28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2026

ਆਊਟਰ ਕਾਲੋਨੀਆਂ ਦੇ ਵਸਨੀਕਾਂ ਨੇ ਸਮੱਸਿਆਵਾਂ ਨੂੰ ਲੈ ਕੇ ਮੈਂਬਰ ਪਾਰਲੀਮੈਂਟ ਡਾ. ਧਰਮਵੀਰ ਗਾਂਧੀ ਨੂੰ ਦਿੱਤਾ ਮੰਗ ਪੱਤਰ

ਨਾਭਾ, 28 ਅਗਸਤ (ਵਰਿੰਦਰ ਵਰਮਾ)-ਹਲਕਾ ਵਿਧਾਨ ਸਭਾ ਨਾਭਾ ਦੇ ਨਾਲ ਆਊਟਰ ਕਾਲੋਨੀਆਂ ਸੰਤ ਨਗਰ, ਨਰਾਤਾ ਕਾਲੋਨੀ, ਏ. ਵਨ ਕਾਲੋਨੀ, ਅਸ਼ੋਕ ਵਿਹਾਰ ਕਾਲੋਨੀ ਦੇ ਵਸਨੀਕ ਪਿਛਲੇ 30/35 ਸਾਲਾਂ ਤੋਂ ਨਰਕ ਭਰੀ ਜ਼ਿੰਦਗੀ ਬਤੀਤ ਕਰ ਰਹੇ ਹਨ।

