ਘਨੌਰ, 29 ਜੁਲਾਈ (ਸਰਦਾਰਾ ਸਿੰਘ ਲਾਛੜੂ)-ਹਲਕਾ ਘਨੌਰ ਅਧੀਨ ਪੈਂਦੇ ਪਿੰਡ ਖੇੜੀ ਗੰਡਿਆਂ ਵਿਖੇ ਭਾਰਤੀ ਜਨਤਾ ਪਾਰਟੀ ਹਲਕਾ ਘਨੌਰ ਦੇ ਇੰਚਾਰਜ ਵਿਕਾਸ ਸ਼ਰਮਾ ਦੀ ਅਗਵਾਈ ਹੇਠ ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਦਾ ਘਨੌਰ ਪਹੁੰਚਣ ‘ਤੇ ਭਰਵਾਂ ਸਵਾਗਤ ਕੀਤਾ। ਇਸ ਦੌਰਾਨ ਹਲਕਾ ਇੰਚਾਰਜ ਵਿਕਾਸ ਸ਼ਰਮਾ ਨੇ ਵਰਕਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸਰਬਪੱਖੀ ਵਿਕਾਸ ਲਈ ਵਚਨਬੱਧ ਹੈ। ਗੱਲਬਾਤ ਕਰਦਿਆਂ ਪੰਜਾਬ ਭਾਜਪਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਚੰਡੀਗੜ੍ਹ ਤੋਂ ਬਰਨਾਲਾ ਪਰਵਾਸ ਦੌਰਾਨ ਵੱਖ-ਵੱਖ ਥਾਵਾਂ ‘ਤੇ ਵਰਕਰਾਂ ਵਲੋਂ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਵੱਡੀ ਗਿਣਤੀ ਵਿਚ ਪਹੁੰਚੇ ਵਰਕਰਾਂ ਤੇ ਆਮ ਲੋਕਾਂ ਦੇ ਉਤਸ਼ਾਹ ਨੂੰ ਦੇਖਦਿਆਂ ਉਹ ਪੂਰੇ ਵਿਸ਼ਵਾਸ ਨਾਲ ਕਹਿ ਸਕਦੇ ਹਨ ਕਿ ਆਉਣ ਵਾਲੇ 2027 ਵਿਚ ਪੰਜਾਬ ਵਿਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੇਗੀ। ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਹਲਕਾ ਘਨੌਰ ਦੇ ਵਰਕਰਾਂ ਦੇ ਇਕੱਠ ਨੂੰ ਦੇਖ ਕੇ ਗੱਦ-ਗੱਦ ਹੋ ਗਏ ਅਤੇ ਹਲਕਾ ਇੰਚਾਰਜ ਵਿਕਾਸ ਸ਼ਰਮਾ ਨੂੰ ਵਿਸ਼ੇਸ਼ ਥਾਪੜਾ ਦਿੱਤਾ। ਇਸ ਮੌਕੇ ਸਤਨਾਮ ਸਿੰਘ ਸੱਤੀ, ਕਮਲਜੀਤ ਸਿੰਘ, ਰਜਨੀਸ਼ ਕੁਮਾਰ, ਤਿੰਨੋਂ ਮੰਡਲ ਪ੍ਰਧਾਨ, ਗੌਰਵ ਗੌਤਮ ਜ਼ਿਲ੍ਹਾ ਮਹਾਂਮੰਤਰੀ, ਗੋਲਡੀ ਸ਼ਰਮਾ, ਨਰਿੰਦਰ ਸੂਦ, ਪਾਖਰ ਸਿੰਘ, ਗੌਤਮ ਸੂਦ, ਨੇਤਰਪਾਲ ਸ਼ਰਮਾ, ਮਨੂ ਕੌਸ਼ਿਕ, ਮੁਕੇਸ਼ ਸ਼ਰਮਾ, ਜੋਗਾ ਸਿੰਘ, ਗੁਰਪ੍ਰੀਤ ਸਿੰਘ ਸੈਦਖੇੜੀ, ਗਮਦੂਰ ਸਿੰਘ, ਧੀਰਜ ਸ਼ਰਮਾ, ਲਾਡੀ ਘੁਮਾਣਾ, ਫਰੀਦਪੁਰ ਜੱਟਾਂ, ਮਨਜੀਤ ਸ਼ਰਮਾ, ਮਨਿੰਦਰ ਸ਼ਰਮਾ, ਦੀ ਢੀਂਡਸਾ, ਗੁਰਦਮਨ ਸਿੰਘ ਗੁਰਾਇਆ, ਕ੍ਰਿਸ਼ਨ ਰਾਣਾ, ਵਿਸ਼ੂ ਕਪਿਲ, ਮਨਦੀਪ ਪੰਡੀਰ ਸਮੇਤ ਵੱਡੀ ਗਿਣਤੀ ਵਿਚ ਭਾਜਪਾ ਵਰਕਰ ਮੌਜੂਦ ਸਨ।