ਜਿਲ੍ਹਾ ਪੱਧਰੀ ਵਾਲੀਬਾਲ ਮੁਕਾਬਲਿਆਂ ’ਚ ਚਿਰਨਜੀਵ ਮੈਮੋਰੀਅਲ ਪਬਲਿਕ ਸਕੂਲ ਨਾਭਾ ਦਾ ਸ਼ਾਨਦਾਰ ਪ੍ਰਦਰਸ਼ਨ
ਨਾਭਾ, 31 ਅਗਸਤ (ਵਰਿੰਦਰ ਵਰਮਾ)-ਚਿਰਨਜੀਵ ਮੈਮੋਰੀਅਲ ਪਬਲਿਕ ਸਕੂਲ, ਮੋਤੀ ਬਾਗ ਨਾਭਾ ਦੀ ਵਾਲੀਬਾਲ ਅੰਡਰ-17 ਲੜਕੀਆਂ ਦੀ ਟੀਮ ਨੇ ਨਾਭਾ ਵਿਚ ਖੇਡ ਜ਼ੋਨਲ ਟੂਰਨਾਮੈਂਟ ਵਿਚ ਵੱਖ-ਵੱਖ ਸਕੂਲਾਂ ਦੀਆਂ ਟੀਮਾਂ ਜਿਵੇਂ ਕਿ ਭਾਈ ਕਾਹਨ ਸਿੰਘ ਸੀਨੀਅਰ ਸੈਕੰਡਰੀ ਸਕੂਲ ਤੇ ਸਰਕਾਰੀ ਹਾਈ ਸਕੂਲ ਰਾਜਗੜ੍ਹ ਦੀਆਂ ਟੀਮਾਂ ਨੂੰ ਹਰਾ ਕੇ ਨਾਭਾ ਜ਼ੋਨ ਵਿਚ ਪਹਿਲਾ ਦਰਜਾ ਪ੍ਰਾਪਤ ਕੀਤਾ। ਚਿਰਨਜੀਵ ਸਕੂਲ ਦੀਆਂ ਛੇ ਲੜਕੀਆਂ ਨੂੰ ਜ਼ਿਲ੍ਹਾ ਪੱਧਰ ਲਈ ਨਾਭਾ ਜ਼ੋਨ ਟੀਮ ਵਿਚ ਚੁਣਿਆ ਗਿਆ।
ਨਾਭਾ, 31 ਅਗਸਤ (ਵਰਿੰਦਰ ਵਰਮਾ)-ਚਿਰਨਜੀਵ ਮੈਮੋਰੀਅਲ ਪਬਲਿਕ ਸਕੂਲ, ਮੋਤੀ ਬਾਗ ਨਾਭਾ ਦੀ ਵਾਲੀਬਾਲ ਅੰਡਰ-17 ਲੜਕੀਆਂ ਦੀ ਟੀਮ ਨੇ ਨਾਭਾ ਵਿਚ ਖੇਡ ਜ਼ੋਨਲ ਟੂਰਨਾਮੈਂਟ ਵਿਚ ਵੱਖ-ਵੱਖ ਸਕੂਲਾਂ ਦੀਆਂ ਟੀਮਾਂ ਜਿਵੇਂ ਕਿ ਭਾਈ ਕਾਹਨ ਸਿੰਘ ਸੀਨੀਅਰ ਸੈਕੰਡਰੀ ਸਕੂਲ ਤੇ ਸਰਕਾਰੀ ਹਾਈ ਸਕੂਲ ਰਾਜਗੜ੍ਹ ਦੀਆਂ ਟੀਮਾਂ ਨੂੰ ਹਰਾ ਕੇ ਨਾਭਾ ਜ਼ੋਨ ਵਿਚ ਪਹਿਲਾ ਦਰਜਾ ਪ੍ਰਾਪਤ ਕੀਤਾ। ਚਿਰਨਜੀਵ ਸਕੂਲ ਦੀਆਂ ਛੇ ਲੜਕੀਆਂ ਨੂੰ ਜ਼ਿਲ੍ਹਾ ਪੱਧਰ ਲਈ ਨਾਭਾ ਜ਼ੋਨ ਟੀਮ ਵਿਚ ਚੁਣਿਆ ਗਿਆ। ਨਾਭਾ ਜ਼ੋਨ ਦੀ ਟੀਮ ਵਿਚ ਚਿਰਨਜੀਵ ਸਕੂਲ ਦੀਆਂ ਖਿਡਾਰਨਾਂ ਨੇ ਜ਼ਿਲ੍ਹਾ ਪੱਧਰ ਦੇ ਟੂਰਨਾਮੈਂਟ ਵਿਚ ਪੋਲੋ-ਗਰਾਊਂਡ ਪਟਿਆਲਾ ਵਿਖੇ ਪਹਿਲੇ ਮੈਚ ਵਿਚ ਪਟਿਆਲਾ -1 ਜ਼ੋਨ ਨੂੰ ਹਰਾਇਆ। ਦੂਜੇ ਮੈਚ ਵਿਚ ਸਮਾਣਾ ਜ਼ੋਨ ਨੂੰ ਹਰਾ ਕੇ ਨਾਭਾ ਜ਼ੋਨ ਦੀ ਟੀਮ ਫਾਈਨਲ ਵਿਚ ਪਹੁੰਚੀ। ਫਾਈਨਲ ਵਿਚ ਪਹੁੰਚਣ ਉਪਰੰਤ ਨਾਭਾ ਜ਼ੋਨ ਦੀ ਟੀਮ, ਜਿਸ ਵਿਚ ਸਾਡੇ ਚਿਰਨਜੀਵ ਮੈਮੋਰੀਅਲ ਪਬਲਿਕ ਸਕੂਲ ਦੀਆਂ ਛੇ ਖਿਡਾਰਨਾ ਸ਼ਾਮਿਲ ਸਨ। ਫਾਈਨਲ ਵਿਚ ਇਹ ਮੁਕਾਬਲਾ ਪਟਿਆਲਾ-3 ਜ਼ੋਨ ਦੇ ਨਾਲ ਸੀ। ਇਹ ਮੁਕਾਬਲਾ ਬਹੁਤ ਹੀ ਫਸਵਾ ਹੋਣ ਦੇ ਬਾਵਜੂਦ ਵੀ ਨਾਭਾ ਜ਼ੋਨ ਦੀਆਂ ਖਿਡਾਰਨਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਪਟਿਆਲਾ-3 ਜ਼ੋਨ ਦੀ ਟੀਮ ਨੂੰ ਹਰਾ ਕੇ ਜ਼ਿਲੇ ’ਚ ਵਾਲੀਬਾਲ ਦੀ ਖੇਡ ਵਿਚ ਪਹਿਲਾ ਸਥਾਨ ਹਾਸਿਲ ਕੀਤਾ। ਸਾਡੇ ਚਿਰਨਜੀਵ ਮੈਮੋਰੀਅਲ ਪਬਲਿਕ ਸਕੂਲ ਲਈ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਸਾਡੇ ਸਕੂਲ ਦੇ ਕੋਚ ਗੁਲਜ਼ਾਰ ਮੁਹੰਮਦ ਤੇ ਵਿਦਿਆਰਥੀਆਂ ਦੀ ਮਿਹਨਤ ਸਦਕਾ ਸਕੂਲ ਦੀਆਂ ਦੋ ਵਿਦਿਆਰਥਣਾਂ ਅਮਾਨਤ ਪ੍ਰੀਤ ਕੌਰ ਤੇ ਆਸ਼ੀਆ ਦੀ ਚੋਣ ਸਟੇਟ ਪੱਧਰ ’ਤੇ ਚੁਣੀ ਗਈ ਟੀਮ ਵਿਚ ਹੋ ਗਈ। ਇਸ ਮੌਕੇ ਸਕੂਲ ਦੇ ਚੇਅਰਮੈਨ ਹਰਵਿੰਦਰ ਸਿੰਘ ਭਸੀਨ ਨੇ ਜੇਤੂ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਤੇ ਕੋਚ ਗੁਲਜ਼ਾਰ ਮੁਹੰਮਦ ਨੂੰ ਵਧਾਈ ਦਿੱਤੀ।