01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਕਲੱਸਟਰ ਮਟੋਰੜਾ ਨੇ ਵਿੱਦਿਅਕ ਮੁਕਾਬਲੇ ਕਰਵਾਏ

ਭਾਦਸੋਂ, 1 ਸਤੰਬਰ (ਪ੍ਰਦੀਪ ਦੰਦਰਾਲਾ)- ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਭਾਦਸੋਂ-2 ਜਗਜੀਤ ਸਿੰਘ ਨੌਹਰਾ ਦੀ ਅਗਵਾਈ ਵਿਚ ਕਲੱਸਟਰ ਮਟੋਰੜਾ ਵਲੋਂ ਵਿੱਦਿਅਕ ਮੁਕਾਬਲੇ ਕਰਵਾਏ ਗਏ। ਕਲੱਸਟਰ ਅਧੀਨ ਆਉਂਦੇ ਸਕੂਲ ਕਨਸੂਹਾ ਕਲਾਂ, ਸੁੱਧੇਵਾਲ, ਹੱਲੋਤਾਲੀ ,ਨਾਨੋਵਾਲ, ਰਾਜਪੁਰਾ, ਵਰ੍ਹੇ, ਮਟੋਰੜਾ ਤੇ ਚਾਸਵਾਲ ਸਕੂਲਾਂ ਦੇ ਬੱਚਿਆਂ ਨੇ ਸ਼ਮੂਲੀਅਤ ਕੀਤੀ।

Ad Position 21
repet_subhas-goyals [Copy P29]
ਅਜੀਤ ਡੈਸਕ 02-09-2026
ਭਾਦਸੋਂ, 1 ਸਤੰਬਰ (ਪ੍ਰਦੀਪ ਦੰਦਰਾਲਾ)- ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਭਾਦਸੋਂ-2 ਜਗਜੀਤ ਸਿੰਘ ਨੌਹਰਾ ਦੀ ਅਗਵਾਈ ਵਿਚ ਕਲੱਸਟਰ ਮਟੋਰੜਾ ਵਲੋਂ ਵਿੱਦਿਅਕ ਮੁਕਾਬਲੇ ਕਰਵਾਏ ਗਏ। ਕਲੱਸਟਰ ਅਧੀਨ ਆਉਂਦੇ ਸਕੂਲ ਕਨਸੂਹਾ ਕਲਾਂ, ਸੁੱਧੇਵਾਲ, ਹੱਲੋਤਾਲੀ ,ਨਾਨੋਵਾਲ, ਰਾਜਪੁਰਾ, ਵਰ੍ਹੇ, ਮਟੋਰੜਾ ਤੇ ਚਾਸਵਾਲ ਸਕੂਲਾਂ ਦੇ ਬੱਚਿਆਂ ਨੇ ਸ਼ਮੂਲੀਅਤ ਕੀਤੀ। ਮੁਕਾਬਲਿਆਂ ਵਿੱਚ ਸੁੰਦਰ ਲਿਖਾਈ ਅੰਗਰੇਜ਼ੀ, ਪੰਜਾਬੀ, ਹਿੰਦੀ ਅਤੇ ਚਿੱਤਰਕਾਰੀ ਕਰਵਾਈ ਗਈ ।ਜੇਤੂ ਬੱਚਿਆਂ ਨੂੰ ਸਟੇਸ਼ਨਰੀ ਕਿੱਟ ਨਾਲ ਸਨਮਾਨਿਤ ਕੀਤਾ ਗਿਆ ਤੇ ਭਾਗੇਦਾਰੀ ਵਾਲੇ ਬੱਚਿਆਂ ਨੂੰ ਹੌਂਸਲਾ ਅਫ਼ਜਾਈ ਇਨਾਮ ਦਿੱਤੇ ਗਏ। ਇਸ ਸਮੇਂ ਬੱਚਿਆਂ ਨੂੰ ਸੰਬੋਧਨ ਕਰਦੇ ਹੋਏ ਬਲਾਕ ਅਫ਼ਸਰ ਜਗਜੀਤ ਸਿੰਘ ਨੌਹਰਾ ਵਲੋਂ ਬੱਚਿਆਂ ਨੂੰ ਆਖਿਆ ਕਿ ਸਕੂਲ ਅਤੇ ਮਾਪਿਆਂ ਦਾ ਨਾਂਅ ਰੌਸ਼ਨ ਕਰਨ ਲਈ ਹਮੇਸ਼ਾ ਲਗਾਤਾਰ ਲਗਨ ਨਾਲ ਮਿਹਨਤ ਕਰਦੇ ਰਹਿਣਾ ਚਾਹੀਦਾ ਹੈ। ਇਸ ਸਮੇਂ ਸਕੂਲ ਮੁੱਖੀ ਸੁਰਿੰਦਰ ਕੌਰ ,ਨਵਨੀਤ ਕੌਰ ,ਰਾਜਵੀਰ ਕੌਰ, ਗੁਰਮੀਤ ਸਿੰਘ ਨਿਰਮਾਣ ਸਟੇਟ ਐਵਾਰਡੀ, ਹੈੱਡ ਟੀਚਰ ਗੁਰਪ੍ਰੀਤ ਸਿੰਘ ਸੁਧੇਵਾਲ, ਸੁਰਿੰਦਰ ਕੁਮਾਰ , ਮੈਡਮ ਨਿਸ਼ੂ ਕੌਸ਼ਲ, ਮੈਡਮ ਸਪਨਾ ਰਾਣੀ ਤੇ ਸਮੂਹ ਬੱਚੇ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਚੋਣ ਕਮਿਸ਼ਨ ਨੇ ਡਵੀਜ਼ਨਲ ਕਮਿਸ਼ਨਰ ਵਿਨੈ ਬੁਬਲਾਨੀ ਨੂੰ ਐਸ. ਆਈ. ਆਰ. ਸੰਬੰਧੀ ਪਟਿਆਲਾ ਦਾ ਰੋਲ ਆਬਜ਼ਰਵਰ ਕੀਤਾ ਨਿਯੁਕਤ ਅਗਲੀ ਖ਼ਬਰ ਸ਼ੇਰ-ਏ-ਪੰਜਾਬ ਟੀ-20 ਲੀਗ ਅਰਜੁਨ ਰਾਜਪੂਤ ਦੇ ਸ਼ਾਨਦਾਰ ਹਰਫ਼ਨਮੌਲਾ ਪ੍ਰਦਰਸ਼ਨ ਦੀ ਬਦੌਲਤ ਲੁਧਿਆਣਾ ਨੇ ਬਠਿੰਡਾ ਨੂੰ 3 ਵਿਕਟ...
Ad Position 24