21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਸਿਹਤ ਮੰਤਰੀ ਡਾ. ਬਲਬੀਰ ਸਿੰਘ ਵਲੋਂ ਧਨੌਰਾ ’ਚ ਵੱਖ-ਵੱਖ ਵਿਕਾਸ ਕਾਰਜਾਂ ਦਾ ਉਦਘਾਟਨ

ਭਾਦਸੋਂ, 20 ਅਗਸਤ (ਪ੍ਰਦੀਪ ਦੰਦਰਾਲਾ)-ਇੱਥੋਂ ਦੇ ਨੇੜਲੇ ਪਿੰਡ ਧਨੌਰਾ ’ਚ ਸਿਹਤ ਮੰਤਰੀ ਡਾ. ਬਲਬੀਰ ਸਿੰਘ ਵਲੋਂ ਵੱਖ-ਵੱਖ ਵਿਕਾਸ ਕਾਰਜਾਂ ਤਿੰਨ ਲਾਕ ਟਾਈਲ ਵਾਲੀਆਂ ਫਿਰਨੀਆਂ, ਸੋਲਰ ਸਿਸਟਮ ਮਿੰਨੀ ਪੈਲਸ, ਐਲੀਮੈਂਟਰੀ ਸਕੂਲ ਵਿਚ ਸੋਲਰ ਸਿਸਟਮ ,ਧਨੌਰਾ ਤੋਂ ਦੰਦਰਾਲਾ ਖਰੌੜ ਨੂੰ ਜਾਣ ਵਾਲੀ ਸੜਕ ’ਤੇ ਪੁਲ ਵਾਲੀ ਸੜਕ ਜੋ ਲੌਟ ਵਾਲੇ ਰਸਤੇ ਨੂੰ ਮਿਲਦੀ ਹੈ, ਦਾ ਉਦਘਾਟਨ ਸਰਪੰਚ ਨਰਿੰਦਰ ਸੰਘੇੜਾ ਦੀ ਅਗਵਾਈ ’ਚ ਕੀਤਾ।

Ad Position 21
No active advertisement
ਅਜੀਤ ਡੈਸਕ 21-08-2026
ਭਾਦਸੋਂ, 20 ਅਗਸਤ (ਪ੍ਰਦੀਪ ਦੰਦਰਾਲਾ)-ਇੱਥੋਂ ਦੇ ਨੇੜਲੇ ਪਿੰਡ ਧਨੌਰਾ ’ਚ ਸਿਹਤ ਮੰਤਰੀ ਡਾ. ਬਲਬੀਰ ਸਿੰਘ ਵਲੋਂ ਵੱਖ-ਵੱਖ ਵਿਕਾਸ ਕਾਰਜਾਂ ਤਿੰਨ ਲਾਕ ਟਾਈਲ ਵਾਲੀਆਂ ਫਿਰਨੀਆਂ, ਸੋਲਰ ਸਿਸਟਮ ਮਿੰਨੀ ਪੈਲਸ, ਐਲੀਮੈਂਟਰੀ ਸਕੂਲ ਵਿਚ ਸੋਲਰ ਸਿਸਟਮ ,ਧਨੌਰਾ ਤੋਂ ਦੰਦਰਾਲਾ ਖਰੌੜ ਨੂੰ ਜਾਣ ਵਾਲੀ ਸੜਕ ’ਤੇ ਪੁਲ ਵਾਲੀ ਸੜਕ ਜੋ ਲੌਟ ਵਾਲੇ ਰਸਤੇ ਨੂੰ ਮਿਲਦੀ ਹੈ, ਦਾ ਉਦਘਾਟਨ ਸਰਪੰਚ ਨਰਿੰਦਰ ਸੰਘੇੜਾ ਦੀ ਅਗਵਾਈ ’ਚ ਕੀਤਾ। ਇਸ ਸਮੇਂ ਡਾ. ਬਲਬੀਰ ਸਿੰਘ ਸਿਹਤ ਮੰਤਰੀ ਨੇ ਆਪਣੇ ਸੰਬੋਧਨ ’ਚ ਆਖਿਆ ਕਿ ਪੰਜਾਬ ਸਰਕਾਰ ਸਰਬਪੱਖੀ ਵਿਕਾਸ ਕਰਨ ਲਈ ਨਿਵੇਕਲੀ ਪਹਿਲਕਦਮੀ ਕੀਤੀ ਗਈ ਹੈ, ਜਿਸ ਦੀ ਹਰ ਪਾਸੇ ਸਰਾਹਨਾ ਹੋ ਰਹੀ ਹੈ ਤੇ ਰਾਜ ਦੇ ਲੋਕ ‘ਆਪ’ ਸਰਕਾਰ ਦੀ ਕਾਰਗੁਜ਼ਾਰੀ ਤੋਂ ਪੂਰੀ ਤਰ੍ਹਾਂ ਨਾਲ ਸੰਤੁਸ਼ਟ ਹਨ। ਇਸ ਮੌਕੇ ਜੈ ਸ਼ਰਮਾ ਨਿੱਜੀ ਸਹਾਇਕ, ਪੰਚ ਸੰਦੀਪ ਸਿੰਘ ਧਨੌਰਾ ‘ਆਪ’ ਆਗੂ, ਹਰਪ੍ਰੀਤ ਸਿੰਘ ਭੰਗੂ ਬਲਾਕ ਪ੍ਰਧਾਨ ‘ਆਪ’, ਸਰਪੰਚ ਪ੍ਰਿਤਪਾਲ ਸਿੰਘ ਲਚਕਾਣੀ, ਸਰਪੰਚ ਬੇਅੰਤ ਸਿੰਘ ਖਰੌੜ, ਸਰਪੰਚ ਧਰਮਜੀਤ ਸਿੰਘ ਆਲੋਵਾਲ, ਬੋਨੀ ਦਾਸ, ਅਮਰੀਕ ਸਿੰਘ ਰਿੰਕੂ, ਬਲਵਿੰਦਰ ਸਿੰਘ, ਗੁਰਦੀਪ ਸਿੰਘ, ਪੰਚਾਇਤ ਸੈਕਟਰੀ ਗੁਰਪ੍ਰੀਤ ਕਲੇਰ, ਹਰਨੇਕ ਸਿੰਘ, ਜੱਸੂ ਸਿੰਘ, ਬਾਬਾ ਗੁਰਮੀਤ ਸਿੰਘ, ਨਰਿੰਦਰ ਸਿੰਘ, ਸੁਖਪਾਲ ਸਿੰਘ, ਮਾ. ਭੁਪਿੰਦਰ ਸਿੰਘ, ਹੈੱਡ ਗ੍ਰੰਥੀ ਮੱਘਰ ਸਿੰਘ, ਸਰਪੰਚ ਗੁਰਜੰਟ ਧਨੌਰੀ ਤੋਂ ਇਲਾਵਾ ਸਮੂਹ ਪਿੰਡ ਵਾਸੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪ੍ਰਧਾਨ ਜੋਗੀ ਦੀ ਅਗਵਾਈ ਹੇਠ ਭਾਕਿਯੂ ਕਾਦੀਆਂ ਦਾ ਪ੍ਰਭਾਵਸ਼ਾਲੀ ਇਕੱਠ ਅਗਲੀ ਖ਼ਬਰ ਪੱਤਰਕਾਰ ਗੁਰਮੁੱਖ ਸਿੰਘ ਭੋਜੋਮਾਜਰੀ ਨੂੰ ਸਦਮਾ, ਵੱਡੇ ਭਰਾ ਦਾ ਦਿਹਾਂਤ
Ad Position 24