02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2026

ਪਬਲਿਕ ਹੈਲਪ ਫਾਊਂਡੇਸ਼ਨ ਪੰਜਾਬ ਦਾ ਸਮਰ ਇੰਟਰਨਸ਼ਿਪ ਪ੍ਰੋਗਰਾਮ ਸਫਲਤਾਪੂਰਵਕ ਸਮਾਪਤ

ਰਾਜਪੁਰਾ, 2 ਅਗਸਤ (ਗੁਰਵਿੰਦਰ ਪਾਲ ਸਿੰਘ)-ਪਬਲਿਕ ਹੈਲਪ ਫਾਊਂਡੇਸ਼ਨ ਪੰਜਾਬ ਵਲੋਂ ਨੌਜਵਾਨਾਂ ਵਿਚ ਸਮਾਜ ਸੇਵਾ, ਲੀਡਰਸ਼ਿਪ ਅਤੇ ਸਮਾਜਿਕ ਜਾਗਰੂਕਤਾ ਦੀ ਭਾਵਨਾ ਨੂੰ ਪ੍ਰਫੁੱਲਤ ਕਰਨ ਦੇ ਉਦੇਸ਼ ਨਾਲ ਕਰਵਾਇਆ 45 ਦਿਨਾਂ ਦਾ ਸਮਰ ਇੰਟਰਨਸ਼ਿਪ ਪ੍ਰੋਗਰਾਮ ਸਫਲਤਾਪੂਰਵਕ ਸਮਾਪਤ ਹੋ ਗਿਆ। ਪ੍ਰੋਗਰਾਮ ਦੇ ਸਮਾਪਤੀ ਸਮਾਰੋਹ ਵਿਚ ਰਾਜਪੁਰਾ ਪ੍ਰੈੱਸ ਕਲੱਬ ਦੇ ਚੇਅਰਮੈਨ ਸੁਦੇਸ਼ ਤਨੇਜਾ ਮੁੱਖ ਮਹਿਮਾਨ ਅਤੇ ਪ੍ਰੈੱਸ ਕਲੱਬ ਦੇ ਉਪ ਪ੍ਰਧਾਨ ਪ੍ਰਿੰਸ ਤਨੇਜਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ।

