15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-08-2026

- ਮਾਮਲਾ ਬਿਜਲੀ ਦਾ ਖੰਭਾ ਲਾਉਣ ਦੇ ਵਿਵਾਦ ਦਾ- ਪਿੰਡ ਬੂਰੜ੍ਹ ਦੇ ਵਿਅਕਤੀ ਨੇ ਵੀਡੀਓ ਬਣਾ ਕੇ ਕੀਤੀ ਖ਼ੁਦਕੁਸ਼ੀ ਦੀ ਕੋਸ਼ਿਸ਼-ਹਾਲਤ ਗੰਭੀਰ

ਪਾਤੜਾਂ, 16 ਅਗਸਤ (ਜਗਦੀਸ਼ ਸਿੰਘ ਕੰਬੋਜ)-ਪਿੰਡ ਬੂਰੜ੍ਹ ਦੇ ਵਿਚ ਬਿਜਲੀ ਦਾ ਖੰਭਾ ਲਾਉਣ ਨੂੰ ਲੈ ਕੇ ਚੱਲ ਰਹੇ ਵਿਵਾਦ ਨੇ ਉਸ ਵੇਲੇ ਗੰਭੀਰ ਰੂਪ ਧਾਰਨ ਕਰ ਲਿਆ ਜਦੋਂ ਇਕ ਧਿਰ ਦੇ ਵਿਅਕਤੀ ਵਲੋਂ ਕੋਈ ਜ਼ਹਿਰੀਲੀ ਦਵਾਈ ਪੀ ਕੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ ਅਤੇ ਇਸ ਤੋਂ ਪਹਿਲਾਂ ਉਸ ਵਲੋਂ ਬਣਾਈ ਗਈ ਵੀਡੀਓ ਵਿਚ ਉਸ ਨੇ ਕਰੀਮ ਨਗਰ ਦੇ ਇਕ ਆਗੂ ਸਮੇਤ ਆਪਣੀ ਵਿਰੋਧੀ ਧਿਰ ’ਤੇ ਤੰਗ ਪ੍ਰੇਸ਼ਾਨ ਕਰਨ ਤੇ ਝੂਠੇ ਕੇਸ ਦਰਜ ਕਰਵਾਉਣ ਦੇ ਦੋਸ਼ ਲਾਏ ਹਨ। ਦਵਾਈ ਪੀਣ ਮਗਰੋਂ ਪਾਤੜਾਂ ਦੇ ਇਕ ਹਸਪਤਾਲ ਵਿਚ ਦਾਖ਼ਲ ਕਰਵਾਏ ਗਏ ਇਸ ਵਿਅਕਤੀ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

Ad Position 21
No active advertisement
ਦਵਾਈ ਪੀਣ ਮਗਰੋਂ ਹਸਪਤਾਲ ਵਿਚ ਦਾਖਲ ਸੁਰਜੀਤ ਸਿੰਘ। ਤਸਵੀਰ : ਜਗਦੀਸ਼ ਸਿੰਘ ਕੰਬੋਜ 17-08-2026
ਪਾਤੜਾਂ, 16 ਅਗਸਤ (ਜਗਦੀਸ਼ ਸਿੰਘ ਕੰਬੋਜ)-ਪਿੰਡ ਬੂਰੜ੍ਹ ਦੇ ਵਿਚ ਬਿਜਲੀ ਦਾ ਖੰਭਾ ਲਾਉਣ ਨੂੰ ਲੈ ਕੇ ਚੱਲ ਰਹੇ ਵਿਵਾਦ ਨੇ ਉਸ ਵੇਲੇ ਗੰਭੀਰ ਰੂਪ ਧਾਰਨ ਕਰ ਲਿਆ ਜਦੋਂ ਇਕ ਧਿਰ ਦੇ ਵਿਅਕਤੀ ਵਲੋਂ ਕੋਈ ਜ਼ਹਿਰੀਲੀ ਦਵਾਈ ਪੀ ਕੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ ਅਤੇ ਇਸ ਤੋਂ ਪਹਿਲਾਂ ਉਸ ਵਲੋਂ ਬਣਾਈ ਗਈ ਵੀਡੀਓ ਵਿਚ ਉਸ ਨੇ ਕਰੀਮ ਨਗਰ ਦੇ ਇਕ ਆਗੂ ਸਮੇਤ ਆਪਣੀ ਵਿਰੋਧੀ ਧਿਰ ’ਤੇ ਤੰਗ ਪ੍ਰੇਸ਼ਾਨ ਕਰਨ ਤੇ ਝੂਠੇ ਕੇਸ ਦਰਜ ਕਰਵਾਉਣ ਦੇ ਦੋਸ਼ ਲਾਏ ਹਨ। ਦਵਾਈ ਪੀਣ ਮਗਰੋਂ ਪਾਤੜਾਂ ਦੇ ਇਕ ਹਸਪਤਾਲ ਵਿਚ ਦਾਖ਼ਲ ਕਰਵਾਏ ਗਏ ਇਸ ਵਿਅਕਤੀ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਸੋਸ਼ਲ ਮੀਡੀਆ ’ਤੇ ਵਾਇਰਲ ਕੀਤੀ ਗਈ ਇਸ ਵੀਡੀਓ ’ਚ ਸੁਰਜੀਤ ਸਿੰਘ ਵਾਸੀ ਪਿੰਡ ਬੂਰੜ੍ਹ ਨੇ ਕਿਹਾ ਹੈ ਕਿ ਸਾਡੇ ਪਿੰਡ ਵਿਚ ਬਿਜਲੀ ਦੇ ਖੰਭੇ ਲਾਉਣ ਨੂੰ ਲੈ ਕੇ ਔਰਤਾਂ ਵਿਚਕਾਰ ਗਾਲ਼ੀ ਗਲੋਚ ਹੋਇਆ ਸੀ ਉਸ ਨੂੰ ਲੈ ਕੇ ਕੁੱਝ ਵਿਅਕਤੀਆਂ ਵਲੋਂ ਇਸ ਮਾਮਲੇ ਨੂੰ ਭੜਕਾਇਆ ਅਤੇ ਦਿਹਾੜੀ ਮਜ਼ਦੂਰੀ ਕਰਦੇ ਮੇਰੇ ਤੇ ਮੇਰੇ ਹੋਰ ਸਾਥੀਆਂ ’ਤੇ ਝੂਠਾ ਪਰਚ ਦਰਜ ਕਰਵਾਇਆ ਜਾ ਰਿਹਾ ਹੈ ਅਤੇ ਇਸ ਮਾਮਲੇ ਨੂੰ ਖ਼ਤਮ ਕਰਨ ਦੇ ਪੈਸੇ ਮੰਗੇ ਜਾ ਰਹੇ ਹਨ ਅਤੇ ਇਸ ਤੋਂ ਪ੍ਰੇਸ਼ਾਨ ਹੋ ਕੇ ਜ਼ਹਿਰੀਲੀ ਦਵਾਈ ਪੀਣ ਲੱਗਿਆ ਹਾਂ ਇਸ ਮਗਰੋਂ ਸੁਰਜੀਤ ਸਿੰਘ ਕੋਈ ਦਵਾਈ ਪੀਂਦਾ ਇਸ ਵੀਡੀਓ ’ਚ ਦਿਖਾਈ ਦੇ ਰਿਹਾ ਹੈ। ਇਸ ਮਗਰੋਂ ਉਸ ਨੂੰ ਇਸ ਦੇ ਪਰਿਵਾਰਕ ਮੈਂਬਰਾਂ ਵਲੋਂ ਪਾਤੜਾਂ ਦੇ ਇਕ ਨਿੱਜੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ ਜਿਥੇ ਇਸ ਦੀ ਪਤਨੀ ਕਿਰਣਪਾਲ ਕੌਰ ਵਾਸੀ ਪਿੰਡ ਬੂਰੜ ਨੇ ਦੱਸਿਆ ਕਿ ਪਿੰਡ ਦੀਆਂ ਦੂਜੀ ਧਿਰ ਦੀਆਂ ਔਰਤਾਂ ਵਲੋਂ ਮੇਰੇ ਪਤੀ ’ਤੇ ਝੂਠੇ ਦੋਸ਼ ਲਾ ਕੇ ਉਸ ਨੂੰ ਕੇਸਾਂ ਵਿਚ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਕਰਕੇ ਉਸ ਨੇ ਕੋਈ ਜ਼ਹਿਰੀਲੀ ਦਵਾਈ ਪੀਤੀ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਾਡੇ ਪਰਿਵਾਰ ਨੂੰ ਪ੍ਰੇਸ਼ਾਨ ਕਰਨ ਵਾਲਿਆਂ ਦੇ ਖ਼ਿਲਾਫ਼ ਕਾਰਵਾਈ ਕੀਤੀ ਜਾਵੇ। ਇਸ ਬਾਰੇ ਦੂਜੀ ਧਿਰ ਨਾਲ ਗੱਲ ਕਰਨ ’ਤੇ ਕਰੀਮ ਨਗਰ ਦੇ ਰਹਿਣ ਵਾਲੇ ਆਗੂ ਨੇ ਸੁਰਜੀਤ ਸਿੰਘ ਵਲੋਂ ਲਾਏ ਜਾ ਰਹੇ ਦੋਸ਼ਾਂ ਦਾ ਖੰਡਨ ਕਰਦਿਆਂ ਕਿਹਾ ਕਿ ਮੈਂ ਦਵਾਈ ਪੀਣ ਵਾਲੇ ਵਿਅਕਤੀ ਨੂੰ ਕਦੇ ਨਹੀਂ ਮਿਲਿਆ ਤੇ ਨਾ ਹੀ ਮੈਂ ਇਸ ਨੂੰ ਜਾਣਦਾ ਹਾਂ ਪਰ ਮੈਂ ਇਨ੍ਹਾਂ ਵਲੋਂ ਘਰ ਜਾ ਕੇ ਕੁੱਟਮਾਰ ਕਰਨ ਅਤੇ ਇਸ ਦੇ ਸਾਥੀ ਵਿਅਕਤੀਆਂ ਵਲੋਂ ਔਰਤਾਂ ਦੀ ਕੀਤੀ ਗਈ ਕੁੱਟਮਾਰ ਅਤੇ ਬੋਲੇ ਗਏ ਜਾਤੀਸੂਚਕ ਸ਼ਬਦਾਂ ਸੰਬੰਧੀ ਬਣਦੀ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ ਹੈ, ਜਿਸ ਕਰਕੇ ਮੇਰੇ ’ਤੇ ਝੂਠੇ ਦੋਸ਼ ਲਾਏ ਜਾ ਰਹੇ ਹਨ। ਇਸ ਬਾਰੇ ਥਾਣਾ ਮੁਖੀ ਪਾਤੜਾਂ ਗਗਨਦੀਪ ਸਿੰਘ ਨੇ ਕਿਹਾ ਕਿ ਇਸ ਬਾਰੇ ਪੜਤਾਲ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ।
Ad Position 22
No active advertisement
ਪਿਛਲੀ ਖ਼ਬਰ ਕੇਂਦਰ ਵਲੋਂ ਮਾਈਨਿੰਗ ਤੇ ਖਣਿਜ ਪਦਾਰਥਾਂ ’ਤੇ ਲਿਆਂਦਾ ਬਿੱਲ ਸੂਬਿਆਂ ਦੇ ਅਧਿਕਾਰਾਂ ਤੇ ਵਿੱਤੀ ਖ਼ੁਦਮੁਖ਼ਤਿਆਰੀ ’ਤੇ ਸਿੱਧੀ... ਅਗਲੀ ਖ਼ਬਰ ਪਟਿਆਲਾ ਤੋਂ ਲਾਪਤਾ ਹੋਈਆਂ ਤਿੰਨ ਵਿਦਿਆਰਥਣਾਂ ਪਾਣੀਪਤ ਤੋਂ ਮਿਲੀਆਂ ਸੋਸ਼ਲ ਮੀਡੀਆ ਦੀ ਪੈੜ ਨੱਪਣ ’ਤੇ ਮਿਲੀਆਂ ਤਿੰਨੋਂ ਨ...
Ad Position 24