Ad Position 21
No active advertisement
ਆਊਟਰ ਕਾਲੋਨੀ ਦੇ ਵਸਨੀਕ ਆਪਣੀਆਂ ਮੰਗਾਂ ਨੂੰ ਲੈ ਕੇ ਪਾਰਲੀਮੈਂਟ ਮੈਂਬਰ ਡਾ. ਧਰਮਵੀਰ ਗਾਂਧੀ ਨੂੰ ਮੰਗ-ਪੱਤਰ ਦਿੰਦੇ ਹੋਏ। ਤਸਵੀਰ : ਵਰਿੰਦਰ ਵਰਮਾ 29-08-2026
ਨਾਭਾ, 28 ਅਗਸਤ (ਵਰਿੰਦਰ ਵਰਮਾ)-ਹਲਕਾ ਵਿਧਾਨ ਸਭਾ ਨਾਭਾ ਦੇ ਨਾਲ ਆਊਟਰ ਕਾਲੋਨੀਆਂ ਸੰਤ ਨਗਰ, ਨਰਾਤਾ ਕਾਲੋਨੀ, ਏ. ਵਨ ਕਾਲੋਨੀ, ਅਸ਼ੋਕ ਵਿਹਾਰ ਕਾਲੋਨੀ ਦੇ ਵਸਨੀਕ ਪਿਛਲੇ 30/35 ਸਾਲਾਂ ਤੋਂ ਨਰਕ ਭਰੀ ਜ਼ਿੰਦਗੀ ਬਤੀਤ ਕਰ ਰਹੇ ਹਨ। ਇਸ ਮੌਕੇ ਕਾਲੋਨੀ ਵਾਸੀਆਂ ਵਲੋਂ ਉਸ ਸਮੇਂ ਦੀਆਂ ਸਰਕਾਰਾਂ ਨੂੰ ਕਈ ਬੇਨਤੀਆਂ ਕੀਤੀਆਂ ਗਈਆਂ ਸਨ ਪਰ ਵੋਟਾਂ ਵੇਲੇ ਸਰਕਾਰ ਆਪਣੇ ਹਿੱਤਾਂ ਦੀ ਪੂਰਤੀ ਕਰਕੇ ਵੋਟਾਂ ਹਥਿਆ ਲੈਂਦੀ ਹੈ ਪਰ ਸਰਕਾਰਾਂ ਵਲੋਂ ਵਾਅਦੇ ਤਾਂ ਬਹੁਤ ਕੀਤੇ ਜਾਂਦੇ ਹਨ ਪਰ ਸਥਿਤੀ ਵੱਲ ਕੋਈ ਧਿਆਨ ਨਹੀਂ ਦਿੰਦਾ ਜਾਂਦਾ ਹੈ। ਜਿਸ ਨੂੰ ਲੈ ਕੇ ਕਾਲੋਨੀ ਵਾਸੀਆਂ ਰਾਧੇ ਸ਼ਾਮ, ਮੁਹੰਮਦ ਸਲੀਮ, ਬਲਕਾਰ ਸਿੰਘ, ਮੁਫਤੀ ਮੁਹੰਮਦ, ਨਿਰਮਲ ਸਿੰਘ, ਸੁਖਚੈਨ ਸਿੰਘ, ਮੋਹਿਤ ਸ਼ਰਮਾ, ਕਾਕਾ, ਰੋਹਿਤ ਕੁਮਾਰ, ਬਾਲਾ, ਸ਼ੇਰ ਸਿੰਘ, ਵਿੱਕੀ ਕੁਮਾਰ ਆਦਿ ਨੇ ਆ ਰਹੀਆਂ ਸਮੱਸਿਆਵਾਂ ਨੂੰ ਲੈ ਕੇ ਜ਼ਿਲ੍ਹਾ ਪਟਿਆਲਾ ਦੇ ਮੈਂਬਰ ਪਾਰਲੀਮੈਂਟ ਡਾ. ਧਰਮਵੀਰ ਗਾਂਧੀ ਨੂੰ ਮੰਗ ਪੱਤਰ ਦਿੱਤਾ। ਇਸ ਮੌਕੇ ਕਾਲੋਨੀ ਵਾਸੀਆਂ ਨੇ ਡਾ. ਧਰਮਵੀਰ ਗਾਂਧੀ ਨੂੰ ਸਮੱਸਿਆਵਾਂ ਬਾਰੇ ਜਾਣੂ ਕਰਵਾਉਂਦੇ ਕਿਹਾ ਕਿ ਆਊਟਰ (ਬਾਹਰੀ) ਕਾਲੋਨੀਆਂ ਤੇ ਨਾਜਾਇਜ਼/ਗੈਰ-ਮਨਜ਼ੂਰਸ਼ੁਦਾ ਇਲਾਕਿਆਂ ਵਿਚ ਰਹਿਣ ਵਾਲੇ ਲੋਕ ਸੀਵਰੇਜ ਪ੍ਰਣਾਲੀ, ਟੁੱਟੀਆਂ ਸੜਕਾਂ, ਪੀਣ ਵਾਲੇ ਸਾਫ਼ ਪਾਣੀ, ਲਾਈਟਾਂ ਦਾ ਕੋਈ ਪ੍ਰਬੰਧ ਨਹੀਂ ਅਤੇ ਐਨ. ਓ. ਸੀ. ਨਾ ਮਿਲਣ ਵਰਗੀਆਂ ਗੰਭੀਰ ਸਮੱਸਿਆਵਾਂ ਨਾਲ ਜੂਝ ਰਹੇ ਹਨ। ਇਨ੍ਹਾਂ ਬਾਹਰੀ ਕਾਲੋਨੀਆਂ ਦੀ ਹਾਲਤ ਕਾਫੀ ਖ਼ਰਾਬ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਬਾਹਰੀ ਕਾਲੋਨੀਆਂ ਦੀ ਹਾਲਤ ਕਾਫੀ ਖ਼ਰਾਬ ਹੈ, ਜਿਸ ਕਾਰਨ ਨਿਵਾਸੀਆਂ ਨੂੰ ਰੋਜ਼ਾਨਾ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕਾਲੋਨੀ ਵਾਸੀਆਂ ਨੇ ਮੰਗ ਕੀਤੀ ਹੈ ਕਿ ਸਾਡੀਆਂ ਕਾਲੋਨੀਆਂ ਨੂੰ ਪੰਚਾਇਤੀ ਜਾਂ ਨਗਰ ਕੌਂਸਲ ਦੀ ਹੱਦ ਅੰਦਰ ਸ਼ਾਮਿਲ ਕੀਤਾ ਜਾਵੇ ਅਤੇ ਸਾਨੂੰ ਵੀ ਸਾਰੀਆਂ ਸਹੂਲਤਾਂ ਦਿੱਤੀਆਂ ਜਾਣ। ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਨੇ ਸਾਡੀਆਂ ਕਾਲੋਨੀਆਂ ਦੀਆਂ ਸਮੱਸਿਆਵਾਂ ਵੱਲ ਕੋਈ ਧਿਆਨ ਨਾ ਦਿੱਤਾ ਤਾਂ ਸਰਕਾਰ ਦਾ ਮੁਕੰਮਲ ਬਾਈਕਾਟ ਕੀਤਾ ਜਾਵੇਗਾ ਅਤੇ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਕੋਈ ਵੀ ਇਕ ਧਿਰ ਨਹੀਂ ਬਲਕਿ ਸਾਰੀਆਂ ਪਾਰਟੀਆਂ ਦਾ ਬਾਈਕਾਟ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਾਲੋਨੀ ਦੀਆਂ 9000 ਦੇ ਕਰੀਬ ਵੋਟਾਂ ਹਨ। ਮੰਗ ਪੱਤਰ ਲੈਣ ਉਪਰੰਤ ਮੈਂਬਰ ਪਾਰਲੀਮੈਂਟ ਡਾ. ਧਰਮਵੀਰ ਗਾਂਧੀ ਨੇ ਆਊਟਰ ਕਾਲੋਨੀ ਵਾਸੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਬਹੁਤ ਜਲਦੀ ਹੀ ਆਪਣੇ ਅਖਤਿਆਰੀ ਫੰਡ ’ਚੋਂ ਕਾਲੋਨੀ ਦੇ ਵਿਕਾਸ ਕਾਰਜ ਕਰਵਾਏ ਜਾਣਗੇ ਅਤੇ ਬਹੁਤ ਜਲਦੀ ਹੀ ਡੀ. ਸੀ. ਪਟਿਆਲਾ ਨਾਲ ਮੀਟਿੰਗ ਕਰਕੇ ਕਾਲੋਨੀ ਵਾਸੀਆਂ ਦੀਆਂ ਸਮੱਸਿਆਵਾਂ ਦਾ ਹੱਲ ਕੱਢਿਆ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਗੁਰੂ ਰਵਿਦਾਸ ਜੀ ਦੀ 650 ਸਾਲਾ ਜਨਮ ਦਿਹਾੜੇ ਨੂੰ ਸਮਰਪਿਤ ਸਮਾਗਮਾਂ ਸੰਬੰਧੀ ਸ੍ਰੀ ਅਖੰਡ ਪਾਠ ਆਰੰਭ ਅਗਲੀ ਖ਼ਬਰ ਹਲਕਾ ਸਨੌਰ ਦੇ ਪਿੰਡ ਨੈਣ ਕਲਾਂ ਵਿਖੇ ਗਲੀ ’ਚੋਂ ਲੰਘਣ ਤੇ ਵੀਡੀਓ ਬਣਾਉਣ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਖ਼ੂਨੀ ਝੜਪ, ਕਰਾ...
Ad Position 24