Ad Position 21
No active advertisement
ਅਜੀਤ ਡੈਸਕ 03-08-2026
ਰਾਜਪੁਰਾ, 2 ਅਗਸਤ (ਗੁਰਵਿੰਦਰ ਪਾਲ ਸਿੰਘ)-ਪਬਲਿਕ ਹੈਲਪ ਫਾਊਂਡੇਸ਼ਨ ਪੰਜਾਬ ਵਲੋਂ ਨੌਜਵਾਨਾਂ ਵਿਚ ਸਮਾਜ ਸੇਵਾ, ਲੀਡਰਸ਼ਿਪ ਅਤੇ ਸਮਾਜਿਕ ਜਾਗਰੂਕਤਾ ਦੀ ਭਾਵਨਾ ਨੂੰ ਪ੍ਰਫੁੱਲਤ ਕਰਨ ਦੇ ਉਦੇਸ਼ ਨਾਲ ਕਰਵਾਇਆ 45 ਦਿਨਾਂ ਦਾ ਸਮਰ ਇੰਟਰਨਸ਼ਿਪ ਪ੍ਰੋਗਰਾਮ ਸਫਲਤਾਪੂਰਵਕ ਸਮਾਪਤ ਹੋ ਗਿਆ। ਪ੍ਰੋਗਰਾਮ ਦੇ ਸਮਾਪਤੀ ਸਮਾਰੋਹ ਵਿਚ ਰਾਜਪੁਰਾ ਪ੍ਰੈੱਸ ਕਲੱਬ ਦੇ ਚੇਅਰਮੈਨ ਸੁਦੇਸ਼ ਤਨੇਜਾ ਮੁੱਖ ਮਹਿਮਾਨ ਅਤੇ ਪ੍ਰੈੱਸ ਕਲੱਬ ਦੇ ਉਪ ਪ੍ਰਧਾਨ ਪ੍ਰਿੰਸ ਤਨੇਜਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ। ਦੋਵਾਂ ਮਹਿਮਾਨਾਂ ਨੇ ਸੰਸਥਾ ਵਲੋਂ ਕੀਤੇ ਜਾ ਰਹੇ ਸਮਾਜ ਭਲਾਈ ਦੇ ਕਾਰਜਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਉਪਰਾਲੇ ਨੌਜਵਾਨਾਂ ਵਿਚ ਸਮਾਜ ਪ੍ਰਤੀ ਜ਼ਿੰਮੇਵਾਰੀ ਤੇ ਸੇਵਾ ਭਾਵਨਾ ਨੂੰ ਮਜ਼ਬੂਤ ਕਰਦੇ ਹਨ। 45 ਦਿਨਾਂ ਦੀ ਇਸ ਇੰਟਰਨਸ਼ਿਪ ਦੌਰਾਨ ਵਲੰਟੀਅਰਾਂ ਵਲੋਂ ਰੁੱਖ ਲਗਾਓ ਮੁਹਿੰਮ, ਡੇਂਗੂ ਜਾਗਰੂਕਤਾ ਅਭਿਆਨ, ਕੱਪੜਾ ਦਾਨ ਮੁਹਿੰਮ, ਸਫ਼ਾਈ ਅਭਿਆਨ ਤੇ ਹੋਰ ਕਈ ਲੋਕ ਭਲਾਈ ਗਤੀਵਿਧੀਆਂ ਕਰਵਾਈਆਂ ਗਈਆਂ। ਇਨ੍ਹਾਂ ਮੁਹਿੰਮਾਂ ਰਾਹੀਂ ਲੋਕਾਂ ਨੂੰ ਵਾਤਾਵਰਨ ਦੀ ਸੰਭਾਲ, ਸਫ਼ਾਈ ਬਣਾਈ ਰੱਖਣ, ਡੇਂਗੂ ਤੋਂ ਬਚਾਅ ਤੇ ਲੋੜਵੰਦਾਂ ਦੀ ਸਹਾਇਤਾ ਲਈ ਪ੍ਰੇਰਿਤ ਕੀਤਾ। ਸੰਸਥਾ ਦੇ ਜਨਰਲ ਸਕੱਤਰ ਰਵਿੰਦਰ ਸਿੰਘ ਨੇ ਦੱਸਿਆ ਕਿ ਇਸ ਇੰਟਰਨਸ਼ਿਪ ਦਾ ਮੁੱਖ ਉਦੇਸ਼ ਨੌਜਵਾਨਾਂ ਵਿਚ ਸੇਵਾ ਭਾਵਨਾ, ਲੀਡਰਸ਼ਿਪ, ਅਨੁਸ਼ਾਸਨ ਅਤੇ ਸਮਾਜਿਕ ਜ਼ਿੰਮੇਵਾਰੀ ਦੀ ਭਾਵਨਾ ਨੂੰ ਵਿਕਸਿਤ ਕਰਨਾ ਸੀ। ਉਨ੍ਹਾਂ ਨੇ ਕਿਹਾ ਕਿ ਪਬਲਿਕ ਹੈਲਪ ਫਾਊਂਡੇਸ਼ਨ ਭਵਿੱਖ ਵਿਚ ਵੀ ਅਜਿਹੇ ਲੋਕ ਭਲਾਈ ਪ੍ਰੋਗਰਾਮ ਲਗਾਤਾਰ ਕਰਵਾਉਂਦੀ ਰਹੇਗੀ। ਪ੍ਰੋਗਰਾਮ ਦਾ ਸਫਲ ਸੰਚਾਲਨ ਪ੍ਰਾਜੈਕਟ ਕੋਆਰਡੀਨੇਟਰ ਸਾਕਸ਼ੀ ਤੇ ਪ੍ਰਥਮ ਕੁਮਾਰ ਦੀ ਅਗਵਾਈ ਹੇਠ ਕੀਤਾ। ਇੰਟਰਨ ਯਾਮਿਕਾ, ਮੁਸਕਾਨ, ਤਨਵੀਰ ਕੌਰ, ਜਸਕੀਰਤ ਸਿੰਘ ਤੇ ਸੁਖਦੀਪ ਸਿੰਘ ਨੇ ਵੱਖ-ਵੱਖ ਸਮਾਜ ਸੇਵਾ ਗਤੀਵਿਧੀਆਂ ਵਿਚ ਸ਼ਲਾਘਾਯੋਗ ਯੋਗਦਾਨ ਪਾਇਆ। ਇਸ ਮੌਕੇ ਸੰਸਥਾ ਦੇ ਮੈਂਬਰ ਇੰਦਰਪਾਲ ਚੀਮਾ ਤੇ ਪਵਨ ਕੁਮਾਰ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ ਅਤੇ ਉਨ੍ਹਾਂ ਨੇ ਇੰਟਰਨਾਂ ਦੇ ਕੰਮ ਦੀ ਸਰਾਹਨਾ ਕੀਤੀ। ਸਮਾਪਤੀ ਸਮਾਰੋਹ ਦੌਰਾਨ ਸਾਰੇ ਇੰਟਰਨਾਂ ਨੂੰ ਪ੍ਰਸ਼ੰਸਾ-ਪੱਤਰ ਦੇ ਕੇ ਸਨਮਾਨਿਤ ਕੀਤਾ ਅਤੇ ਮਹਿਮਾਨਾਂ, ਵਲੰਟੀਅਰਾਂ ਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ।
Ad Position 22
No active advertisement
ਪਿਛਲੀ ਖ਼ਬਰ ਪੰਜਾਬੀ ’ਵਰਸਿਟੀ ਵਿਖੇ ‘ਨਸ਼ਾ ਮੁਕਤ ਯੁਵਾ ਫ਼ਾਰ ਵਿਕਸਿਤ ਭਾਰਤ 2.0’ ਨਾਲ਼ ਸੰਬੰਧਿਤ ਵਿਸ਼ੇਸ਼ ਸਮਾਗਮ ਕਰਵਾਇਆ ਨੌਜਵਾਨਾਂ ਦੀ... ਅਗਲੀ ਖ਼ਬਰ ਡੇਰਾ ਸ਼ਰਧਾਲੂਆਂ ਵਲੋਂ ਥੈਲਾਸੀਮੀਆ ਪੀੜਤ ਬੱਚਿਆਂ ਲਈ 269 ਯੂਨਿਟ ਖ਼ੂਨਦਾਨ
Ad Position 24
No active advertisement