈ ਰੱਖਣ ਲਈ ਸੁਰੱਖਿਆ ਦੇ ਸਕਦੀ ਹੈ। ਇਸ ਕਾਰਨ ਦੋਵੇਂ ਵਿਭਾਗ ਇੱਕ-ਦੂਜੇ ਵੱਲ ਜ਼ਿੰਮੇਵਾਰੀ ਪਾ ਰਹੇ ਹਨ ਅਤੇ ਮਾਮਲਾ ਲੰਬੇ ਸਮੇਂ ਤੋਂ ਲਟਕਿਆ ਹੋਇਆ ਹੈ। ਕਲੋਨੀ ਵਾਸੀਆਂ ਨੇ ਦੱਸਿਆ ਕਿ ਉਹ ਪਿਛਲੇ ਦੋ ਮਹੀਨਿਆਂ ਤੋਂ ਕਦੇ ਨਗਰ ਕੌਂਸਲ ਤੇ ਕਦੇ ਪੁਲਿਸ ਥਾਣਾ ਸਨੌਰ ਦੇ ਚੱਕਰ ਲਗਾ ਰਹੇ ਹਨ, ਪਰ ਉਨ੍ਹਾਂ ਦੀ ਸ਼ਿਕਾਇਤ ਦਾ ਹੱਲ ਨਹੀਂ ਹੋ ਰਿਹਾ। ਉਨ੍ਹਾਂ ਕਿਹਾ ਕਿ ਇਸ ਕਾਰਨ ਲੋਕਾਂ ਵਿਚ ਪ੍ਰਸ਼ਾਸਨ ਪ੍ਰਤੀ ਨਿਰਾਸ਼ਾ ਵੱਧ ਰਹੀ ਹੈ। ਵਾਸੀਆਂ ਨੇ ਨਗਰ ਕੌਂਸਲ ਸਨੌਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਮਾਮਲੇ ਦੀ ਤੁਰੰਤ ਜਾਂਚ ਕਰਵਾਈ ਜਾਵੇ ਅਤੇ ਜੇਕਰ ਗਲੀ ਵਿਚ ਲਗਾਇਆ ਜਾ ਰਿਹਾ ਗੇਟ ਨਿਯਮਾਂ ਦੇ ਉਲਟ ਹੈ ਤਾਂ ਉਸ ਨੂੰ ਤੁਰੰਤ ਰੋਕਿਆ ਜਾਂ ਹਟਾਇਆ ਜਾਵੇ, ਤਾਂ ਜੋ ਕਲੋਨੀ ਦੇ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਨਾ ਝੱਲਣੀ ਪਵੇ। ਇਸ ਸੰਬੰਧੀ ਨਗਰ ਕੌਂਸਲ ਸਨੌਰ ਦੇ ਕਾਰਜ ਸਾਧਕ ਅਫ਼ਸਰ ਨੇ ਦੱਸਿਆ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆਇਆ ਸੀ ਅਤੇ ਅਰਜ਼ੀ ਕਾਰਵਾਈ ਲਈ ਥਾਣਾ ਸਨੌਰ ਨੂੰ ਭੇਜੀ ਗਈ ਸੀ। ਇਸ ਸੰਬੰਧੀ ਥਾਣਾ ਮੁਖੀ ਨੇ ਕਿਹਾ ਕਿ ਪੁਲਿਸ ਲੋੜ ਪੈਣ ‘ਤੇ ਸੁਰੱਖਿਆ ਮੁਹੱਈਆ ਕਰਵਾ ਸਕਦੀ ਹੈ, ਜਦਕਿ ਨਕਸ਼ੇ ਅਤੇ ਉਸਾਰੀ ਸੰਬੰਧੀ ਕਾਰਵਾਈ ਨਗਰ ਕੌਂਸਲ ਦੇ ਅਧਿਕਾਰ ਖੇਤਰ ਵਿਚ ਆਉਂਦੀ ਹੈ।
Ad Position 22
No active advertisement
ਪਿਛਲੀ ਖ਼ਬਰ ਨਾਭਾ ਸ਼ਹਿਰ ਦੇ ਸਾਰੇ ਸਕੂਲ ‘ਮਿਸ਼ਨ ਹਰਿਆਲੀ-2026’ ’ਚ ਭਾਗ ਲੈਣਗੇ-ਚੇਅਰਮੈਨ ਸੰਦੀਪ ਬਾਂਸਲ ਅਗਲੀ ਖ਼ਬਰ ਸਾਬਕਾ ਵਿਧਾਇਕ ਕੰਬੋਜ ਨੇ ਕਰਾਲਾ ਦੇ ਵਸਨੀਕਾਂ ਨਾਲ ਧੱਕੇਸ਼ਾਹੀ ਵਿਰੁੱਧ ਡਟ ਕੇ ਸਾਥ ਦੇਣ ਦਾ ਕੀਤਾ ਐਲਾਨ
Ad Position 24