ਰੋਟਰੈਕਟ ਕਲੱਬ ਨਾਭਾ ਗ੍ਰੇਟਰ ਨੇ ਲਗਾਇਆ ਖ਼ੂਨਦਾਨ ਕੈਂਪ
ਨਾਭਾ, 2 ਅਗਸਤ (ਜਗਨਾਰ ਸਿੰਘ ਦੁਲੱਦੀ)-ਰੋਟਰੈਕਟ ਕਲੱਬ ਨਾਭਾ ਗ੍ਰੇਟਰ ਦੇ ਪ੍ਰਧਾਨ ਰਾਹੁਲ ਸਿੰਗਲਾ ਦੀ ਅਗਵਾਈ ਹੇਠ ਸਿਵਲ ਹਸਪਤਾਲ ਨਾਭਾ ਵਿਖੇ ਖੂਨਦਾਨ ਕੈਂਪ ਲਗਾਇਆ। ਕੈਂਪ ਦੇ ਮੁੱਖ ਮਹਿਮਾਨ ਐਸ.
ਰ
ਰੋਟਰੈਕਟ ਕਲੱਬ ਨਾਭਾ ਗ੍ਰੇਟਰ ਨੇ ਲਗਾਇਆ ਖ਼ੂਨਦਾਨ ਕੈਂਪ
03-08-2026
ਨਾਭਾ, 2 ਅਗਸਤ (ਜਗਨਾਰ ਸਿੰਘ ਦੁਲੱਦੀ)-ਰੋਟਰੈਕਟ ਕਲੱਬ ਨਾਭਾ ਗ੍ਰੇਟਰ ਦੇ ਪ੍ਰਧਾਨ ਰਾਹੁਲ ਸਿੰਗਲਾ ਦੀ ਅਗਵਾਈ ਹੇਠ ਸਿਵਲ ਹਸਪਤਾਲ ਨਾਭਾ ਵਿਖੇ ਖੂਨਦਾਨ ਕੈਂਪ ਲਗਾਇਆ। ਕੈਂਪ ਦੇ ਮੁੱਖ ਮਹਿਮਾਨ ਐਸ. ਐਮ. ਓ. ਡਾ. ਵੀਨੂੰ ਗੋਇਲ ਸਨ ਜਦਕਿ ਵਿਸ਼ੇਸ਼ ਮਹਿਮਾਨ ਵਜੋਂ ਰੋਟਰੈਕਟ ਮੈਂਬਰ ਕਸ਼ਿਸ਼ ਨਰੂਲਾ ਰੋਟਰੀ ਇੰਟਰਨੈਸ਼ਨਲ ਸਾਲ 2026-27 ਜ਼ਿਲ੍ਹਾ ਰੋਟਰੈਕਟ (ਡੀ. ਆਰ. ਆਰ.) ਨੇ ਸ਼ਿਰਕਤ ਕੀਤੀ। ਉਨ੍ਹਾਂ ਸਾਂਝੇ ਤੌਰ ’ਤੇ ਕਿਹਾ ਕਿ ਦੂਜੇ ਦੀ ਜ਼ਿੰਦਗੀ ਬਚਾਉਣ ਲਈ ਸਾਨੂੰ ਖ਼ੂਨਦਾਨ ਜ਼ਰੂਰ ਕਰਨਾ ਚਾਹੀਦਾ ਹੈ, ਖ਼ੂਨਦਾਨ ਮਹਾਂਦਾਨ ਹੈ। ਪ੍ਰਧਾਨ ਰਾਹੁਲ ਸਿੰਗਲਾ ਨੇ ਕਿਹਾ ਕਿ ਕੈਂਪ ਦੌਰਾਨ ਸਿਵਲ ਹਸਪਤਾਲ ਨਾਭਾ ਦੇ ਬਲੱਡ ਬੈਂਕ ਦੀ ਟੀਮ ਵਲੋਂ ਖ਼ੂਨਦਾਨੀਆਂ ਤੋਂ ਖ਼ੂਨ ਇਕੱਤਰ ਕੀਤਾ ਗਿਆ ਹੈ। ਉਪਰੰਤ ਪ੍ਰਧਾਨ ਰਾਹੁਲ ਸਿੰਗਲਾ ਤੇ ਸਮੂਹ ਮੈਂਬਰਾਂ ਵਲੋਂ ਖ਼ੂਨਦਾਨੀਆਂ ਨੂੰ ਸਰਟੀਫਿਕੇਟ ਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਬਲੱਡ ਬੈਂਕ ਤੋਂ ਅਧਿਕਾਰੀ ਵਿਕਾਸ ਮਿੱਤਲ ਨੇ ਕਲੱਬ ਵਲੋਂ ਲਗਾਏ ਖ਼ੂਨਦਾਨ ਕੈਂਪ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਹਰ ਇਕ ਵਿਅਕਤੀ 65 ਸਾਲ ਦੀ ਉਮਰ ਤੱਕ ਸਾਲ ਵਿਚ ਚਾਰ ਵਾਰ ਖ਼ੂਨਦਾਨ ਕਰ ਸਕਦਾ ਹੈ ਅਤੇ ਮਹਿਲਾਵਾਂ ਸਾਲ ਵਿਚ ਤਿੰਨ ਵਾਰ ਖ਼ੂਨਦਾਨ ਕਰ ਸਕਦੀਆਂ ਹਨ। ਇਸ ਮੌਕੇ ਕੇਸ਼ਵ ਗਰਗ, ਮਾਨਿਕ ਸਿੰਗਲਾ, ਸ਼ਾਂਤਨੂੰ ਖੰਨਾ, ਹਾਰੂਨ ਵਰਮਾ, ਐਡਵੋਕੇਟ ਸੰਦੀਪ ਸਿੰਗਲਾ ਤੇ ਤਰੁਣ ਗੁਪਤਾ, ਵਿਨੀਤ ਬਾਂਸਲ, ਜੈਅੰਤ ਸਿੰਗਲਾ, ਨਿਖਿਲ ਗਰਗ ਆਦਿ ਕਲੱਬ ਮੈਂਬਰ ਹਾਜ਼ਰ ਸਨ।