ਨਾਭਾ, 23 ਜੁਲਾਈ (ਵਰਿੰਦਰ ਵਰਮਾ)-ਹਲਕਾ ਵਿਧਾਨ ਸਭਾ ਨਾਭਾ ਵਿਖੇ ਸਾਬਕਾ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦੀ ਅਗਵਾਈ ਵਿਚ ਦਿੱਲੀ ਵਿਚ ਹੋਏ ਨੌਜਵਾਨ ਵਿਦਿਆਰਥੀਆਂ ’ਤੇ ਕੀਤੇ ਤਸ਼ਦੱਦ ਖ਼ਿਲਾਫ਼ ਕੇਂਦਰ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ। ਉਪਰੰਤ ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਜੋ ਨੌਜਵਾਨ ਵਿਦਿਆਰਥੀ ਜੰਤਰ-ਮੰਤਰ ਵਿਖੇ ਸ਼ਾਂਤਮਈ ਧਰਨਾ ਅਤੇ ਰੋਸ਼ ਮਾਰਚ ਕੱਢ ਰਹੇ ਸਨ, ਉਨਾਂ ਉੱਪਰ ਕੇਂਦਰ ਦੀ ਬੀਜੇਪੀ ਸਰਕਾਰ ਵਲੋਂ ਜਿਥੇ ਕਿ ਸਰਕਾਰੀ ਅਫਸਰ, ਸਰਕਾਰੀ ਮਸ਼ੀਨਰੀ ਦਾ ਦੁਰਉਪਯੋਗ ਕੀਤਾ ਗਿਆ ਹੈ। ਉੱਥੇ ਹੀ ਕੁਝ ਨਿੱਜੀ ਬੰਦਿਆਂ ਨੂੰ ਸਰਕਾਰੀ ਡੰਡੇ ਦੇ ਕੇ ਰੋਸ ਜਿਤਾ ਰਹੇ ਵਿਦਿਆਰਥੀਆਂ ’ਤੇ ਲਾਠੀਚਾਰਜ ਕਰਵਾਇਆ ਗਿਆ। ਇਹ ਬਹੁਤ ਹੀ ਨਿੰਦਣਯੋਗ ਹੈ। ਇਸ ਮੌਕੇ ਉਪ ਪ੍ਰਧਾਨ ਪੰਜਾਬ ਮਨਜਿੰਦਰ ਸਿੰਘ ਜਿੰਦਰੀ ਤੇ ਅਸੈਂਬਲੀ ਯੂਥ ਪ੍ਰਧਾਨ ਗੁਰਦਿੱਤ ਸੇਠ ਨੇ ਕਿਹਾ ਕਿ ਅਸੀਂ ਵਿਧਾਨ ਸਭਾ ਯੂਥ ਕਾਂਗਰਸ ਅਤੇ ਨਾਭਾ ਦੇ ਸਮੂਹ ਨੌਜਵਾਨ ਸਾਥੀ ਅਤੇ ਵਿਦਿਆਰਥੀ ’ਤੇ ਹੋਏ ਅੱਤਿਆਚਾਰ ਦੇ ਖ਼ਿਲਾਫ਼ ਇਨਸਾਫ ਦੀ ਮੰਗ ਕਰਦੇ ਹਾਂ। ਉਨ੍ਹਾਂ ਕਿਹਾ ਕਿ ਮੰਗਾਂ ਨੂੰ ਲੈ ਕੇ ਐਸ. ਡੀ. ਐਮ. ਨਾਭਾ ਅਰਵਿੰਦਰ ਪਾਲ ਸਿੰਘ ਸੋਮਲ ਨੂੰ ਕੇਂਦਰ ਸਰਕਾਰ ਦੇ ਨਾਂਅ ਮੰਗ-ਪੱਤਰ ਦਿੱਤਾ ਗਿਆ, ਉਨ੍ਹਾਂ ਐਸ. ਡੀ. ਐਮ. ਨਾਭਾ ਨੂੰ ਬੇਨਤੀ ਕੀਤੀ ਕਿ ਸਾਡੀਆਂ ਇਹ ਮੰਗਾਂ ਭਾਰਤ ਸਰਕਾਰ ਤੱਕ ਪਹੁੰਚਾਈਆਂ ਜਾਣ। ਇਸ ਮੋਕੇ ਗੁਰਦਿੱਤ ਸੋਠ, ਸੂਬਾ ਉਪ ਪ੍ਰਧਾਨ ਮਨਜਿੰਦਰ ਸਿੰਘ ਜਿੰਦਰੀ, ਸ਼ਹਿਰੀ ਬਲਾਕ ਪ੍ਰਧਾਨ ਵਿਵੇਕ ਸਿੰਗਲਾ, ਇੰਦਰਜੀਤ ਸਿੰਘ ਚੀਕੂ, ਦੀਪਕ ਵਰਮਾ, ਯਾਕੂਬ ਖਾਂ, ਚਰਨਜੀਤ ਬਾਤਿਸ਼, ਬਲਾਕ ਪ੍ਰਧਾਨ ਨਾਭਾ ਕੁਲਵਿੰਦਰ ਸਿੰਘ, ਬਲਾਕ ਪ੍ਰਧਾਨ ਭਾਦਸੋਂ ਜਸਪ੍ਰੀਤ ਸਿੰਘ ਤੇ ਜ਼ਿਲ੍ਹਾ ਉਪ ਪ੍ਰਧਾਨ ਸ਼ੁਭਨੀਤ ਚੀਮਾ ਆਦਿ ਹਾਜ਼ਰ ਸਨ।