ਪਬਲਿਕ ਕਾਲਜ ਵਿਚ ਦੇਸ਼ ਦੀ ਵੰਡ ਵਿਸ਼ੇ ’ਤੇ ਸੈਮੀਨਾਰ-ਦੁਖਾਂਤ ਨੂੰ ਕੀਤਾ ਯਾਦ
ਸਮਾਣਾ, 16 ਅਗਸਤ (ਸਾਹਿਬ ਸਿੰਘ)-ਪਬਲਿਕ ਕਾਲਜ ਸਮਾਣਾ ਦੇ ਯੁਵਕ ਭਲਾਈ ਵਿਭਾਗ ਵਲੋਂ ਐਨ. ਐਸ.
ਸਮਾਣਾ, 16 ਅਗਸਤ (ਸਾਹਿਬ ਸਿੰਘ)-ਪਬਲਿਕ ਕਾਲਜ ਸਮਾਣਾ ਦੇ ਯੁਵਕ ਭਲਾਈ ਵਿਭਾਗ ਵਲੋਂ ਐਨ. ਐਸ. ਐਸ. ਵਿਭਾਗ ਦੇ ਸਹਿਯੋਗ ਨਾਲ ਪ੍ਰਿੰਸੀਪਲ ਡਾ. ਹਰਕੀਰਤ ਸਿੰਘ ਦੀ ਅਗਵਾਈ ਹੇਠ 14 ਅਗਸਤ 2026 ਨੂੰ ਕਾਲਜ ਦੇ ਸੈਮੀਨਾਰ ਹਾਲ ਵਿਚ ਦੇਸ਼ ਵੰਡ ਦੇ ਦੁਖਾਂਤ ਦੀ ਯਾਦ ਵਿਚ ‘ਪਾਰਟੀਸ਼ਨ ਹੋਰਰੋਰਸ ਰੇਮੇਮ੍ਬਰਾਂਸ ਡੇ’ ਮਨਾਇਆ। ਇਸ ਦੌਰਾਨ ਇਕ ਸੈਮੀਨਾਰ ਕਰਵਾਇਆ, ਜਿਸ ’ਚ ਪ੍ਰੋ. ਹਰਪ੍ਰੀਤ ਕੌਰ ਮੁਖੀ ਰਾਜਨੀਤੀ ਸ਼ਾਸਤਰ ਵਿਭਾਗ ਵਲੋਂ ਵੰਡ ਦੇ ਸਮਾਜਕ, ਧਾਰਮਿਕ ਤੇ ਸਭਿਆਚਾਰਕ ਪ੍ਰਭਾਵਾਂ ਤੇ ਇਕ ਲੈਕਚਰ ਦਿੱਤਾ। ਕਾਲਜ ਪਿ੍ਰੰਸੀਪਲ ਡਾ. ਹਰਕੀਰਤ ਸਿੰਘ ਨੇ ਵਿਦਿਆਰਥੀਆਂ ਨੂੰ ਸੂਝ-ਬੂਝ ਅਤੇ ਸਦਭਾਵਨਾ ਨਾਲ ਦੇਸ਼ ਨੂੰ ਸੰਭਾਲਣ ਦਾ ਸੰਦੇਸ਼ ਦਿੱਤਾ। 1947 ਦੀ ਵੰਡ ਦੇ ਸੰਬੰਧ ਵਿਚ ਵਿਦਿਆਰਥੀਆਂ ਨੂੰ ਇਕ ਲਘੂ ਦਸਤਾਵੇਜ਼ੀ ਫ਼ਿਲਮ ਵਿਖਾਈ ਗਈ। 1947 ਦੀ ਵੰਡ ਦੇ ਵਿਸ਼ੇ ’ਤੇ ਕਾਲਜ ਵਿਚ ਕਰਵਾਏ ਲੇਖ ਮੁਕਾਬਲੇ ਵਿਚ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਕਾਲਜ ਦੇ ਯੁਵਕ ਭਲਾਈ ਵਿਭਾਗ ਤੋਂ ਡਾ. ਇਕਬਾਲ ਸਿੰਘ ਤੇ ਡਾ. ਰਿਤਿਕਾ ਅਗਨੀਹੋਤਰੀ, ਐਨ. ਐਸ. ਐਸ. ਵਿਭਾਗ ਤੋਂ ਪ੍ਰੋ. ਸੋਨੂੰ ਜੈਨ, ਡਾ. ਕੁਲਜੀਤ ਕੌਰ, ਡਾ. ਅਰਵਿੰਦਰ ਕੌਰ, ਪ੍ਰੋ. ਹਮਿਤ ਕੁਮਾਰ, ਡਾ. ਸ਼ੇਰ ਸਿੰਘ, ਪ੍ਰੋ. ਸੰਟੀ ਕੁਮਾਰ ਤੋਂ ਇਲਾਵਾ ਕਾਲਜ ਦੇ ਹੋਰ ਸਟਾਫ਼ ਮੈਂਬਰ ਵੀ ਹਾਜ਼ਰ ਸਨ।