03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2026

ਮਾਂ ਦੇ ਜਨਮ ਦਿਨ ਮੌਕੇ ਬਿਰਧ ਆਸ਼ਰਮ ਵਿਚ ਰਾਸ਼ਨ ਤੇ ਫਲ ਵੰਡ ਕੇ ਕੀਤੀ ਸੇਵਾ

ਸਮਾਣਾ, 2 ਅਗਸਤ (ਸਾਹਿਬ ਸਿੰਘ)-ਜ਼ਿਲ੍ਹਾ ਗਵਰਨਰ ਅਜੈ ਗੋਇਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ‘ਵਨ ਕਲੱਬ, ਵਨ ਲੰਗਰ ਸੇਵਾ’ ਮੁਹਿੰਮ ਤਹਿਤ ਲਾਇਨਜ਼ ਕਲੱਬ ਸਮਾਣਾ ਰਾਇਲ ਵਲੋਂ ਸੇਵਾ ਕਾਰਜ ਕਰਵਾਇਆ। ਕਲੱਬ ਦੇ ਪ੍ਰਧਾਨ ਜੀਵਨ ਗਰਗ ਤੇ ਰੀਜਨ ਚੇਅਰਪਰਸਨ ਪੁਨੀਤ ਸਿੰਗਲਾ ਦੀ ਅਗਵਾਈ ਹੇਠ ਰੀਜਨ ਸਕੱਤਰ ਲਲਿਤ ਸਿੰਗਲਾ ਨੇ ਆਪਣੀ ਪੂਜਨੀਕ ਮਾਤਾ ਦੇ ਜਨਮ ਦਿਨ ਮੌਕੇ ਸਤੀ ਮੰਦਰ ਬਿਰਧ ਆਸ਼ਰਮ, ਸਮਾਣਾ ਵਿਖੇ ਬਜ਼ੁਰਗਾਂ ਨੂੰ ਰਾਸ਼ਨ ਤੇ ਤਾਜ਼ੇ ਫਲ ਵੰਡ ਕੇ ਸੇਵਾ ਕੀਤੀ।

Ad Position 21
No active advertisement
ਅਜੀਤ ਡੈਸਕ 03-08-2026
ਸਮਾਣਾ, 2 ਅਗਸਤ (ਸਾਹਿਬ ਸਿੰਘ)-ਜ਼ਿਲ੍ਹਾ ਗਵਰਨਰ ਅਜੈ ਗੋਇਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ‘ਵਨ ਕਲੱਬ, ਵਨ ਲੰਗਰ ਸੇਵਾ’ ਮੁਹਿੰਮ ਤਹਿਤ ਲਾਇਨਜ਼ ਕਲੱਬ ਸਮਾਣਾ ਰਾਇਲ ਵਲੋਂ ਸੇਵਾ ਕਾਰਜ ਕਰਵਾਇਆ। ਕਲੱਬ ਦੇ ਪ੍ਰਧਾਨ ਜੀਵਨ ਗਰਗ ਤੇ ਰੀਜਨ ਚੇਅਰਪਰਸਨ ਪੁਨੀਤ ਸਿੰਗਲਾ ਦੀ ਅਗਵਾਈ ਹੇਠ ਰੀਜਨ ਸਕੱਤਰ ਲਲਿਤ ਸਿੰਗਲਾ ਨੇ ਆਪਣੀ ਪੂਜਨੀਕ ਮਾਤਾ ਦੇ ਜਨਮ ਦਿਨ ਮੌਕੇ ਸਤੀ ਮੰਦਰ ਬਿਰਧ ਆਸ਼ਰਮ, ਸਮਾਣਾ ਵਿਖੇ ਬਜ਼ੁਰਗਾਂ ਨੂੰ ਰਾਸ਼ਨ ਤੇ ਤਾਜ਼ੇ ਫਲ ਵੰਡ ਕੇ ਸੇਵਾ ਕੀਤੀ। ਇਸ ਮੌਕੇ ਕਲੱਬ ਦੇ ਮੈਂਬਰ ਅਜੈ ਮਿੱਤਲ (ਹੈਪੀ), ਐਡਵੋਕੇਟ ਰੋਹਿਤ ਗੋਇਲ, ਰਾਜੇਸ਼ ਬਾਂਸਲ, ਸੰਜੇ ਗੋਇਲ, ਅਜੈ ਜਿੰਦਲ, ਸੰਦੀਪ ਮਿੱਤਲ, ਮੋਹਿਤ ਗੋਇਲ, ਰਾਜੇਸ਼ ਮਿੱਤਲ, ਮਨੋਜ ਕਾਂਸਲ ਤੇ ਅਸ਼ਵਨੀ ਗਰਗ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਲਾਇਨਜ਼ ਕਲੱਬ ਹਮੇਸ਼ਾ ਸਮਾਜ ਸੇਵਾ ਤੇ ਮਨੁੱਖੀ ਭਲਾਈ ਦੇ ਕਾਰਜਾਂ ਲਈ ਸਮਰਪਿਤ ਰਿਹਾ ਹੈ। ਬਜ਼ੁਰਗਾਂ ਦੀ ਸੇਵਾ ਕਰਨਾ ਤੇ ਲੋੜਵੰਦਾਂ ਦੀ ਮਦਦ ਕਰਨਾ ਹਰ ਵਿਅਕਤੀ ਦਾ ਨੈਤਿਕ ਫਰਜ਼ ਹੈ। ਕਲੱਬ ਵਲੋਂ ਭਵਿੱਖ ਵਿਚ ਵੀ ਅਜਿਹੇ ਸੇਵਾ ਕਾਰਜ ਲਗਾਤਾਰ ਜਾਰੀ ਰੱਖਣ ਦਾ ਭਰੋਸਾ ਦਿੱਤਾ ਗਿਆ। ਬਿਰਧ ਆਸ਼ਰਮ ਦੇ ਪ੍ਰਧਾਨ ਪਵਨ ਕੁਮਾਰ ਸ਼ਾਸਤਰੀ ਨੇ ਪ੍ਰਧਾਨ ਜੀਵਨ ਗਰਗ ਤੇ ਕਲੱਬ ਦਾ ਧੰਨਵਾਦ ਕੀਤਾ।
Ad Position 22
No active advertisement
ਪਿਛਲੀ ਖ਼ਬਰ ਹਲਕਾ ਨਾਭਾ ’ਚ ਕਾਂਗਰਸ ਨੂੰ ਹੋਰ ਮਜ਼ਬੂਤ ਬਣਾਉਣ ਲਈ ਹਰ ਵਰਗ ਨੂੰ ਨਾਲ ਜੋੜਿਆ ਜਾਵੇਗਾ-ਪ੍ਰਧਾਨ ਵਿਵੇਕ ਸਿੰਗਲਾ ਅਗਲੀ ਖ਼ਬਰ ਮੁੱਖ ਮੰਤਰੀ ਤੀਰਥ ਯਾਤਰਾ ਤਹਿਤ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਵਲੋਂ ਦੋ ਹੋਰ ਬੱਸਾਂ ਰਵਾਨਾ
Ad Position 24
No active advertisement