04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2026

ਸਿਆਸਤ ਨਹੀਂ, ਸਨੌਰ ਦੇ ਲੋਕਾਂ ਦੀ ਆਵਾਜ਼ ਬਣਨਾ ਮਕਸਦ’- ਰਾਕੇਸ਼ ਬੱਗਾ

ਸਨੌਰ, 3 ਸਤੰਬਰ (ਸੋਖਲ)- ਸਨੌਰ ਹਲਕੇ ਦੀ ਸਿਆਸਤ ਵਿਚ ਆਉਣ ਵਾਲੇ ਸਮੇਂ ਦੌਰਾਨ ਇੱਕ ਨਵਾਂ ਸਿਆਸੀ ਰੰਗ ਦੇਖਣ ਨੂੰ ਮਿਲ ਸਕਦਾ ਹੈ। ਵੱਖ-ਵੱਖ ਸਿਆਸੀ ਪਾਰਟੀਆਂ ਦੀ ਸਰਗਰਮੀ ਦਰਮਿਆਨ ਰਾਕੇਸ਼ ਕੁਮਾਰ ਬੱਗਾ ਆਜ਼ਾਦ ਉਮੀਦਵਾਰ ਵਜੋਂ ਆਪਣੀ ਦਾਅਵੇਦਾਰੀ ਮਜ਼ਬੂਤ ਕਰਨ ਲਈ ਲੋਕਾਂ ਵਿਚ ਪਹੁੰਚ ਬਣਾ ਰਹੇ ਹਨ।

Ad Position 21
repet_subhas-goyals [Copy P29]
ਅਜੀਤ ਡੈਸਕ 04-09-2026
ਸਨੌਰ, 3 ਸਤੰਬਰ (ਸੋਖਲ)- ਸਨੌਰ ਹਲਕੇ ਦੀ ਸਿਆਸਤ ਵਿਚ ਆਉਣ ਵਾਲੇ ਸਮੇਂ ਦੌਰਾਨ ਇੱਕ ਨਵਾਂ ਸਿਆਸੀ ਰੰਗ ਦੇਖਣ ਨੂੰ ਮਿਲ ਸਕਦਾ ਹੈ। ਵੱਖ-ਵੱਖ ਸਿਆਸੀ ਪਾਰਟੀਆਂ ਦੀ ਸਰਗਰਮੀ ਦਰਮਿਆਨ ਰਾਕੇਸ਼ ਕੁਮਾਰ ਬੱਗਾ ਆਜ਼ਾਦ ਉਮੀਦਵਾਰ ਵਜੋਂ ਆਪਣੀ ਦਾਅਵੇਦਾਰੀ ਮਜ਼ਬੂਤ ਕਰਨ ਲਈ ਲੋਕਾਂ ਵਿਚ ਪਹੁੰਚ ਬਣਾ ਰਹੇ ਹਨ। ਬੱਗਾ ਵੱਲੋਂ ਪਾਰਟੀ ਦੇ ਝੰਡੇ ਦੀ ਬਜਾਏ ਹਲਕੇ ਦੇ ਮੁੱਦਿਆਂ ਨੂੰ ਆਪਣੀ ਸਿਆਸੀ ਪਛਾਣ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਰਾਕੇਸ਼ ਬੱਗਾ ਨੇ ਗੱਲਬਾਤ ਕਰਦਿਆ ਕਿਹਾ ਕਿ ਸਿਆਸਤ ਦਾ ਮਕਸਦ ਸਿਰਫ਼ ਚੋਣਾਂ ਜਿੱਤਣਾ ਨਹੀਂ, ਸਗੋਂ ਲੋਕਾਂ ਦੀਆਂ ਉਮੀਦਾਂ ’ਤੇ ਖਰਾ ਉਤਰਨਾ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਨੌਰ ਦੇ ਲੋਕਾਂ ਨੂੰ ਅਜਿਹੀ ਆਵਾਜ਼ ਦੀ ਲੋੜ ਹੈ, ਜੋ ਚੋਣਾਂ ਦੇ ਸਮੇਂ ਹੀ ਨਹੀਂ, ਸਗੋਂ ਹਰ ਮੁਸ਼ਕਲ ਵੇਲੇ ਉਨ੍ਹਾਂ ਦੇ ਨਾਲ ਖੜ੍ਹੀ ਹੋਵੇ। ਉਨ੍ਹਾਂ ਕਿਹਾ ਕਿ ਹਲਕੇ ਦੇ ਵਿਕਾਸ, ਬੁਨਿਆਦੀ ਸਹੂਲਤਾਂ, ਬੇਰੁਜ਼ਗਾਰੀ ਅਤੇ ਲੋਕਾਂ ਨਾਲ ਜੁੜੇ ਹੋਰ ਮੁੱਦੇ ਉਨ੍ਹਾਂ ਦੀ ਤਰਜੀਹ ਹਨ। ਬੱਗਾ ਨੇ ਕਿਹਾ ਕਿ ਉਹ ਪਿੰਡ-ਪਿੰਡ ਤੇ ਘਰ - ਘਰ ਪਹੁੰਚ ਕਰਕੇ ਲੋਕਾਂ ਨਾਲ ਵਿਚਾਰ-ਵਟਾਂਦਰਾ ਕਰਨਗੇ। ਹੁਣ ਦੇਖਣਾ ਇਹ ਹੋਵੇਗਾ ਕਿ ਸਨੌਰ ਦੇ ਸਿਆਸੀ ਮੈਦਾਨ ਵਿਚ ਆਜ਼ਾਦ ਉਮੀਦਵਾਰ ਵਜੋਂ ਉਨ੍ਹਾਂ ਦੀ ਇਹ ਦਸਤਕ ਆਉਣ ਵਾਲੇ ਦਿਨਾਂ ਵਿਚ ਕਿੰਨੀ ਚਰਚਾ ਬਟੋਰਦੀ ਹੈ।
Ad Position 22
No active advertisement
ਪਿਛਲੀ ਖ਼ਬਰ ਲੋਕਾਂ ਦੇ ਮੁੱਦਿਆਂ ’ਤੇ ਖਾਮੋਸ਼ ਨਹੀਂ ਬੈਠਾਂਗਾ, ਸੇਵਾ ਦਾ ਸਿਲਸਿਲਾ ਜਾਰੀ ਰਹੇਗਾ- ਰਾਜ ਕੁਮਾਰ ਰਾਣਾ ਅਗਲੀ ਖ਼ਬਰ ਡਾ. ਬੀ. ਐੱਸ. ਸੰਧੂ ਸਕੂਲ ’ਚ ‘ਜਨਮ ਅਸ਼ਟਮੀ’ ਦਾ ਤਿਉਹਾਰ ਮਨਾਇਆ
Ad Position 24