24-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-08-2026

ਸੁਣਨ ਤੇ ਬੋਲਣ ਤੋਂ ਅਸਮਰਥ ਨਾਬਾਲਗ ਲੜਕੀ ਨਾਲ ਜਬਰਦਸਤੀ ਦੀ ਕੋਸ਼ਿਸ਼-ਇਕ ਕਾਬੂ ਸਬਜ਼ੀ ਵੇਚਣ ਵਾਲੇ ਦੇ ਨਾਂਅ ’ਤੇ ਸਾਇਬਰ ਠੱਗਾਂ ਨੇ ਲਿਆ 5.78 ਲੱਖ ਦਾ ਲੋਨ

ਪਟਿਆਲਾ, 24 ਅਗਸਤ (ਮਨਦੀਪ ਸਿੰਘ ਖਰੌੜ)-ਆਨਲਾਈਨ ਠੱਗੀਆਂ ਦੀਆਂ ਵਾਰਦਾਤਾਂ ਦਿਨੋ ਦਿਨ ਵਧਦੀਆਂ ਜਾ ਰਹੀਆਂ ਹਨ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਸਿੱਧੇ ਤੌਰ ’ਤੇ ਵਿਅਕਤੀ ਦਾ ਲੋਨ ਜਲਦੀ ਨਹੀਂ ਹੁੰਦਾ ਪਰ ਆਨਲਾਈਨ ਚੋਰ ਕਿਹੜੇ ਕਾਗਜ਼ਾਂ ਨਾਲ ਛੇੜਛਾੜ ਕਰਦੇ ਹਨ ਕਿ ਉਹ ਵਿਅਕਤੀ ਨੂੰ ਬਿਨਾਂ ਪਤਾ ਲੱਗੇ ਲੋਨ ਕਰਵਾ ਕੇ ਰਕਮ ਆਪਣੇ ਖ਼ਾਤਿਆਂ ’ਚ ਪਵਾ ਲੈਂਦੇ ਹਨ।

