ਜੇਕਰ ਸਾਰੀਆਂ ਪੰਥਕ ਪਾਰਟੀਆਂ ਦੇ ਪ੍ਰਧਾਨ ਅਸਤੀਫ਼ੇ ਦੇ ਕੇ ਮੁੜ ਸਰਬਸੰਮਤੀ ਨਾਲ ਪ੍ਰਧਾਨ ਚੁਣਨ ਲਈ ਤਿਆਰ ਹੋਣ ਤਾਂ ਮੈਂ ਸਭ ਤੋਂ ਪਹਿਲਾਂ ਅਸਤੀਫ਼ਾ ਦੇਵਾਂਗਾ-ਗਿਆਨੀ ਹਰਪ੍ਰੀਤ ਸਿੰਘ
ਭੁਪਿੰਦਰ ਸਿੰਘ ਸ਼ੇਖੂਪੁਰ ਦੇ ਗ੍ਰਹਿ ਵਿਖੇ ਕੀਤੀ ਸ਼ਿਰਕਤ
ਪਟਿਆਲਾ, 2 ਅਗਸਤ (ਕੁਲਵੀਰ ਸਿੰਘ ਧਾਲੀਵਾਲ)-ਪੰਥਕ ਏਕਤਾ ਤੇ ਪੰਜਾਬ ਦੇ ਵਿਕਾਸ ਲਈ ਇਕਜੁੱਟ ਹੋਣ ਦੇ ਸੱਦੇ ਤਹਿਤ ਸਾਰੀਆਂ ਪੰਥਕ ਧਿਰਾਂ ਲਈ ਰਸਤੇ ਖੁੱਲ੍ਹੇ ਹਨ ਅਤੇ ਜੇਕਰ ਸਾਰੀਆਂ ਧਿਰਾਂ ਇਕੱਠੀਆਂ ਹੋ ਕੇ ਨਵਾਂ ਪ੍ਰਧਾਨ ਚੁਣਨ ਤਾਂ ਇਹ ਉਦੇਸ਼ ਹੱਲ ਹੋ ਸਕਦਾ ਹੈ। ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਅਰਬਨ ਅਸਟੇਟ ਪਟਿਆਲਾ ਵਿਖੇ ਸੀਨੀਅਰ ਆਗੂ ਤੇ ਮੁੱਖ ਬੁਲਾਰੇ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਭੁਪਿੰਦਰ ਸਿੰਘ ਸ਼ੇਖੂਪੁਰ ਦੇ ਗ੍ਰਹਿ ਨਿਵਾਸ ’ਤੇ ਸਮਾਗਮ ਦੌਰਾਨ ਸ਼ਿਰਕਤ ਕਰਦਿਆਂ ਗੱਲਬਾਤ ਦੌਰਾਨ ਕੀਤਾ।
ਅ
ਅਰਬਨ ਅਸਟੇਟ ਪਟਿਆਲਾ ਵਿਖੇ ਭੁਪਿੰਦਰ ਸਿੰਘ ਸ਼ੇਖੂਪੁਰ ਦੇ ਗ੍ਰਹਿ ਵਿਖੇ ਗਿਆਨੀ ਹਰਪ੍ਰੀਤ ਸਿੰਘ ਨਾਲ ਲੀਡਰਸ਼ਿਪ। ਅਜੀਤ ਤਸਵੀਰ
03-08-2026
ਪਟਿਆਲਾ, 2 ਅਗਸਤ (ਕੁਲਵੀਰ ਸਿੰਘ ਧਾਲੀਵਾਲ)-ਪੰਥਕ ਏਕਤਾ ਤੇ ਪੰਜਾਬ ਦੇ ਵਿਕਾਸ ਲਈ ਇਕਜੁੱਟ ਹੋਣ ਦੇ ਸੱਦੇ ਤਹਿਤ ਸਾਰੀਆਂ ਪੰਥਕ ਧਿਰਾਂ ਲਈ ਰਸਤੇ ਖੁੱਲ੍ਹੇ ਹਨ ਅਤੇ ਜੇਕਰ ਸਾਰੀਆਂ ਧਿਰਾਂ ਇਕੱਠੀਆਂ ਹੋ ਕੇ ਨਵਾਂ ਪ੍ਰਧਾਨ ਚੁਣਨ ਤਾਂ ਇਹ ਉਦੇਸ਼ ਹੱਲ ਹੋ ਸਕਦਾ ਹੈ। ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਅਰਬਨ ਅਸਟੇਟ ਪਟਿਆਲਾ ਵਿਖੇ ਸੀਨੀਅਰ ਆਗੂ ਤੇ ਮੁੱਖ ਬੁਲਾਰੇ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਭੁਪਿੰਦਰ ਸਿੰਘ ਸ਼ੇਖੂਪੁਰ ਦੇ ਗ੍ਰਹਿ ਨਿਵਾਸ ’ਤੇ ਸਮਾਗਮ ਦੌਰਾਨ ਸ਼ਿਰਕਤ ਕਰਦਿਆਂ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਜੇਕਰ ਸਾਰੀਆਂ ਧਿਰਾਂ ਦੇ ਪ੍ਰਧਾਨ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਤਾਂ ਸਭ ਤੋਂ ਪਹਿਲਾਂ ਉਹ ਪ੍ਰਧਾਨਗੀ ਤੋਂ ਅਸਤੀਫਾ ਦੇਣਗੇ। ਉਨ੍ਹਾਂ ਕਿਹਾ ਕਿ ਪੰਥਕ ਪਾਰਟੀਆਂ ਦੇ ਇਕਜੁੱਟ ਹੋਣ ਵਿਚ ਹਊਮੈ ਸਭ ਤੋਂ ਵੱਡੀ ਰੁਕਾਵਟ ਹੈ ਅਤੇ ਉਹ ਸਾਰੀਆਂ ਪਾਰਟੀਆਂ ਨੂੰ ਹਊਮੈ ਛੱਡ ਕੇ ਇਕੱਠੇ ਹੋਣ ਦਾ ਲਗਾਤਾਰ ਸੁਨੇਹਾ ਦੇ ਰਹੇ ਹਨ। ਉਨ੍ਹਾਂ ਇਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਉਨ੍ਹਾਂ ਦੀ ਪਾਰਟੀ ਵਲੋਂ ਹਾਲ ਦੀ ਘੜੀ ਹਲਕਾ ਇੰਚਾਰਜ ਲਗਾਏ ਜਾਣਗੇ ਅਤੇ ਉਹ ਹਾਲੇ ਸੀ. ਐਮ. ਦਾ ਚਿਹਰਾ ਨਹੀਂ ਐਲਾਨਣਗੇ। ਇਸ ਬਾਰੇ ਦਲੀਲ ਦਿੰਦਿਆਂ ਉਨ੍ਹਾਂ ਕਿਹਾ ਕਿ ਇਕ ਸੋਚਣ ਨੂੰ ਆਧਾਰ ਬਣਾ ਕੇ ਸਿਆਸਤ ਨਹੀਂ ਕੀਤੀ ਜਾ ਸਕਦੀ ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਇਸ ਵੇਲੇ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ ਜੋ ਕਿ ਆਉਣ ਵਾਲੇ ਸਮੇਂ ਵਿਚ ਵਿਕਰਾਲ ਰੂਪ ਧਾਰਨ ਕਰ ਸਕਦੀਆਂ ਹਨ। ਇਨ੍ਹਾਂ ’ਚੋਂ ਵਿੱਤੀ ਚੁਣੌਤੀਆਂ ਸਭ ਤੋਂ ਵੱਡੀਆਂ ਹਨ ਜੋ ਸਾਡੀਆਂ ਆਉਣ ਵਾਲੀਆਂ ਨਸਲਾਂ ਨੂੰ ਪ੍ਰਭਾਵਿਤ ਕਰਨਗੀਆਂ। ਉਨ੍ਹਾਂ ਕਿਹਾ ਕਿ ਇਨ੍ਹਾਂ ਸਭ ਦੇ ਚਲਦਿਆਂ ਪੰਜਾਬ ਦੇ ਸੰਕਟ ਬਾਰੇ ਗੰਭੀਰਤਾ ਨਾਲ ਸੋਚਣ ਦੀ ਲੋੜ ਹੈ। ਇਸ ਮੌਕੇ ਸਾਬਕਾ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ, ਰਣਧੀਰ ਸਿੰਘ ਰੱਖੜਾ, ਜਰਨੈਲ ਸਿੰਘ ਕਰਤਾਰਪੁਰ, ਜਗਜੀਤ ਸਿੰਘ ਕੋਹਲੀ, ਚਰਨਜੀਤ ਸਿੰਘ ਮਾਵੀ, ਕਮਲਦੀਪ ਸਿੰਘ ਢੰਡਾ, ਦਵਿੰਦਰ ਸਿੰਘ ਸੋਢੀ, ਬਾਬਾ ਹਰਦੀਪ ਸਿੰਘ, ਜਤਿੰਦਰ ਸਿੰਘ ਪਹਾੜੀਪੁਰ, ਜਸਪ੍ਰੀਤ ਸਿੰਘ ਬੱਤਾ, ਗੁਰਵਿੰਦਰ ਸਿੰਘ ਰਾਮਪੁਰ, ਹਰਵਿੰਦਰ ਸਿੰਘ ਮਹਿਮੂਦਪੁਰ, ਅਮਰੀਕ ਸਿੰਘ ਲੋਚਵਾਂ, ਪ੍ਰਕਾਸ਼ ਸਿੰਘ ਆਲਮਪੁਰ, ਗੁਰਚਰਨ ਸਿੰਘ ਸਿਹਰਾ, ਗੁਰਵਿੰਦਰ ਸਿੰਘ ਸੇਹਰਾ, ਪਲਵਿੰਦਰ ਸਿੰਘ ਰਿੰਕੂ, ਹਰਕੇਸ਼ ਸਿੰਘ ਬਹਾਦਰਗੜ੍ਹ, ਹਰਬੰਸ ਸਿੰਘ ਤਹਿਸੀਲਦਾਰ, ਮੇਜਰ ਸਿੰਘ ਮਹਿਮੂਦਪੁਰ, ਰਾਜੂ ਮਹਿਮੂਦਪੁਰ, ਪ੍ਰਿੰਸ ਚਾਪੜ, ਹਰਜੀਤ ਭੰਗੂ, ਨਰਿੰਦਰ ਸਿੰਘ ਦੌਣ ਕਲਾਂ ਆਦਿ ਮੌਜੂਦ ਸਨ।