ਪੰਜਾਬ ਸਰਕਾਰ ਮੁਲਾਜ਼ਮਾਂ ਤੇ ਪੈਨਸ਼ਨਰਾਂ ਦਾ 18 ਫੀਸਦੀ ਡੀ. ਏ. ਜਾਰੀ ਕਰੇ-ਅਧਿਆਪਕ ਦਲ ਪੰਜਾਬ
ਨਾਭਾ, 5 ਅਗਸਤ (ਵਰਿੰਦਰ ਵਰਮਾ)-ਪੰਜਾਬ ਸਰਕਾਰ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ 18 ਪ੍ਰਤੀਸ਼ਤ ਡੀ. ਏ.
ਨਾਭਾ, 5 ਅਗਸਤ (ਵਰਿੰਦਰ ਵਰਮਾ)-ਪੰਜਾਬ ਸਰਕਾਰ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ 18 ਪ੍ਰਤੀਸ਼ਤ ਡੀ. ਏ. ਘੱਟ ਦੇ ਰਹੀ ਹੈ, ਆਮ ਆਦਮੀ ਪਾਰਟੀ ਦੀ ਮਾਨ ਸਰਕਾਰ ਬਣੀ ਨੂੰ ਸਾਡੇ ਚਾਰ ਸਾਲ ਦਾ ਸਮਾਂ ਬੀਤ ਚੁੱਕਿਆ ਹੈ ਪਰ ਮਾਨ ਸਰਕਾਰ ਨੇ ਮੁਲਾਜ਼ਮ ਤੇ ਪੈਨਸ਼ਨਰ ਵਰਗ ਦੀ ਸਾਡੇ ਚਾਰ ਸਾਲਾਂ ਦੇ ਸਮੇਂ ਵਿਚ ਇਕ ਵੀ ਮੰਗ ਪੂਰੀ ਨਹੀਂ ਕੀਤੀ, ਹਾਈ ਕੋਰਟ ਦੇ ਡਬਲ ਬੈਂਚ ਵਲੋਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ 18 ਪ੍ਰਤੀਸ਼ਤ ਡੀ. ਏ. ’ਤੇ ਬਣਦਾ ਬਕਾਇਆ ਪੰਦਰਾਂ ਦਿਨਾਂ ਵਿਚ ਦੇਣ ਦਾ ਪੰਜਾਬ ਸਰਕਾਰ ਨੂੰ ਹੁਕਮ ਕਰ ਦਿੱਤਾ ਗਿਆ ਹੈ ਹੁਣ ਪੰਜਾਬ ਸਰਕਾਰ ਨੂੰ ਹਾਈ ਕੋਰਟ ਦੇ ਹੁਕਮ ਮੰਨ ਕੇ 18 ਫੀਸਦੀ ਡੀ. ਏ. ਦੇਣ ’ਤੇ ਬਣਦਾ ਬਕਾਇਆ ਦੇਣ ਦਾ ਨੋਟੀਫ਼ਿਕੇਸ਼ਨ ਜਾਰੀ ਕਰਨਾ ਚਾਹੀਦਾ ਹੈ। ਇਹ ਪ੍ਰਗਟਾਵਾ ਕਰਦਿਆਂ ਅਧਿਆਪਕ ਦਲ ਪੰਜਾਬ ਦੇ ਮੁੱਖ ਸਲਾਹਕਾਰ ਪਿਸ਼ੌਰਾ ਸਿੰਘ ਧਾਲੀਵਾਲ ਨੇ ਪੰਜਾਬ ਸਰਕਾਰ ਤੋ ਪੂਰਜੋਰ ਮੰਗ ਕੀਤੀ ਕਿ ਡੀ. ਏ. ਤੇ ਬਣਦਾ ਬਕਾਇਆ ਦੇਣ ਦਾ ਨੋਟੀਫ਼ਿਕੇਸ਼ਨ ਸੱਤ ਅਗਸਤ ਤੋਂ ਪਹਿਲਾਂ ਪਹਿਲਾਂ ਜਾਰੀ ਕਰੇ।