Ad Position 21
No active advertisement
ਅਜੀਤ ਡੈਸਕ 25-08-2026
ਪਟਿਆਲਾ, 24 ਅਗਸਤ (ਮਨਦੀਪ ਸਿੰਘ ਖਰੌੜ)-ਆਨਲਾਈਨ ਠੱਗੀਆਂ ਦੀਆਂ ਵਾਰਦਾਤਾਂ ਦਿਨੋ ਦਿਨ ਵਧਦੀਆਂ ਜਾ ਰਹੀਆਂ ਹਨ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਸਿੱਧੇ ਤੌਰ ’ਤੇ ਵਿਅਕਤੀ ਦਾ ਲੋਨ ਜਲਦੀ ਨਹੀਂ ਹੁੰਦਾ ਪਰ ਆਨਲਾਈਨ ਚੋਰ ਕਿਹੜੇ ਕਾਗਜ਼ਾਂ ਨਾਲ ਛੇੜਛਾੜ ਕਰਦੇ ਹਨ ਕਿ ਉਹ ਵਿਅਕਤੀ ਨੂੰ ਬਿਨਾਂ ਪਤਾ ਲੱਗੇ ਲੋਨ ਕਰਵਾ ਕੇ ਰਕਮ ਆਪਣੇ ਖ਼ਾਤਿਆਂ ’ਚ ਪਵਾ ਲੈਂਦੇ ਹਨ। ਅਜਿਹਾ ਇਕ ਕੇਸ ਪਟਿਆਲਾ ਜ਼ਿਲ੍ਹੇ ’ਚ ਸਾਹਮਣੇ ਆਇਆ ਹੈ। ਰਾਜਪੁਰਾ ਦੇ ਗਗਨ ਚੌਕ ’ਚ ਪਿਛਲੇ 40 ਸਾਲਾ ਤੋਂ ਸਬਜ਼ੀ ਵੇਚਣ ਵਾਲੇ ਵਿਅਕਤੀ ਦੇ ਨਾਂਅ ’ਤੇ ਇਕ ਪ੍ਰਾਈਵੇਟ ਫਾਇਨੈਂਸਰ ਕੰਪਨੀ ਤੋਂ 5 ਲੱਖ 78 ਹਜ਼ਾਰ ਦਾ ਲੋਨ ਕਰਵਾ ਕੇ ਉਸ ਨਾਲ ਠੱਗੀ ਹੋਣ ਸੰਬੰਧੀ ਥਾਣਾ ਸਾਇਬਰ ਕ੍ਰਾਈਮ ਦੀ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਸ ਸੰਬੰਧੀ ਪੀੜਤ ਗੁਰਚਰਨ ਸਿੰਘ ਨੇ ‘ਅਜੀਤ’ ਨੂੰ ਦੱਸਿਆ ਕਿ ਉਹ ਪਿਛਲੇ 40 ਸਾਲਾ ਤੋਂ ਰਾਜਪੁਰਾ ਦੇ ਗਗਨ ਚੌਕ ਲਾਗੇ ਸਬਜ਼ੀ ਵੇਚਣ ਦਾ ਕੰਮ ਕਰ ਰਿਹਾ ਸੀ ਅਤੇ ਉਸ ਦੀ ਦੁਕਾਨ ’ਤੇ ਆਨਲਾਈਨ ਪੈਸੇ ਲੈਣ ਲਈ ਸਕੈਨਰ ਲਗਾਇਆ ਹੋਇਆ ਸੀ , ਜਿਸ ਤਹਿਤ ਰੋਜ਼ ਪੈਸਿਆਂ ਦਾ ਲੈਣ ਦੇਣ ਹੁੰਦਾ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਅਕਸਰ ਬੰਗਲੌਰੂ ਤੇ ਮਹਾਂਰਾਸ਼ਟਰ ਤੋਂ ਵਿਅਕਤੀਆਂ ਦੇ ਫੋਨ ਆਉਂਦੇ ਰਹਿੰਦੇ ਸੀ ਕਿ ਤੁਸੀਂ ਲੋਨ ਲੈਣ ਲਈ ਯੋਗ ਹੋ ਤੇ ਤੁਸੀਂ ਲੋਨ ਲੈ ਸਕਦੇ ਹੋ ਪਰ ਉਹ ਉਨ੍ਹ ਫੋਨਾਂ ਨੂੰ ਟਾਲਦਾ ਰਿਹਾ। ਹੈਰਾਨੀ ਦੀ ਗੱਲ ਤਾਂ ਇਹ ਰਹੀ ਕਿ ਇਕ ਦਿਨ ਉਸ ਨੂੰ ਪ੍ਰਾਈਵੇਟ ਬੈਂਕ ਦਾ ਫੋਨ ਆਇਆ ਕਿ ਤੁਸੀਂ ਲੋਨ ਲਿਆ ਹੋਇਆ ਹੈ ਤੇ ਤੁਸੀਂ ਉਸ ਦੀ ਕਿਸ਼ਤ ਨਹੀਂ ਭਰ ਰਹੇ। ਉਸ ਨੇ ਬੈਂਕ ਵਾਲਿਆਂ ਨੂੰ ਕਿਹਾ ਕਿ ਉਸ ਨੇ ਕੋਈ ਲੋਨ ਨਹੀਂ ਲਿਆ। ਜਦੋਂ ਉਸ ਨੇ ਬੈਂਕ ਸਟੇਟਮੈਂਟ ਕਢਵਾਈ ਤਾਂ ਉਸ ਨੂੰ ਪਤਾ ਲੱਗਾ ਕਿ ਉਸ ਦੇ ਖ਼ਾਤੇ ’ਚ 5 ਲੱਖ 78 ਹਜ਼ਾਰ ਰੁਪਏ ਦੀ ਰਕਮ ਆਈ ਸੀ ਤੇ ਕੁਝ ਮਿੰਟਾਂ ਬਾਅਦ ਹੋਰ ਖ਼ਾਤੇ ’ਚ ਚਲੀ ਗਈ। ਉਸ ਨੇ ਇਸ ਮਾਮਲੇ ਦੀ ਸ਼ਿਕਾਇਤ ਪਟਿਆਲਾ ਦੇ ਥਾਣਾ ਸਾਇਬਰ ਕ੍ਰਾਈਮ ’ਚ ਦਰਜ ਕਰਵਾਈ। ਦੂਜੇ ਪਾਸੇ ਇਸ ਪੁਲਿਸ ਨੇ ਇਸ ਮਾਮਲੇ ਦੀ ਪੜਤਾਲ ਕੀਤੀ ਤਾਂ ਸਾਹਮਣੇ ਆਇਆ ਕਿ ਮੁਲਜ਼ਮਾਂ ਨੇ ਸ਼ਿਕਾਇਤਕਰਤਾ ਦੇ ਪੈਨ ਕਾਰਡ ’ਤੇ ਫਰਜ਼ੀ ਲੋਨ ਕਰਵਾ ਕੇ ਉਸ ਦੇ ਬੈਂਕ ਖ਼ਾਤੇ ਨਾਲ ਛੇੜਛਾੜ ਕਰ ਕੇ 5 ਲੱਖ 78 ਹਜ਼ਾਰ ਦੀ ਠੱਗੀ ਮਾਰੀ। ਪੁਲਿਸ ਨੇ ਇਸ ਮਾਮਲੇ ’ਚ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Ad Position 22
No active advertisement
ਪਿਛਲੀ ਖ਼ਬਰ 2027 ’ਚ ਹਰ ਵਰਗ ਦੇ ਲੋਕ ਕਾਂਗਰਸ ਦੀ ਸਰਕਾਰ ਬਣਾਉਣ ਲਈ ਉਤਾਵਲੇ-ਗੌਰਵ ਸੰਧੂ ਅਗਲੀ ਖ਼ਬਰ ਪਾਵਰਕਾਮ ਆਊਟ-ਸੋਰਸਿੰਗ ਠੇਕਾ ਕਾਮਿਆਂ ਨੂੰ ਸਿੱਧਾ ਵਿਭਾਗ ’ਚ ਸ਼ਾਮਿਲ ਕਰਵਾਉਣ ਦੀ ਮੰਗ ਨੂੰ ਲੈ ਕੇ ਲਗਾਤਾਰ 30 ਦਿਨ ਤੋਂ ਧ...
Ad Position 24