02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਰਾਹੁਲ ਗਾਂਧੀ ’ਤੇ ਪਰਚੇ ਦੇ ਵਿਰੁੱਧ ਜ਼ਿਲ੍ਹਾ ਕਾਂਗਰਸ ਵਲੋਂ ਰੋਸ ਮਾਰਚ

ਪਟਿਆਲਾ, 1 ਸਤੰਬਰ (ਧਰਮਿੰਦਰ ਸਿੰਘ ਸਿੱਧੂ)- ਜ਼ਿਲ੍ਹਾ ਕਾਂਗਰਸ ਵਲੋਂ ਪਟਿਆਲਾ ਦਿਹਾਤੀ ਦੀ ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾ ਦੀ ਅਗਵਾਈ ਹੇਠ ਪਟਿਆਲਾ ਦੇ ਫੁਆਰਾ ਚੌਂਕ ਸਥਿਤ ਇਕ ਵੱਡਾ ਰੋਸ ਪ੍ਰਦਰਸ਼ਨ ਕਰਕੇ ਮਾਰਚ ਕੱਢਿਆ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਕਾਂਗਰਸ ਦੀ ਦਿਹਾਤੀ ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾ ਨੇ ਕਿਹਾ ਕਿ ਜਦੋਂ ਉੱਤਰਾਖੰਡ ਦੇ ਹਲਦਵਾਨੀ ’ਚ ਆਲ ਇੰਡੀਆ ਕਾਂਗਰਸ ਦੇ ਪ੍ਰਧਾਨ ਮਲਿਕਅਰਜੁਨ ਖੜਗੇ ਵਲੋਂ ਇਕ ਸਾਂਝੇ ਸਮਾਜਿਕ ਸਮਾਰੋਹ ਨੂੰ ਸੰਬੋਧਨ ਕੀਤਾ ਗਿਆ ਸੀ ਤਾਂ ਉਨ੍ਹਾਂ ਦੇ ਉਥੋਂ ਚਲੇ ਜਾਣ ਬਾਅਦ ਭਾਜਪਾ ਦੇ ਆਗੂਆਂ ਨੇ ਉਸ ਜਗ੍ਹਾ ਦਾ ਸ਼ੁੱਧੀਕਰਨ ਕੀਤਾ ਕਿਉਂਕਿ ਉੱਥੇ ਇਕ ਅਨੁਸੂਚਿਤ ਜਾਤੀ ਨਾਲ ਸੰਬੰਧਿਤ ਮਲਿਕਅਰਜੁਨ ਖੜਗੇ ਨੇ ਭਾਸ਼ਣ ਦਿੱਤਾ ਸੀ।

Ad Position 21
repet_subhas-goyals [Copy P29]
ਜ਼ਿਲ੍ਹਾ ਕਾਂਗਰਸ ਦੇ ਦਿਹਾਤੀ ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾ, ਸੰਸਦ ਮੈਂਬਰ ਡਾ. ਗਾਂਧੀ, ਨੌਜਵਾਨ ਆਗੂ ਗੌਰਵ ਸੰਧੂ ਸਮੇਤ ਵੱਡੀ ਗਿਣਤੀ ’ਚ ਕਾਂਗਰਸੀ ਵਰਕਰ ਤੇ ਆਗੂ ਰੋਸ ਪ੍ਰਦਰਸ਼ਨ ਕਰਦੇ ਹੋਏ। ਅਜੀਤ ਤਸਵੀਰ 02-09-2026
ਪਟਿਆਲਾ, 1 ਸਤੰਬਰ (ਧਰਮਿੰਦਰ ਸਿੰਘ ਸਿੱਧੂ)- ਜ਼ਿਲ੍ਹਾ ਕਾਂਗਰਸ ਵਲੋਂ ਪਟਿਆਲਾ ਦਿਹਾਤੀ ਦੀ ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾ ਦੀ ਅਗਵਾਈ ਹੇਠ ਪਟਿਆਲਾ ਦੇ ਫੁਆਰਾ ਚੌਂਕ ਸਥਿਤ ਇਕ ਵੱਡਾ ਰੋਸ ਪ੍ਰਦਰਸ਼ਨ ਕਰਕੇ ਮਾਰਚ ਕੱਢਿਆ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਕਾਂਗਰਸ ਦੀ ਦਿਹਾਤੀ ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾ ਨੇ ਕਿਹਾ ਕਿ ਜਦੋਂ ਉੱਤਰਾਖੰਡ ਦੇ ਹਲਦਵਾਨੀ ’ਚ ਆਲ ਇੰਡੀਆ ਕਾਂਗਰਸ ਦੇ ਪ੍ਰਧਾਨ ਮਲਿਕਅਰਜੁਨ ਖੜਗੇ ਵਲੋਂ ਇਕ ਸਾਂਝੇ ਸਮਾਜਿਕ ਸਮਾਰੋਹ ਨੂੰ ਸੰਬੋਧਨ ਕੀਤਾ ਗਿਆ ਸੀ ਤਾਂ ਉਨ੍ਹਾਂ ਦੇ ਉਥੋਂ ਚਲੇ ਜਾਣ ਬਾਅਦ ਭਾਜਪਾ ਦੇ ਆਗੂਆਂ ਨੇ ਉਸ ਜਗ੍ਹਾ ਦਾ ਸ਼ੁੱਧੀਕਰਨ ਕੀਤਾ ਕਿਉਂਕਿ ਉੱਥੇ ਇਕ ਅਨੁਸੂਚਿਤ ਜਾਤੀ ਨਾਲ ਸੰਬੰਧਿਤ ਮਲਿਕਅਰਜੁਨ ਖੜਗੇ ਨੇ ਭਾਸ਼ਣ ਦਿੱਤਾ ਸੀ। ਇਸ ਦੇ ਵਿਰੋਧ ਵਿਚ ਰਾਹੁਲ ਗਾਂਧੀ ਨੇ ਪੂਣੇ ਵਿਚ ਵਿਦਿਆਰਥੀਆਂ ਦੀ ਗੂੰਜ ਸਮਾਗਮ ਨੂੰ ਸੰਬੋਧਨ ਕਰਨ ਮੌਕੇ ਖੜਗੇ ਦਾ ਅਪਮਾਨ ਕਰਨ ਵਾਲੇ ਭਾਜਪਾ ਆਗੂਆਂ ਵਿਰੁੱਧ ਐਫ. ਆਈ. ਆਰ. ਰਜਿਸਟਰ ਕਰਨ ਦੀ ਮੰਗ ਕੀਤੀ ਸੀ, ਪਰ ਇਸ ਦੇ ਉਲਟ ਜਾਕੇ ਭਾਜਪਾ ਨੇ ਉੱਤਰਾਖੰਡ ਵਿਚ ਆਪਣੀ ਸਰਕਾਰ ਦਾ ਲਾਹਾ ਲੈਂਦੇ ਹੋਏ ਰਾਹੁਲ ਗਾਂਧੀ ਵਿਰੁੱਧ ਐਫ. ਆਈ. ਆਰ. ਦਰਜ ਕਰ ਦਿੱਤੀ। ਰੰਧਾਵਾ ਨੇ ਕਿਹਾ ਕਿ ਰਾਹੁਲ ਗਾਂਧੀ ’ਤੇ ਦਰਜ ਮੁਕਦਮੇ ਦੇ ਵਿਰੋਧ ਵਿਚ ਜ਼ਿਲ੍ਹਾ ਕਾਂਗਰਸ ਇਸ ਰੋਸ ਮਾਰਚ ਵਿਚ ਪਟਿਆਲਾ ਤੋਂ ਸਾਂਸਦ ਡਾ. ਧਰਮਵੀਰ ਗਾਂਧੀ ਤੇ ਜ਼ਿਲ੍ਹਾ ਕਾਂਗਰਸ ਦੇ ਸਮੂਹ ਅਹੁਦੇਦਾਰਾਂ ਨੇ ਹਿੱਸਾ ਲਿਆ। ਇਸ ਰੋਸ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਡਾ. ਗਾਂਧੀ ਨੇ ਕਿਹਾ ਕਿ ਅੱਜ ਦੇਸ਼ ਵਿਚ ਭਾਜਪਾ ਸਰਕਾਰ ਨੇ ਤਾਨਾਸ਼ਾਹ ਰਵੱਈਆ ਅਪਣਾਇਆ ਹੋਇਆ ਹੈ ਜਿਸ ਨੂੰ ਆਮ ਲੋਕਾਂ ਦੀਆਂ ਭਾਵਨਾਵਾਂ ਦੀ ਕੋਈ ਕਦਰ ਨਹੀਂ ਹੈ। ਉਨ੍ਹਾਂ ਕਿਹਾ ਕਿ ਭਾਜਪਾ ਲੋਕਤੰਤਰ ਦਾ ਕਤਲ ਕਰਕੇ ਸਾਡੇ ਸੰਵਿਧਾਨ ਨੂੰ ਬਦਲਣਾ ਚਾਹੁੰਦੀ ਹੈ, ਜਿਸ ਦੇ ਵਿਰੋਧ ਵਿਚ ਰਾਹੁਲ ਗਾਂਧੀ ਨੇ ਝੰਡਾ ਚੁੱਕਿਆ ਹੋਇਆ ਹੈ ਤੇ ਦੇਸ਼ ਦੇ ਲੋਕਾਂ ਦੇ ਹਿੱਤਾਂ ਨੂੰ ਮੁੱਖ ਰੱਖਦੇ ਹੋਏ ਅਸੀਂ ਅਜਿਹਾ ਕਦੀ ਨਹੀਂ ਹੋਣ ਦੇਵਾਂਗੇ ਤੇ ਰਾਹੁਲ ਗਾਂਧੀ ਨਾਲ ਖੜ੍ਹੇ ਹਾਂ। ਇਸੇ ਦੌਰਾਨ ਜ਼ਿਲ੍ਹਾ ਕਾਂਗਰਸ ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾ ਨੇ ਕਿਹਾ ਕਿ ਰਾਹੁਲ ਗਾਂਧੀ ਦੀ ਅਗਵਾਈ ਵਿਚ ਕਾਂਗਰਸ ਪਾਰਟੀ ਅੱਜ ਬੇਹਦ ਮਜਬੂਤ ਹੈ ਤੇ ਆਉਣ ਵਾਲੇ ਸਮੇਂ ਵਿਚ ਪੰਜਾਬ ਸਮੇਤ ਦਿੱਲੀ ਦੇ ਤਖਤ ’ਤੇ ਕਾਬਜ਼ ਜਰੂਰ ਹੋਵੇਗੀ। ਅੱਜ ਦੇ ਇਸ ਪ੍ਰਦਰਸ਼ਨ ਵਿਚ ਬਲਾਕ ਕਾਂਗਰਸ ਦੇ ਪ੍ਰਧਾਨ ਹਰਦੀਪ ਸਿੰਘ ਕੁਲਾਰਾਂ, ਨੈਬ ਸਿੰਘ ਭਾਨਰੀ, ਨਰਿੰਦਰ ਸ਼ਾਸਤਰੀ, ਰਣਜੀਤ ਸਿੰਘ ਮਤੌਲੀ, ਹਰਵੀਰ ਥਿੰਦ, ਡਾਕਟਰ ਨਰਿੰਦਰ ਸੰਧੂ, ਹਰਿੰਦਰ ਸ਼ਰਮਾ, ਮਲਕੀਤ ਉੱਪਲਹੇੜੀ, ਨਛੱਤਰ ਸਿੰਘ ਅਰਾਈਮਾਜਰਾ, ਪਰਮਜੀਤ ਚੌਹਾਨ, ਅਮਰਜੀਤ ਸਿੰਘ ਘੱਗਾ, ਜਤਿੰਦਰ ਮੱਟੂ, ਗੌਰਵ ਸੰਧੂ, ਕੁਲਵੰਤ ਨਾਰਿਕੇ, ਦੀਦਾਰ ਦੌਣਕਲਾਂ , ਹਰਵਿੰਦਰ ਸਿੰਘ ਰਾਥੀਆਂ, ਅਵਤਾਰ ਨੰਨੜੇ, ਹਰਜਿੰਦਰ ਬਲੀਪੁਰ, ਧਨਵੰਤ ਧਰਮਕੋਟ, ਗੁਰਵਿੰਦਰ ਖੇੜੀਮਾਨੀਆ, ਰਾਜ ਕੁਮਾਰ ਡਕਾਲਾ, ਸਿਪੀ ਧਾਲੀਵਾਲ, ਅੰਮ੍ਰਿਤ ਗੱਜੂਮਾਜਰਾ, ਗੋਲਡੀ ਢੀਂਡਸਾ, ਅਮਰੀਕ ਧਬਲਾਨ, ਸਹਿਜਵੀਰ ਚੱਠਾ, ਜੋਗੀਂਦਰ ਸਿੰਘ ਕਾਕੜਾ, ਕਾਲਾ ਸਨੌਰ, ਗੁਰਮੀਤ ਭੱਟੀਆਂ, ਪਰਮਜੀਤ ਕੋਰ ਸੂਲਰ, ਗੁਰਸੇਵਕ ਜੌੜਾਮਾਜਰਾ, ਦਿਲਬਰ ਨਿਰਮਾਣ, ਗੁਰਪ੍ਰੀਤ ਮਾਵੀ, ਬਲਦੇਵ ਬੋੜੀਵਾਲ, ਗੁਰਪ੍ਰੀਤ ਪੀਏ, ਸਰਪੰਚ ਧਰਮਕੋਟ, ਪਰਮਜੀਤ ਖੇੜੀਮੁਸਲਮਾਨਾਂ, ਬਘੇਲ ਬੰਮਣਾ , ਦੀਪੂ ਭੰਡਾਰੀ, ਪ੍ਰਤਾਪ ਸਿੰਘ ਦੁਤਾਲ, ਪ੍ਰਿੰਸੀਪਲ ਅਮਰਜੀਤ ਕੌਰ, ਟੋਨੀ ਸੂਲਰ, ਗਰਚਾ ਸੂਲਰ, ਰਾਜਾ ਸਰਾਉ, ਜਗਮਾਨ ਰਾਣਾ, ਤਰਲੋਚਨ ਸਿਊਨਾ ਸਮੇਤ ਕਈ ਸੀਨੀਅਰ ਕਾਂਗਰਸੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਚੰਡੀਗੜ੍ਹ ਮਾਰਕਾ ਨਾਜਾਇਜ਼ ਸ਼ਰਾਬ ਸਣੇ ਇਕ ਕਾਬੂ ਅਗਲੀ ਖ਼ਬਰ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਹੁਣ ਲੋਕ ਲਹਿਰ ਬਣੀ, ਨਸ਼ਾ ਮੁਕਤੀ ਕੇਂਦਰਾਂ ਵਿਖੇ ਮਰੀਜ਼ਾਂ ਦੀ ਆਮਦ 250 ਗੁਣਾ ਵਧੀ- ਡਾ. ਬ...
Ad Position 24