02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਦੁੱਧ ਦੀ ਡੇਅਰੀ ’ਚ ਚੋਰੀ

ਭਾਦਸੋਂ,1 ਸਤੰਬਰ (ਪ੍ਦੀਪ ਦੰਦਰਾਲਾ)- ਥਾਣਾ ਭਾਦਸੋਂ ਦੇ ਅਧੀਨ ਆਉਂਦੇ ਪਿੰਡ ਦਿੱਤੂਪੁਰ ਜੱਟਾਂ ਤੇ ਆਸ ਪਾਸ ਦੇ ਇਲਾਕੇ ’ਚ ਦਿਨ ਪ੍ਰਤੀ ਦਿਨ ਚੋਰੀ ਦੀਆਂ ਘਟਨਾਵਾਂ ਆਮ ਹੋ ਗਈਆਂ ਹਨ। ਆਮ ਆਦਮੀ ਪਾਰਟੀ ਦੇ ਸਾਫ ਸੁਥਰਾ ਤੇ ਜੁਰਮ ਰਹਿਤ ਪ੍ਰਸ਼ਾਸਨ ਦੇ ਦਾਅਵੇ ਖੋਖਲੇ ਸਾਬਤ ਹੋ ਰਹੇ ਹਨ।

Ad Position 21
repet_subhas-goyals [Copy P29]
ਅਜੀਤ ਡੈਸਕ 02-09-2026
ਭਾਦਸੋਂ,1 ਸਤੰਬਰ (ਪ੍ਦੀਪ ਦੰਦਰਾਲਾ)- ਥਾਣਾ ਭਾਦਸੋਂ ਦੇ ਅਧੀਨ ਆਉਂਦੇ ਪਿੰਡ ਦਿੱਤੂਪੁਰ ਜੱਟਾਂ ਤੇ ਆਸ ਪਾਸ ਦੇ ਇਲਾਕੇ ’ਚ ਦਿਨ ਪ੍ਰਤੀ ਦਿਨ ਚੋਰੀ ਦੀਆਂ ਘਟਨਾਵਾਂ ਆਮ ਹੋ ਗਈਆਂ ਹਨ। ਆਮ ਆਦਮੀ ਪਾਰਟੀ ਦੇ ਸਾਫ ਸੁਥਰਾ ਤੇ ਜੁਰਮ ਰਹਿਤ ਪ੍ਰਸ਼ਾਸਨ ਦੇ ਦਾਅਵੇ ਖੋਖਲੇ ਸਾਬਤ ਹੋ ਰਹੇ ਹਨ। ਪਾ੍ਪਤ ਜਾਣਕਾਰੀ ਮੁਤਾਬਕ ਦਿੱਤੂਪੁਰ ਦੀ ਮਾਰਕੀਟ ’ਚ ਕੀਰਤ ਸਿੰਘ ਦੀ ਦੁੱਧ ਦੀ ਡੇਅਰੀ ਦੀ ਦੁਕਾਨ ’ਤੇ ਬੀਤੀ ਰਾਤ ਚੋਰਾਂ ਨੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਦੁਕਾਨ ਦੇ ਮਾਲਕ ਕੀਰਤ ਸਿੰਘ ਨੇ ਦੱਸਿਆ ਕਿ ਉਸ ਦੀ ਦੁਕਾਨ ’ਚ ਗਾਹਕਾਂ ਨੂੰ ਦੁੱਧ ਦੀਆਂ ਪੇਮੈਂਟਾ ਕਰਨ ਵਾਸਤੇ ਨਕਦੀ ਦੁਕਾਨ ’ਤੇ ਪਈ ਸੀ ਸੋ ਕਿ ਦੁਕਾਨ ਖੋਲ੍ਹਣ ਸਮੇਂ ਨਹੀਂ ਸੀ। ਕੀਰਤ ਸਿੰਘ ਨੇ ਅੱਗੇ ਦੱਸਿਆ ਕਿ ਉਹ ਜਦੋਂ ਸਵੇਰ ਵਖ਼ਤ ਜਦੋਂ ਦੁਕਾਨ ’ਤੇ ਆਇਆ ਤਾਂ ਦੁਕਾਨ ਦਾ ਸਟਰ ਟੁੱਟਿਆ ਹੋਇਆ ਸੀ ਤੇ ਬਾਕੀ ਦਾ ਸਮਾਨ ਖਿੱਲਰਿਆ ਪਿਆ ਸੀ। ਚੋਰੀ ਦੀਆਂ ਘਟਨਾਵਾਂ ਸਬੰਧੀ ਜਦੋਂ ਥਾਣਾ ਮੁਖੀ ਭਾਦਸੋਂ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਫ਼ੋਨ ਨਹੀਂ ਚੁੱਕਿਆ। ਦਿੱਤੂਪੁਰ ਮਾਰਕੀਟ ਦੇ ਦੁਕਾਨਦਾਰਾਂ ਨੇ ਥਾਣਾ ਭਾਦਸੋਂ ਪੁਲਿਸ ਤੋਂ ਮੰਗ ਕੀਤੀ ਕਿ ਚੋਰਾਂ ਨੂੰ ਜਲਦੀ ਤੋਂ ਜਲਦੀ ਕਾਬੂ ਕਰਕੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ।
Ad Position 22
No active advertisement
ਪਿਛਲੀ ਖ਼ਬਰ ਆਨਲਾਈਨ ਘੁਟਾਲਿਆਂ ਕਾਰਨ ਵਪਾਰੀ ਪ੍ਰੇਸ਼ਾਨ- ਪ੍ਰਧਾਨ ਰਾਕੇਸ਼ ਗੁਪਤਾ ਅਗਲੀ ਖ਼ਬਰ ਸਮਾਣਾ ’ਚ ਏ.ਐੱਨ.ਟੀ.ਐੱਫ. ਦੀ ਵੱਡੀ ਕਾਰਵਾਈ, 1 ਕਿਲੋ 250 ਗ੍ਰਾਮ ਹੈਰੋਇਨ ਸਮੇਤ ਤਿੰਨ ਕਾਬੂ
Ad Position 24