14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2026

ਡਾਂਗਾਂ ਸੋਟਿਆਂ ਨਾਲ ਕੁੱਟਮਾਰ ਕਰਨ ਦੇ ਘੱਗਾ ਦੇ ਫ਼ੋਟੋਗਰਾਫ਼ਰ ਨੇ ਭਤੀਜੇ ਤੇ ਉਸ ਦੇ ਸਾਥੀਆਂ ’ਤੇ ਲਾਏ ਦੋਸ਼

Ad Position 21
No active advertisement
ਅਜੀਤ ਡੈਸਕ 18-07-2026
ਪਾਤੜਾਂ, 17 ਜੁਲਾਈ (ਜਗਦੀਸ਼ ਸਿੰਘ ਕੰਬੋਜ)-ਘੱਗਾ ਵਿਖੇ ਫ਼ੋਟੋਗਰਾਫ਼ਰ ਰਾਜ ਖ਼ਾਨ ਨੇ ਆਪਣੇ ਭਤੀਜੇ ਅਤੇ ਉਸ ਦੇ ਸਾਥੀਆਂ ’ਤੇ ਦੋਸ਼ ਲਾਏ ਹਨ ਕਿ ਉਨ੍ਹਾਂ ਨੇ ਮੈਨੂੰ ਕਾਰ ਦੀ ਫੇਟ ਮਾਰ ਕੇ ਮੋਟਰਸਾਈਕਲ ਤੋਂ ਸੁੱਟਿਆ ਅਤੇ ਫਿਰ ਡਿੱਗੇ ਹੋਏ ਤੇ ਡਾਂਗਾਂ ਸੋਟਿਆਂ ਨਾਲ ਵਾਰ ਕਰਕੇ ਫੱਟੜ ਕਰ ਦਿੱਤਾ ਹੈ। ਜਦੋਂ ਕਿ ਦੂਜੀ ਧਿਰ ਨੇ ਇਨ੍ਹਾਂ ਦੋਸ਼ਾਂ ਦਾ ਖੰਡਨ ਕੀਤਾ ਹੈ ਅਤੇ ਥਾਣਾ ਘੱਗਾ ਦੇ ਮੁਖੀ ਨੇ ਵੀ ਪੁਲਿਸ ’ਤੇ ਲਾਏ ਦੋਸ਼ਾਂ ਨੂੰ ਝੂਠਾ ਦੱਸਿਆ ਹੈ। ਜ਼ਖਮੀ ਹਾਲਤ ’ਚ ਪਾਤੜਾਂ ਦੇ ਸਰਕਾਰੀ ਹਸਪਤਾਲ ’ਚ ਜੇਰੇ ਇਲਾਜ ਰਾਜ ਖ਼ਾਨ ਵਾਸੀ ਘੱਗਾ ਨੇ ਦੱਸਿਆ ਕਿ ਘੱਗਾ ਵਿਖੇ ਕੁੱਝ ਲੋਕ ਨਸ਼ੇ ਵੇਚਦੇ ਹਨ ਅਤੇ ਰੋਕੇ ਜਾਣ ’ਤੇ ਡਰਾਉਂਦੇ ਧਮਕਾਉਂਦੇ ਹਨ। ਪੁਲਿਸ ਨਾਲ ਮਿਲੀਭੁਗਤ ਕਰਕੇ ਇਹ ਧੰਦਾ ਕਰਨ ਵਾਲੇ ਵਿਅਕਤੀ ਆਪਣੇ ਕੋਲ ਨਜਾਇਜ਼ ਹਥਿਆਰ ਵੀ ਰੱਖਦੇ ਹਨ ਇਨ੍ਹਾਂ ਨੂੰ ਗ਼ਲਤ ਕੰਮਾਂ ਤੋਂ ਰੋਕੇ ਜਾਣ ਤੇ ਇਨ੍ਹਾਂ ਵਲੋਂ ਸਾਨੂੰ ਧਮਕੀਆਂ ਦਿੱਤੀਆਂ ਗਈਆਂ ਜਿਸ ਦੇ ਖ਼ਿਲਾਫ਼ ਸਾਡੇ ਵੱਲੋਂ ਥਾਣਾ ਘੱਗਾ ਵਿਖੇ ਇਨ੍ਹਾਂ ਦੇ ਖ਼ਿਲਾਫ਼ ਦਰਖਾਸਤਾਂ ਦਿੱਤੀਆਂ ਗਈਆਂ ਸਨ ਪਰ ਪੁਲਿਸ ਨੇ ਇਨ੍ਹਾਂ ਦੇ ਖ਼ਿਲਾਫ਼ ਕੋਈ ਕਰਵਾਈ ਨਹੀਂ ਕੀਤੀ ਅਤੇ ਇਨ੍ਹਾਂ ਤੋਂ ਨਜਾਇਜ਼ ਹਥਿਆਰ ਬਰਾਮਦ ਕੀਤੇ ਜਾਣ ਵਾਲੀ ਗੱਲ ਨੂੰ ਵੀ ਗੋਲਮੋਲ ਕਰ ਦਿੱਤਾ ਗਿਆ ਅਤੇ ਅੱਜ ਜਦੋਂ ਮੈਂ ਮੋਟਰਸਾਈਕਲ ਤੇ ਘੱਗਾ ਤੋਂ ਪਾਤੜਾਂ ਆ ਰਿਹਾ ਸੀ ਤਾਂ ਮੇਰੇ ਪਿੱਛੇ ਆ ਰਹੀ ਕਾਰ ਨੇ ਮੈਨੂੰ ਟੱਕਰ ਮਾਰ ਦਿੱਤੀ ਅਤੇ ਮੈਂ ਥੱਲੇ ਡਿੱਗਣ ਮਗਰੋਂ ਆਪਣਾ ਮੋਟਰਸਾਈਕਲ ਸੰਭਾਲ ਰਿਹਾ ਸੀ ਤਾਂ ਉਸ ਵਕਤ ਕਾਰ ’ਚੋਂ ਉੱਤਰੇ ਵਿਅਕਤੀਆਂ ਨੇ ਮੇਰੀ ਡਾਂਗਾਂ ਸੋਟਿਆਂ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਅਤੇ ਇਨ੍ਹਾਂ ’ਚ ਮੇਰਾ ਭਤੀਜਾ ਇਸ਼ੂ ਵੀ ਸ਼ਾਮਿਲ ਸੀ ਇਕ ਕਾਰ ਸਵਾਰ ਲੋਕਾਂ ਦੇ ਮੌਕੇ ’ਤੇ ਪੁੱਜਣ ਤੇ ਇਹ ਕਾਰ ਲੈ ਕੇ ਮੌਕੇ ਤੋਂ ਫ਼ਰਾਰ ਹੋ ਗਏ। ਰਾਜ ਖ਼ਾਨ ਨੇ ਕਿਹਾ ਕਿ ਜੇਕਰ ਇਨ੍ਹਾਂ ਵਿਅਕਤੀਆਂ ਦੇ ਖ਼ਿਲਾਫ਼ ਕਾਰਵਾਈ ਨਾਂ ਕੀਤੀ ਤਾਂ ਉਹ ਖ਼ੁਦਕੁਸ਼ੀ ਕਰ ਲਵੇਗਾ ਅਤੇ ਇਸ ਦੇ ਦੋਸ਼ੀ ਕੁੱਟਮਾਰ ਕਰਨ ਵਾਲੇ ਅਤੇ ਇਨ੍ਹਾਂ ਦੇ ਖ਼ਿਲਾਫ਼ ਕਾਰਵਾਈ ਨਾ ਕਰਨ ਵਾਲੇ ਪੁਲਿਸ ਅਧਿਕਾਰੀ ਹੋਣਗੇ। ਸਰਕਾਰੀ ਹਸਪਤਾਲ ’ਚ ਦਾਖਿਲ ਦੂਜੀ ਧਿਰ ਵਲੋਂ ਇਸਲਾਮ ਇਸ਼ੂ ਨੇ ਦੱਸਿਆ ਕਿ ਅਸੀਂ ਤਾਂ ਮੋਟਰਸਾਈਕਲ ਤੇ ਖ਼ਰਾਬ ਹੋਈ ਗੱਡੀ ਦਾ ਸਮਾਨ ਲੈਣ ਲਈ ਆ ਰਹੇ ਸੀ। ਰਾਜ ਖ਼ਾਨ ਅਤੇ ਇਸ ਦੇ ਨਾਲ ਹੋਰ ਵਿਅਕਤੀਆਂ ਨੇ ਸਾਡੀ ਕੁੱਟਮਾਰ ਕੀਤੀ ਹੈ ਅਤੇ ਮੈਂ ਅਤੇ ਮੇਰਾ ਸਾਥੀ ਅਸੀਂ ਹਸਪਤਾਲ ’ਚ ਇਲਾਜ ਲਈ ਭਰਤੀ ਹੋਏ ਹਾਂ ਮੇਰੇ ਚਾਚੇ ਰਾਜੂ ਖ਼ਾਨ ਨਾਲ ਜ਼ਮੀਨ ਦਾ ਝਗੜਾ ਹੈ ਅਤੇ ਸਾਡੇ ਵਲੋਂ ਆਪਣੀ ਜ਼ਮੀਨ ਇਸ ਤੋਂ ਮੰਗੇ ਜਾਣ ਤੇ ਸਾਡੇ ਤੇ ਇਸ ਵਲੋਂ ਅਸਲ੍ਹਾ ਰੱਖਣ ਅਤੇ ਕੁੱਟਮਾਰ ਕਰਨ ਦੇ ਝੂਠੇ ਦੋਸ਼ ਲਾਏ ਜਾ ਰਹੇ ਹਨ। ਇਸ ਬਾਰੇ ਥਾਣਾ ਘੱਗਾ ਦੇ ਮੁਖੀ ਜੈਦੀਪ ਸ਼ਰਮਾ ਨੇ ਕਿਹਾ ਕਿ ਜ਼ਮੀਨ ਦੀ ਵੰਡ ਨੂੰ ਲੈ ਕੇ ਝਗੜਾ ਕਰਨ ਸੰਬੰਧੀ ਰਾਜੂ ਖ਼ਾਨ ਦੇ ਪਿਤਾ ਵਲੋਂ ਦਰਖਾਸਤ ਦਿੱਤੀਆਂ ਗਈਆਂ ਸਨ ਜਿਨ੍ਹਾਂ ਦਾ ਪੰਚਾਇਤੀ ਵਿਅਕਤੀਆਂ ਨੇ ਇਨ੍ਹਾਂ ਦਾ ਆਪਸ ’ਚ ਸਮਝੌਤਾ ਕਰਵਾ ਦਿੱਤਾ ਸੀ ਜਦੋਂ ਕਿ ਕਿਸੇ ਤਰ੍ਹਾਂ ਦੇ ਅਸਲ੍ਹੇ ਬਾਰੇ ਪੜਤਾਲ ਕਰਨ ’ਤੇ ਕੋਈ ਵੀ ਸਚਾਈ ਸਾਹਮਣੇ ਨਹੀਂ ਆਈ ਸੀ।
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਜੌੜਾਮਾਜਰਾ ਵਲੋਂ ਸਰਪੰਚਾਂ ਦੇ ਧਰਨੇ ਵਿਚ ਪਹੁੰਚ ਕੇ ਤਸਕਰਾਂ ਵਿਰੁੱਧ ਕਾਰਵਾਈ ਕਰਨ ਦੀ ਕੀਤੀ ਹਦਾਇਤ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੀ ਅਹਿਮ ਵਰਕਰ ਮਿਲਣੀ ਸ਼ਾਹਪੁਰ ਵਿਖੇ ਹੋਵੇਗੀ-ਐਡਵੋਕੇਟ ਸ਼ਾਹਪੁਰ
Ad Position 24