28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-08-2026

ਵਿਧਾਨ ਸਭਾ ਹਲਕਾ ਨਾਭਾ ਵਿਖੇ ਐਸ.ਆਈ.ਆਰ. 2026 ਦਾ ਕੰਮ ਸੁਚੱਜੇ, ਪਾਰਦਰਸ਼ੀ ਤੇ ਯੋਜਨਾਬੱਧ ਢੰਗ ਨਾਲ ਚੱਲ ਰਿਹਾ ਹੈ - ਐਸ.ਡੀ.ਐਮ.

ਨਾਭਾ, 27 ਅਗਸਤ (ਵਰਿੰਦਰ ਵਰਮਾ)-ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਐਸ. ਡੀ.

Ad Position 21
No active advertisement
ਅਜੀਤ ਡੈਸਕ 28-08-2026
ਨਾਭਾ, 27 ਅਗਸਤ (ਵਰਿੰਦਰ ਵਰਮਾ)-ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਐਸ.ਡੀ.ਐਮ -ਕਮ-ਚੋਣਕਾਰ ਰਜਿਸਟ੍ਰੇਸ਼ਨ ਅਫਸਰ ਅਰਵਿੰਦਰ ਪਾਲ ਸਿੰਘ ਸੋਮਲ ਦੀ ਅਗਵਾਈ ਹੇਠ ਵਿਧਾਨ ਸਭਾ ਹਲਕਾ-109 ਨਾਭਾ ਵਿਖੇ ਵਿਸ਼ੇਸ਼ ਗਹਿਰੀ ਸੁਧਾਈ (ਐਸ.ਆਈ.ਆਰ.)-2026 ਦਾ ਕੰਮ ਬੜੇ ਹੀ ਸੁਚੱਜੇ, ਪਾਰਦਰਸ਼ੀ ਅਤੇ ਯੋਜਨਾਬੱਧ ਢੰਗ ਨਾਲ ਚੱਲ ਰਿਹਾ ਹੈ। ਇਸ ਦੀ ਜਾਣਕਾਰੀ ਦਿੰਦਿਆਂ ਐਸ.ਡੀ.ਐਮ. ਅਰਵਿੰਦਰ ਪਾਲ ਸਿੰਘ ਸੋਮਲ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ ਨਾਭਾ ਵਿਖੇ ਵਿਸ਼ੇਸ਼ ਗਹਿਰੀ ਸੁਧਾਈ ਦਾ ਕੰਮ ਸ਼ੁਰੂ ਹੋਣ ਸਮੇਂ ਕੁੱਲ 226 ਪੋਲਿੰਗ ਸਟੇਸ਼ਨ ਸਨ। ਇਸ ਮੁਹਿੰਮ ਤਹਿਤ ਮਿਤੀ 25 ਜੂਨ 2026 ਤੋਂ 3 ਅਗਸਤ 2026 ਤੱਕ ਬੂਥ ਲੈਵਲ ਅਫ਼ਸਰਾਂ ਵਲੋਂ ਘਰ-ਘਰ ਜਾ ਕੇ ਵੋਟਰਾਂ ਦੇ ਇਨੂਮੀਰੇਸ਼ਨ ਫਾਰਮ ਭਰਵਾਏ ਗਏ ਅਤੇ ਮੁਕੰਮਲ ਕੀਤੇ ਫਾਰਮ ਵਾਪਸ ਪ੍ਰਾਪਤ ਕੀਤੇ ਗਏ। ਪ੍ਰਾਪਤ ਇਨੂਮੀਰੇਸ਼ਨ ਫਾਰਮਾਂ ਨੂੰ ਡਿਜੀਟਾਈਜ਼ ਕਰਨ ਉਪਰੰਤ ਸ਼ਿਫਟਡ, ਮ੍ਰਿਤਕ ਗੈਰ-ਹਾਜ਼ਰ ਅਤੇ ਡੁਪਲੀਕੇਟ ਵੋਟਾਂ ਆਦਿ ਨਾਲ ਸੰਬੰਧਿਤ ਮਾਮਲਿਆਂ ਦੀ ਜਾਂਚ ਅਤੇ ਕਾਰਵਾਈ ਕੀਤੀ ਗਈ। ਉਨ੍ਹਾਂ ਕਿਹਾ ਕਿ ਇਸ ਉਪਰੰਤ 13 ਅਗਸਤ 2026 ਨੂੰ ਜਾਰੀ ਕੀਤੇ ਗਏ ਡਰਾਫਟ ਵੋਟਰ ਰੋਲ ਵਿੱਚ ਕੁੱਲ 1,72,989 ਵੋਟਰ ਦਰਜ ਕੀਤੇ ਗਏ ਹਨ। ਡਰਾਫਟ ਰੋਲ ਅਨੁਸਾਰ ਕੁੱਝ ਵੋਟਰ ਅਨਮੈਪਡ ਕੈਟਾਗਰੀ ਅਤੇ ਕੁੱਝ ਵੋਟਰ ਲੌਜੀਕਲ ਡਿਸਕ੍ਰੈਪੈਂਸੀ ਨਾਲ ਸੰਬੰਧਿਤ ਪਾਏ ਗਏ ਹਨ। ਇਸ ਤਰ੍ਹਾਂ ਇਹਨਾਂ ਵੋਟਰਾਂ ਨੂੰ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਨੋਟਿਸ ਜਾਰੀ ਕੀਤੇ ਗਏ ਹਨ ਤਾਂ ਜੋ ਉਨ੍ਹਾਂ ਦੇ ਮਾਮਲਿਆਂ ਦੀ ਸੁਣਵਾਈ ਕਰਕੇ ਨਿਯਮਾਂ ਅਨੁਸਾਰ ਯੋਗ ਕਾਰਵਾਈ ਕੀਤੀ ਜਾ ਸਕੇ। ਇਨ੍ਹਾਂ ਨੋਟਿਸਾਂ ਦੀ ਸੁਣਵਾਈ ਅਤੇ ਨਿਪਟਾਰੇ ਲਈ ਐਸ.ਡੀ.ਐਮ.-ਕਮ-ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ, ਨਾਭਾ ਤੋਂ ਇਲਾਵਾ ਕੁੱਲ 9 ਸਹਾਇਕ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ ਨਿਯੁਕਤ ਕੀਤੇ ਗਏ ਹਨ। ਇਨ੍ਹਾਂ ਵਿਚ ਨਾਇਬ ਤਹਿਸੀਲਦਾਰ ਨਾਭਾ, ਨਾਇਬ ਤਹਿਸੀਲਦਾਰ ਭਾਦਸੋਂ, ਕਾਰਜਕਾਰੀ ਇੰਜੀਨੀਅਰ, ਪੀ.ਡਬਲਿਊ.ਡੀ. ਨਾਭਾ, ਕਾਰਜਸਾਧਕ ਅਫਸਰ ਨਗਰ ਕੌਂਸਲ ਨਾਭਾ, ਆਡਿਟ ਇੰਸਪੈਕਟਰ, ਐਸ.ਡੀ.ਓ., ਪੀ.ਡਬਲਿਊ.ਡੀ. ਨਾਭਾ, ਏ.ਡੀ.ਓ. ਨਾਭਾ, ਐਸ.ਡੀ.ਓ., ਸਿੰਚਾਈ ਵਿਭਾਗ ਨਾਭਾ ਅਤੇ ਏ.ਡੀ.ਓ. ਨਾਭਾ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਵੋਟਰਾਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਸੁਣਵਾਈ ਲਈ ਸ਼ਹਿਰੀ ਵੋਟਰਾਂ ਦੇ ਮਾਮਲੇ ਸ਼ਹਿਰਾਂ ਵਿਚ ਅਤੇ ਪੇਂਡੂ ਖੇਤਰਾਂ ਨਾਲ ਸੰਬੰਧਿਤ ਵੋਟਰਾਂ ਦੇ ਮਾਮਲੇ ਸੰਬੰਧਿਤ ਪਿੰਡਾਂ ਵਿਚ ਹੀ ਸੁਣੇ ਜਾਣ ਦਾ ਪ੍ਰਬੰਧ ਕੀਤਾ ਗਿਆ ਹੈ, ਤਾਂ ਜੋ ਵੋਟਰਾਂ ਨੂੰ ਕਿਸੇ ਕਿਸਮ ਦੀ ਅਸੁਵਿਧਾ ਦਾ ਸਾਹਮਣਾ ਨਾ ਕਰਨਾ ਪਵੇ। ਇਸ ਤੋਂ ਇਲਾਵਾ, 1200 ਤੋਂ ਵੱਧ ਵੋਟਰਾਂ ਵਾਲੇ ਪੋਲਿੰਗ ਸਟੇਸ਼ਨਾਂ ਦੀ ਰੈਸ਼ਨੇਲਾਈਜ਼ੇਸ਼ਨ ਕਰਦਿਆਂ ਹਲਕਾ ਨਾਭਾ ਵਿਖੇ ਕੁੱਲ 9 ਨਵੇਂ ਪੋਲਿੰਗ ਸਟੇਸ਼ਨ ਸਥਾਪਿਤ ਕੀਤੇ ਗਏ ਹਨ। ਇਸ ਨਾਲ ਵਿਧਾਨ ਸਭਾ ਹਲਕਾ-109 ਨਾਭਾ ਵਿਚ ਪੋਲਿੰਗ ਸਟੇਸ਼ਨਾਂ ਦੀ ਕੁੱਲ ਗਿਣਤੀ 226 ਤੋਂ ਵੱਧ ਕੇ 235 ਹੋ ਗਈ ਹੈ। ਵੋਟਰਾਂ ਵੱਲੋਂ ਡਰਾਫਟ ਵੋਟਰ ਸੂਚੀ ਸੰਬੰਧੀ ਦਾਅਵੇ ਅਤੇ ਇਤਰਾਜ਼ 13 ਅਗਸਤ 2026 ਤੋਂ 12 ਸਤੰਬਰ 2026 ਤੱਕ ਪ੍ਰਾਪਤ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਪ੍ਰਾਪਤ ਦਾਅਵਿਆਂ, ਇਤਰਾਜ਼ਾਂ ਅਤੇ ਜਾਰੀ ਕੀਤੇ ਨੋਟਿਸਾਂ ਸੰਬੰਧੀ ਸੁਣਵਾਈ ਅਤੇ ਨਿਪਟਾਰੇ ਦੀ ਪ੍ਰਕਿਰਿਆ 13 ਅਗਸਤ 2026 ਤੋਂ 8 ਅਕਤੂਬਰ 2026 ਤੱਕ ਜਾਰੀ ਰਹੇਗੀ। ਇਸ ਉਪਰੰਤ ਵੋਟਰ ਸੂਚੀ ਦੀ ਅੰਤਿਮ ਪ੍ਰਕਾਸ਼ਨਾ 12 ਅਕਤੂਬਰ 2026 ਨੂੰ ਕੀਤੀ ਜਾਵੇਗੀ। ਇਸ ਮੌਕੇ ਐਸ.ਡੀ.ਐਮ.-ਕਮ-ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ, ਨਾਭਾ ਅਰਵਿੰਦਰ ਪਾਲ ਸਿੰਘ ਸੋਮਲ ਨੇ ਹਲਕਾ ਨਾਭਾ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਜਿਨ੍ਹਾਂ ਨੌਜਵਾਨਾਂ ਦੀ ਉਮਰ 18 ਸਾਲ ਜਾਂ ਇਸ ਤੋਂ ਵੱਧ ਹੋ ਚੁੱਕੀ ਹੈ ਅਤੇ ਜਿਹੜੇ 01 ਅਕਤੂਬਰ 2026 ਨੂੰ 18 ਸਾਲ ਦੀ ਉਮਰ ਪੂਰੀ ਕਰ ਲੈਣਗੇ, ਉਹ ਆਪਣੀ ਨਵੀਂ ਵੋਟ ਬਣਵਾਉਣ ਲਈ ਅਰਜ਼ੀ ਜਰੂਰ ਦੇਣ। ਦੱਸਣ ਯੋਗ ਹੈ ਕਿ ਐਸ.ਡੀ.ਐਮ. ਦੀ ਅਗਵਾਈ ਹੇਠ ਚੋਣ ਵਿਭਾਗ ਵਲੋਂ ਇਹ ਸਮੁੱਚੀ ਪ੍ਰਕਿਰਿਆ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਨਿਰਪੱਖਤਾ, ਪਾਰਦਰਸ਼ਤਾ ਅਤੇ ਵੋਟਰਾਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਨੇਪਰੇ ਚਾੜ੍ਹੀ ਜਾ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਆਤਮ ਹੱਤਿਆ ਲਈ ਮਜਬੂਰ ਕਰਨ ਦੇ ਦੋਸ਼ ’ਚ ਪਰਚਾ ਦਰਜ ਅਗਲੀ ਖ਼ਬਰ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਖ਼ਿਲਾਫ਼ ਬਿਆਨ ਦੇਣ ਵਾਲੇ ਸੁਖਬੀਰ ਸਿੰਘ ਬਾਦਲ ਪਹਿਲਾਂ ਆਪਣੀ ਪੀੜ੍ਹੀ ਥੱਲੇ ਸੋਟਾ ਫੇਰਨ-...
Ad Position 24