14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2026

ਐਲ. ਏ. ਡੀ. ਸੀ. ਨੀਤੀ ਦੇ ਵਿਰੋਧ ਵਿਚ ਵਕੀਲਾਂ ਕੀਤੀ ਹੜਤਾਲ

Ad Position 21
No active advertisement
ਅਜੀਤ ਡੈਸਕ 18-07-2026
ਸਮਾਣਾ, 17 ਜੁਲਾਈ (ਸਾਹਿਬ ਸਿੰਘ)-ਪੰਜਾਬ ਤੇ ਹਰਿਆਣਾ ਦੀਆਂ ਸਮੂਹ ਬਾਰ ਐਸੋਸੀਏਸ਼ਨਾਂ ਦੇ ਨਾਲ ਬਾਰ ਐਸੋਸੀਏਸ਼ਨ ਸਮਾਣਾ ਦੇ ਵਕੀਲਾਂ ਨੇ ਐਲ. ਏ. ਡੀ. ਸੀ. (ਲੀਗਲ ਏਡ ਡਿਫੈਂਸ ਕਾਊਂਸਲ) ਨੀਤੀ ਦੇ ਵਿਰੋਧ ਵਿਚ ‘ਨੋ ਵਰਕ‘ ਹੜਤਾਲ ਜਾਰੀ ਰੱਖਣ ਦਾ ਐਲਾਨ ਕੀਤਾ ਹੈ। ਜਾਣਕਾਰੀ ਅਨੁਸਾਰ ਕਾਰਜਕਾਰੀ ਮੁੱਖ ਜੱਜ ਦੇ ਦਖਲ ਤੋਂ ਬਾਅਦ ਇਸ ਮਾਮਲੇ ਦੇ ਹੱਲ ਲਈ ਜਸਟਿਸ ਵਿਨੋਦ ਭਾਰਦਵਾਜ, ਜਸਟਿਸ ਹਰਪ੍ਰੀਤ ਬਰਾੜ, ਜਸਟਿਸ ਹਰਕੇਸ ਮਨੂਜਾ ਤੇ ਜਸਟਿਸ ਐਨ. ਐਸ. ਸੇਖਾਵਤ ਦੀ ਇਕ ਉੱਚ ਪੱਧਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ। ਸੂਤਰਾਂ ਅਨੁਸਾਰ ਇਸ ਕਮੇਟੀ ਦੀ ਹੋਈ ਬੈਠਕ ਵਿਚ ਕੋਈ ਨਤੀਜਾ ਨਹੀਂ ਨਿਕਲਿਆ। ਇਸ ਲਈ ਵਕੀਲਾਂ ਨੇ ਮਾਮਲੇ ਦੇ ਹੱਲ ਤੱਕ ਹੜਤਾਲ ਰੱਖਣ ਦਾ ਫੈਸਲਾ ਕੀਤਾ ਹੈ। ਬਾਰ ਦੇ ਪ੍ਰਧਾਨ ਨਵਦੀਪ ਸਿੰਘ ਢਿੱਲੋਂ, ਸਕੱਤਰ ਕਸ਼ਮੀਰ ਸਿੰਘ ਚੁੰਬਰ, ਮੀਤ ਪ੍ਰਧਾਨ ਸੰਦੀਪ ਜਿੰਦਲ ਤੇ ਮੈਂਬਰ ਨਿਰਲੇਪ ਕੌਰ ਦਾ ਕਹਿਣਾ ਹੈ ਕਿ ਐਲ. ਏ. ਡੀ. ਸੀ. ਨੀਤੀ ਕਿਸੇ ਵੀ ਵਕੀਲ ਦੇ ਹਿੱਤ ਵਿਚ ਨਹੀਂ ਹੈ ਅਤੇ ਖਾਸ ਕਰਕੇ ਨਵੇਂ ਵਕੀਲਾਂ ਨੂੰ ਸਭ ਤੋਂ ਵੱਧ ਨੁਕਸਾਨ ਝੱਲਣਾ ਪਵੇਗਾ। ਬਾਰ ਐਸੋਸੀਏਸਨਾਂ ਨੇ ਸਮੂਹ ਵਕੀਲ ਭਾਈਚਾਰੇ ਨੂੰ ਅਪੀਲ ਕੀਤੀ ਹੈ ਕਿ ਉਹ ਮਾਮਲਾ ਹੱਲ ਹੋਣ ਤੱਕ ‘ਨੋ ਵਰਕ’ ਦੇ ਫੈਸਲੇ ਨੂੰ ਪੂਰਾ ਸਹਿਯੋਗ ਦੇਣ ਅਤੇ ਵਕੀਲਾਂ ਦੇ ਹੱਕਾਂ ਦੀ ਰੱਖਿਆ ਲਈ ਏਕਤਾ ਬਣਾਈ ਰੱਖਣ।
Ad Position 22
No active advertisement
ਪਿਛਲੀ ਖ਼ਬਰ 10500 ਹਜ਼ਾਰ ਦੀ ਵੱਢੀ ਲੈਂਦਾ ਕਲਰਕ ਗਿ੍ਫ਼ਤਾਰ ਅਗਲੀ ਖ਼ਬਰ ਸਫ਼ਈ ਮਜ਼ਦੂਰ ਯੂਨੀਅਨ ਪਾਤੜਾਂ ਨੇ ਮੁੱਖ ਮੰਤਰੀ ਤੇ ਵਿੱਤ ਮੰਤਰੀ ਦਾ ਸਾੜਿਆ ਪੁਤਲਾ
Ad Position 24