ਜੱਟਾਂ ਪੱਤੀ ਸਮਾਣਾ ਦੇ ਘਰ ’ਚ ਚੋਰੀ
ਸਮਾਣਾ, 27 ਅਗਸਤ (ਸਾਹਿਬ ਸਿੰਘ)-ਰੋਹਿਤ ਜਿੰਦਲ ਪੁੱਤਰ ਭਾਰਤ ਭੂਸ਼ਣ ਵਾਸੀ ਜੱਟਾਂ ਪੱਤੀ ਸਮਾਣਾ ਨੇ ਨਾ-ਮਾਲੂਮ ਵਿਅਕਤੀ/ਵਿਅਕਤੀਆਂ ਵਿਰੁੱਧ ਸ਼ਿਕਾਇਤ ਦਰਜ ਕਰਵਾਉਦਿਆਂ ਥਾਣਾ ਸ਼ਹਿਰੀ ਸਮਾਣਾ ਦੀ ਪੁਲਿਸ ਨੂੰ ਦੱਸਿਆ ਕਿ ਬੀਤੇ ਦਿਨੀਂ ਨਾ-ਮਾਲੂਮ ਵਿਅਕਤੀ-ਵਿਅਕਤੀਆਂ ਵਲੋਂ ਮੁਦਈ ਦੇ ਘਰ ਦਾ ਜਿੰਦਰਾ ਤੋੜ ਕੇ ਘਰ ਦੇ ਅੰਦਰੋਂ ਲੋਕਰ ਵਿਚੋਂ 2 ਅੰਗੂਠੀਆਂ ਸੋਨੇ ਦੀਆਂ ਚੋਰੀ ਕਰਕੇ ਲੈ ਗਏ ਹਨ। ਪੁਲਿਸ ਨੇ ਅਣਪਛਾਤੇ ਵਿਅਕਤੀ ਜਾਂ ਵਿਅਕਤੀਆਂ ਵਿਰੁੱਧ ਮੁਕੱਦਮਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਅਜੀਤ ਡੈਸਕ
28-08-2026