01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2026

ਸੀ. ਪੀ. ਐਮ. ਵਲੋਂ ਮਹਿੰਗਾਈ ਖ਼ਿਲਾਫ਼ ਰੋਸ ਮਾਰਚ, ਤਹਿਸੀਲਦਾਰ ਨੂੰ ਦਿੱਤਾ ਮੰਗ-ਪੱਤਰ

ਬਨੂੜ, 31 ਅਗਸਤ (ਭੁਪਿੰਦਰ ਸਿੰਘ)-ਹਿੰਦ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਦੇ ਸੱਦੇ ’ਤੇ ਅੱਜ ਅਸ਼ਮਾਨ ਛੂਹ ਰਹੀ ਮਹਿੰਗਾਈ ਤੋਂ ਅੱਕੇ ਲੋਕਾਂ ਨੇ ਸ਼ਹਿਰ ਵਿਚ ਰੋਸ ਮਾਰਚ ਕੀਤਾ। ਉਹ ਮੋਦੀ ਸਰਕਾਰ ਖ਼ਿਲਾਫ਼ ਨਾਅਰੇ ਮਾਰਦੇ ਹੋਏ ਮਹਿੰਗਾਈ ਨੂੰ ਨੱਥ ਪਾਉਣ ਦੀ ਮੰਗ ਕਰ ਰਹੇ ਸਨ।

Ad Position 21
No active advertisement
ਅਜੀਤ ਡੈਸਕ 01-09-2026
ਬਨੂੜ, 31 ਅਗਸਤ (ਭੁਪਿੰਦਰ ਸਿੰਘ)-ਹਿੰਦ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਦੇ ਸੱਦੇ ’ਤੇ ਅੱਜ ਅਸ਼ਮਾਨ ਛੂਹ ਰਹੀ ਮਹਿੰਗਾਈ ਤੋਂ ਅੱਕੇ ਲੋਕਾਂ ਨੇ ਸ਼ਹਿਰ ਵਿਚ ਰੋਸ ਮਾਰਚ ਕੀਤਾ। ਉਹ ਮੋਦੀ ਸਰਕਾਰ ਖ਼ਿਲਾਫ਼ ਨਾਅਰੇ ਮਾਰਦੇ ਹੋਏ ਮਹਿੰਗਾਈ ਨੂੰ ਨੱਥ ਪਾਉਣ ਦੀ ਮੰਗ ਕਰ ਰਹੇ ਸਨ। ਉਨ੍ਹਾਂ ਪ੍ਰਧਾਨ ਮੰਤਰੀ ਤੇ ਮੁੱਖ ਮੰਤਰੀ ਪੰਜਾਬ ਦੇ ਨਾਂਅ ਦਾ ਤਹਿਸੀਲਦਾਰ ਨੂੰ ਮੰਗ-ਪੱਤਰ ਦਿੱਤਾ। ਸੀ. ਪੀ. ਐਮ. ਦੇ ਸੂਬਾ ਸਕੱਤਰ ਗੁਰਦਰਸ਼ਨ ਸਿੰਘ ਖਾਸਪੁਰ ਤੇ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਸਤਪਾਲ ਸਿੰਘ ਰਾਜੋਮਾਜਰਾ ਦੀ ਅਗਵਾਈ ਇਲਾਕਾ ਨਿਵਾਸੀ ਬਨੂੜ ਦੇ ਗੁੱਗਾ ਮਾੜੀ ਗਰਾਊਂਡ ਵਿਚ ਇਕੱਠੇ ਹੋਏ, ਜੋ ਸ਼ਹਿਰ ’ਚ ਰੋਸ ਮਾਰਚ ਕਰਦੇ ਹੋਏ ਐਸ. ਡੀ. ਐਮ. ਦਫਤਰ ਪੁੱਜੇ। ਉਨ੍ਹਾਂ ਹੱਥਾਂ ਵਿਚ ਲਾਲ ਝੰਡੇ ਫੜੇ ਹੋਏ ਸਨ ਤੇ ਮਾਰਚ ਵਿਚ ਔਰਤਾਂ ਵੀ ਸ਼ਾਮਿਲ ਸਨ। ਇਸ ਮੌਕੇ ਉਕਤ ਆਗੂਆਂ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਖੰਡ, ਤੇਲ, ਪਿਆਜ਼ ਆਦਿ ਦੀ ਕੀਮਤਾਂ ਨੇ ਘਰੇਲੂ ਬਜਟ ਹਿਲਾ ਦਿੱਤਾ ਹੈ ਅਤੇ ਰਸੋਈ ’ਚ ਆਮ ਵਰਤੋਂ ਦੀ ਵਸਤਾਂ ਆਮ ਆਦਮੀ ਤੋਂ ਦੂਰ ਹੁੰਦੀ ਜਾ ਰਹੀ ਹਨ। ਉਨ੍ਹਾਂ ਕਿਹਾ ਕਿ ਚੋਲ ਤੋਂ ਪੈਦਾ ਹੋਇਆ ਪੈਟਰੋਲ ਵੀ 100 ਦਾ ਅੰਕੜਾ ਪਾਰ ਕਰ ਗਿਆ ਹੈ। ਆਮ ਵਰਗ ਦੀ ਖਰੀਦ ਸਕਤੀ ਖਤਮ ਹੋ ਗਈ ਹੈ, ਜਿਸ ਦਾ ਅਸਰ ਆਮ ਦੁਕਾਨਦਾਰ ਤੇ ਛੋਟੇ ਵਪਾਰੀ ਦੇ ਪੈਣਾ ਸੁਭਾਵਿਕ ਹੈ। ਉਨ੍ਹਾਂ ਕਿਹਾ ਕਿ ਕੇਂਦਰ ਤੇ ਸੂਬੇ ਦੀ ਮੌਜੂਦਾ ਸਰਕਾਰ ਦੀ ਸਹਿ ਤੇ ਵੱਡੇ ਵਪਾਰੀ ਨੇ ਘਰੇਲੂ ਵਸਤਾਂ ਦੇ ਸਟਾਕ ਜਮਾਂ ਕਰਕੇ ਥੁੜ ਪੈਦਾ ਕਰ ਦਿੱਤੀ ਹੈ। ਜਿਸ ਨਾਲ ਉਹ ਲੋਕਾਂ ਨੂੰ ਲੁੱਟ ਕੇ ਚੋਣਾਂ ਲਈ ਫੰਡ ਜੁਟਾਉਣ ਤੇ ਆਪਣੀ ਤੰਜੋਰੀਆ ਭਰ ਸਕਣ। ਉਨਾਂ ਕੇਂਦਰ ਸਰਕਾਰ ਜੰਮ ਕੇ ਨਾਅਰੇਬਾਜ਼ੀ ਕੀਤੀ ਅਤੇ ਕੀਮਤਾਂ ਘੱਟ ਕਰਨ ਦੀ ਮੰਗ ਕੀਤੀ ਮੁਜਾਹਰਾਕਾਰੀਆਂ ਨੇ ਤਹਿਸੀਲਦਾਰ ਸੀਮਾ ਰਾਣੀ ਨੂੰ ਮੰਗ-ਪੱਤਰ ਵੀ ਦਿੱਤਾ। ਇਸ ਮੌਕੇ ਮੋਹਨ ਸਿੰਘ ਸੋਢੀ, ਜਗੀਰ ਸਿੰਘ ਹੰਸ਼ਾਲਾ, ਹਰੀ ਚੰਦ, ਬਹਾਦਰ ਸਿੰਘ ਖਾਨਪੁਰ, ਸੁਖਬੀਰ ਸਿੰਘ, ਸਰਪੰਚ ਮਨਜੀਤ ਸਿੰਘ ਹੁਲਕਾ, ਦਲੇਰ ਸਿੰਘ, ਪ੍ਰੀਤਮ ਸਿੰਘ ਸੂਰਜਗੜ, ਡਾ. ਨੀਸ਼ੀ ਕਾਂਤ, ਸਿੰਦਰ ਕੌਰ, ਸਵਿੱਤਰੀ, ਕ੍ਰਿਸ਼ਨਾ ਦੇਵੀ, ਜਸਵੰਤ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਡੀ. ਸੀ. ਡਾ. ਹਿਮਾਂਸ਼ੂ ਅਗਰਵਾਲ ਵਲੋਂ ‘ਖੇਡਾਂ ਵਤਨ ਪੰਜਾਬ ਦੀਆਂ-2026’ ਦਾ ਪੋਰਟਲ ਲਾਂਚ ਨੌਜਵਾਨ ਵੱਧ ਤੋਂ ਵੱਧ ਹਿੱਸਾ... ਅਗਲੀ ਖ਼ਬਰ ਸਿਮਰਨਜੋਤ ਸਿੰਘ ਮੱਕੜ ਦਾ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਵਿਖੇ ਸਨਮਾਨ
Ad Position 24