ਗਊਆਂ ਦੀ ਫੀਡ ਮੰਗਵਾ ਕੇ ਠੱਗੇ ਕਰੋੜ ਰੁਪਏ
ਪਟਿਆਲਾ, 2 ਅਗਸਤ (ਮਨਦੀਪ ਸਿੰਘ ਖਰੌੜ)-ਇਥੋਂ ਦੇ ਇਕ ਗਊਆਂ ਦੇ ਫਾਰਮ ਵਾਲੇ ਵਿਅਕਤੀ ਵਲੋਂ ਇਕ ਫੀਡ ਵਾਲੀ ਫ਼ੈਕਟਰੀ ਤੋਂ ਕਰੋੜ ਰੁਪਏ ਦੀ ਫੀਡ ਲੈਣ ਤੋਂ ਬਾਅਦ ਵੀ ਉਸ ਨੂੰ ਬਣਦਾ ਬਕਾਇਆ ਨਾ ਦੇਣ ਦੇ ਮਾਮਲੇ ’ਚ ਥਾਣਾ ਬਖਸ਼ੀਵਾਲਾ ਦੀ ਪੁਲਿਸ ਨੇ ਦੋ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਉਕਤ ਸ਼ਿਕਾਇਤ ਸੁਰਿੰਦਰਪਾਲ ਸਿੰਘ ਵਾਸੀ ਪਟਿਆਲਾ ਨੇ ਥਾਣਾ ਬਖਸ਼ੀਵਾਲਾ ’ਚ ਦਰਜ ਕਰਵਾਈ ਕਿ ਉਨ੍ਹਾਂ ਦੀ ਪਸ਼ੂਆਂ ਦੀ ਫੀਡ ਬਣਾਉਣ ਦੀ ਫ਼ੈਕਟਰੀ ਹੈ ਤੇ ਪਰਮਿੰਦਰ ਸਿੰਘ ਅਤੇ ਸਤਿੰਦਰ ਸਿੰਘ ਵਾਸੀਅਨ ਜ਼ਿਲ੍ਹਾ ਸੰਗਰੂਰ ਦਾ ਗਊਆਂ ਦਾ ਫਾਰਮ ਹੈ ਤੇ ਉਹ ਪਿਛਲੇ 5 ਸਾਲਾ ਤੋਂ ਉਨ੍ਹਾਂ ਦੀ ਫ਼ੈਕਟਰੀ ਤੋਂ ਗਊਆਂ ਦੀ ਫੀਡ ਖ਼ਰੀਦ ਰਹੇ ਹਨ।
ਪਟਿਆਲਾ, 2 ਅਗਸਤ (ਮਨਦੀਪ ਸਿੰਘ ਖਰੌੜ)-ਇਥੋਂ ਦੇ ਇਕ ਗਊਆਂ ਦੇ ਫਾਰਮ ਵਾਲੇ ਵਿਅਕਤੀ ਵਲੋਂ ਇਕ ਫੀਡ ਵਾਲੀ ਫ਼ੈਕਟਰੀ ਤੋਂ ਕਰੋੜ ਰੁਪਏ ਦੀ ਫੀਡ ਲੈਣ ਤੋਂ ਬਾਅਦ ਵੀ ਉਸ ਨੂੰ ਬਣਦਾ ਬਕਾਇਆ ਨਾ ਦੇਣ ਦੇ ਮਾਮਲੇ ’ਚ ਥਾਣਾ ਬਖਸ਼ੀਵਾਲਾ ਦੀ ਪੁਲਿਸ ਨੇ ਦੋ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਉਕਤ ਸ਼ਿਕਾਇਤ ਸੁਰਿੰਦਰਪਾਲ ਸਿੰਘ ਵਾਸੀ ਪਟਿਆਲਾ ਨੇ ਥਾਣਾ ਬਖਸ਼ੀਵਾਲਾ ’ਚ ਦਰਜ ਕਰਵਾਈ ਕਿ ਉਨ੍ਹਾਂ ਦੀ ਪਸ਼ੂਆਂ ਦੀ ਫੀਡ ਬਣਾਉਣ ਦੀ ਫ਼ੈਕਟਰੀ ਹੈ ਤੇ ਪਰਮਿੰਦਰ ਸਿੰਘ ਅਤੇ ਸਤਿੰਦਰ ਸਿੰਘ ਵਾਸੀਅਨ ਜ਼ਿਲ੍ਹਾ ਸੰਗਰੂਰ ਦਾ ਗਊਆਂ ਦਾ ਫਾਰਮ ਹੈ ਤੇ ਉਹ ਪਿਛਲੇ 5 ਸਾਲਾ ਤੋਂ ਉਨ੍ਹਾਂ ਦੀ ਫ਼ੈਕਟਰੀ ਤੋਂ ਗਊਆਂ ਦੀ ਫੀਡ ਖ਼ਰੀਦ ਰਹੇ ਹਨ। ਜਦੋਂ ਫੀਡ ਦੀ ਰਕਮ ਇਕ ਕਰੋੜ ਰੁਪਏ ਦੇ ਕਰੀਬ ਹੋ ਗਈ ਤਾਂ ਮੁਲਜ਼ਮਾਂ ਨੇ ਉਨ੍ਹਾਂ ਨਾਲ ਇਕ ਇਕਰਾਰਨਾਮਾ ਕਰ ਲਿਆ ਤੇ ਉਸ ਦੀ ਰਕਮ ਬਦਲੇ ਉਸ ਨੂੰ ਜ਼ਮੀਨ ਦੇਣ ਦਾ ਬਿਆਨਾ ਵੀ ਬਣਾਇਆ ਗਿਆ। ਬਾਅਦ ’ਚ ਮੁਲਜ਼ਮਾਂ ਨੇ ਨਾ ਤਾਂ ਉਸ ਦੇ ਨਾਂਅ ’ਤੇ ਜ਼ਮੀਨ ਦੀ ਰਜਿਸਟਰੀ ਕਰਵਾਈ ਅਤੇ ਨਾ ਹੀ ਉਸ ਦੀ ਕਰੋੜ ਰੁਪਿਆ ਰਕਮ ਵਾਪਸ ਕੀਤੀ। ਇਸ ਕੇਸ ਦੀ ਮੁੱਢਲੀ ਪੜਤਾਲ ਕਰਨ ਤੋਂ ਬਾਅਦ ਪੁਲਿਸ ਨੇ ਉਕਤ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।