12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-07-2026

ਮਟੋਰੜਾ ਲਿੰਕ ਸੜਕ ਡੂੰਘੇ ਖੱਡਿਆਂ ਨੂੰ ਮਿੱਟੀ ਨਾਲ ਪੂਰਿਆ

Ad Position 21
No active advertisement
ਅਜੀਤ ਡੈਸਕ 24-07-2026
ਭਾਦਸੋਂ, 23 ਜੁਲਾਈ (ਪ੍ਰਦੀਪ ਦੰਦਰਾਲਾ)-ਨਾਭਾ-ਭਾਦਸੋਂ ਤੋਂ ਜਾ ਰਹੀ ਲਿੰਕ ਸੜਕ ਜੋ ਥਾਂ-ਥਾਂ ’ਤੇ ਟੁੱਟੀ ਹੋਈ ਤੇ ਇਸ ਸੜਕ ਵਿਚਕਾਰ ਅਤੇ ਆਲੇ ਦੁਆਲੇ ਪਏ ਵੱਡੇ-ਵੱਡੇ ਟੋਏ ਰੋਜ਼ਾਨਾ ਹਾਦਸਿਆਂ ਦਾ ਕਾਰਨ ਬਣ ਰਹੇ ਹਨ। ਪਿਛਲੇ ਲੰਬੇ ਸਮੇਂ ਤੋਂ ਲੋਕ ਉੱਚ ਅਧਿਕਾਰੀਆਂ ਨੂੰ ਇਸ ਸੜਕ ਨੂੰ ਬਣਾਉਣ ਸੰਬੰਧੀ ਗੁਹਾਰ ਲਾ ਚੁੱਕੇ ਹਨ, ਪਰ ਫਿਰ ਵੀ ਇਸ ਸੜਕ ਦੀ ਹਾਲਤ ਜਿਉਂ ਦੀ ਤਿਉਂ ਹੈ। ਇਸ ਸੜਕ ’ਤੇ ਪਏ ਵੱਡੇ-ਵੱਡੇ ਟੋਇਆ ਨੂੰ ਭਰ ਕੇ ਸਮਾਜ ਸੇਵੀ ਅਮਰੀਕ ਸਿੰਘ ਭੰਗੂ ਤੇ ਹੋਰ ਆਪਣਾ ਫਰਜ਼ ਨਿਭਾ ਰਹੇ ਹਨ। ਇਸ ਸੰਬੰਧੀ ਅਮਰੀਕ ਸਿੰਘ ਭੰਗੂ ਨੇ ਦੱਸਿਆ ਕਿ ਕੇ ਮੈਂ ਰੋਜ਼ਾਨਾ ਇਸ ਸੜਕ ’ਤੇ ਆਉਂਦਾ ਜਾਂਦਾ ਹਾਂ, ਇਹ ਸੜਕ ਸਕਰਾਲੀ ਤੋਂ ਲੈ ਕੇ ਮਟੋਰਡਾ ਤੇ ਮਟੋਰਡਾ ਲੌਟ ਰਜਵਾਹੇ ਦੇ ਨਾਲ ਨਾਲ ਪੁਰੀ ਤਰ੍ਹਾਂ ਟੁੱਟ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਮੈਂ ਖੁਦ ਆਪਣੇ ਟਰੈਕਟਰ ਟਰਾਲੀ ਵਿਚ ਰੋੜੇ ਮਿੱਟੀ ਇੱਕਠੀ ਕਰਕੇ ਲੈ ਕੇ ਆਉਦਾ ਹਾਂ ਅਤੇ ਬਿਨਾਂ ਕਿਸੇ ਸੁਆਰਥ ਤੇ ਇਸ ਸੜਕ ’ਤੇ ਪਏ ਵੱਡੇ ਵੱਡੇ ਟੋਇਆਂ ਨੂੰ ਭਰਕੇ ਰਾਹਗੀਰਾਂ ਨੂੰ ਕੋਈ ਵੱਡਾ ਹਾਦਸਾ ਹੋਣ ਤੋਂ ਬਚਾਉਣ ਦੀ ਕੋਸ਼ਿਸ਼ ਕਰਦਾ ਰਹਿੰਦੇ ਹਾਂ, ਉਨ੍ਹਾਂ ਇਹ ਵੀ ਕਿਹਾ ਕਿ ਇਨਸਾਨੀਅਤ ਦੀ ਸੇਵਾ ਕਰਨ ਵਿਚ ਮੈਨੂੰ ਇਕ ਵੱਖਰੀ ਖੁਸ਼ੀ ਮਹਿਸੂਸ ਹੁੰਦੀ ਹੈ। ਇਸ ਮੌਕੇ ਰਾਮ ਸਿੰਘ, ਸੁਖਵਿੰਦਰ ਸਿੰਘ, ਰਣਬੀਰ ਸਿੰਘ, ਰਮੇਸ਼, ਗੁਰਮੁਖ ਸਿੰਘ, ਕਰਮਜੀਤ ਸਿੰਘ ਮਾਨ ਟੇਲਰ, ਲਵਲੀ ਸੌਂਸ਼ਪੁਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਮਾਨ ਸਰਕਾਰ ਵਲੋਂ 10 ਲੱਖ ਨਵੇਂ ਰਾਸ਼ਨ ਕਾਰਡ ਜਾਰੀ ਕਰਨ ਦਾ ਫ਼ੈਸਲਾ ਲੋੜਵੰਦ ਪਰਿਵਾਰਾਂ ਲਈ ਵੱਡੀ ਰਾਹਤ-ਵਿਧਾਇਕ ਦੇਵ ਮਾਨ ਅਗਲੀ ਖ਼ਬਰ ਵਾਈਸ ਚੇਅਰਮੈਨ ਵਿੱਕੀ ਘਨੌਰ ਦੇ ਦਫ਼ਤਰ ਪਹੁੰਚੇ ਬਾਜ਼ੀਗਰ ਵੈਲਫੇਅਰ ਬੋਰਡ ਦੇ ਚੇਅਰਪਰਸਨ ਕੁਲਦੀਪ ਸਿੰਘ
Ad Position 24