ਸੰਤ ਨਿਰੰਕਾਰੀ ਮਿਸ਼ਨ ਦੇ ਵਨਨੈਸ ਵਨ ਪ੍ਰੋਗਰਾਮ ਤਹਿਤ ਚਲਾਈ ਸਫਾਈ ਮੁਹਿੰਮ ਤੇ ਲਗਾਏ ਬੂਟੇ
ਰਾਜਪੁਰਾ, 24 ਅਗਸਤ (ਜੀ. ਪੀ.
ਰਾਜਪੁਰਾ, 24 ਅਗਸਤ (ਜੀ. ਪੀ. ਸਿੰਘ)-ਸੰਤ ਨਿਰੰਕਾਰੀ ਮਿਸ਼ਨ ਦੇ ਮੁਖੀ ਮਾਤਾ ਸੁਦੀਕਸ਼ਾ ਜੀ ਦੇ ਆਸ਼ੀਰਵਾਦ ਨਾਲ ਜਿਥੇ ਪੂਰੇ ਦੇਸ਼ ਵਿਚ ਮਿਸ਼ਨ ਵਲੋਂ ਵਨਨੈਸ ਵਨ ਪ੍ਰੋਗਰਾਮ ਦੇ ਤਹਿਤ ਬੂਟੇ ਲਗਾਉਣ ਤੇ ਸਫਾਈ ਮੁਹਿੰਮ ਚਲਾਈ ਗਈ ਉਥੇ ਹੀ ਮਿਸ਼ਨ ਦੀ ਰਾਜਪੁਰਾ ਸ਼ਾਖਾ ਵਲੋਂ ਬੂਟੇ ਲਗਾਏ ਗਏ ਅਤੇ ਸਫਾਈ ਮੁਹਿੰਮ ਚਲਾਈ ਗਈ । ਇਸ ਮੌਕੇ ਵਿਸ਼ੇਸ਼ ਤੌਰ ’ਤੇ ਸਥਾਨਕ ਨਗਰ ਕੌਂਸਲ ਦੇ ਪ੍ਰਧਾਨ ਰਿਤੇਸ਼ ਬੰਸਲ ਪਹੰਚੇ ਅਤੇ ਉਨ੍ਹਾਂ ਨੇ ਵੀ ਮਿਸ਼ਨ ਵਲੋਂ ਕੀਤੇ ਜਾ ਰਹੇ ਸਮਾਜ ਭਲਾਈ ਦੇ ਕੰਮ ਅਤੇ ਵਾਤਾਵਰਨ ਨੂੰ ਸੁੰਦਰ ਬਣਾਉਣ ਲਈ ਨਿਰੰਕਾਰੀ ਮਿਸ਼ਨ ਦੀ ਸ਼ਲਾਘਾ ਕੀਤੀ। ਇਸ ਦੌਰਾਨ ਨਿਰੰਕਾਰੀ ਮਿਸ਼ਨ ਦੇ ਸਕੱਤਰ ਜੋਗਿੰਦਰ ਸੁਖੀਜਾ ਤੇ ਵਿਨੈ ਕੁਮਾਰ ਨੇ ਦੱਸਿਆ ਕਿ ਇਹ ਬੂਟੇ ਲਗਾਉਣ ਅਤੇ ਸਫਾਈ ਮੁਹਿੰਮ ਅਗਸਤ 2021 ਵਿਚ ਸ਼ੁਰੂ ਹੋਈ ਸੀ। ਜਿਹੜੀ ਅੱਜ ਦੇਸ਼ ਭਰ ਵਿਚ ਜਨਅੰਦੋਲਣ ਦਾ ਰੂਪ ਧਾਰਨ ਕਰ ਚੁੱਕੀ ਹੈ। ਇਸ ਦਾ ਮਨੋਰਥ ਸਿਰਫ਼ ਰੁੱਖ ਲਗਾਉਣਾ ਹੀ ਨਹੀਂ, ਸਗੋਂ ਕੁਦਰਤ ਨਾਲ ਰੂਹਾਨੀ ਸਾਂਝ ਨੂੰ ਮੁੜ ਸੁਰਜੀਤ ਕਰਨਾ, ਵਾਤਾਵਰਨ ਦੀ ਸੰਭਾਲ ਨੂੰ ਜੀਵਨ ਮੁੱਲ ਵਜੋਂ ਸਥਾਪਿਤ ਕਰਨਾ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਇਕ ਹਰੀ-ਭਰੀ, ਸਵੱਛ ਤੇ ਸੰਤੁਲਿਤ ਧਰਤੀ ਦਾ ਨਿਰਮਾਣ ਕਰਨਾ ਹੈ। ਸਮੇਂ ਦੇ ਨਾਲ ਇਹ ਮੁਹਿੰਮ ਲਗਾਤਾਰ ਫੈਲਦਿਆਂ ਦੇਸ਼ ਭਰ ਵਿਚ ਲੱਖਾਂ ਲੋਕਾਂ ਨੂੰ ਕੁਦਰਤ ਪ੍ਰਤੀ ਸੰਵੇਦਨਸ਼ੀਲ ਬਣਨ ਦੀ ਪ੍ਰੇਰਨਾ ਦੇ ਰਹੀ ਹੈ।